ਟੀਵੀ ਅਦਾਕਾਰਾ ਰੁਬੀਨਾ ਦਿਲੈਕ ਨੇ ਬਿੱਗ ਬੌਸ 14 ਦੀ ਟ੍ਰਾਫ਼ੀ ਜਿੱਤੀ

83
Share

ਮੁੰਬਈ, 22 ਫਰਵਰੀ (ਪੰਜਾਬ ਮੇਲ)-  ਟੀਵੀ ਅਦਾਕਾਰਾ ਰੁਬੀਨਾ ਦਿਲੈਕ ਨੇ ਬਿੱਗ ਬੌਸ 14 ਦੀ ਟ੍ਰਾਫ਼ੀ ਜਿੱਤੀ ਹੈ। ਰੁਬੀਨਾ ਬਿੱਗ ਬੌਸ ਦੀ ਸਭ ਤੋਂ ਜ਼ਬਰਦਸਤ ਦਾਅਵੇਦਾਰਾਂ ‘ਚੋਂ ਇੱਕ ਸੀ ਤੇ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਅਭਿਨੇਤਰੀ ਇਸ ਸੀਜ਼ਨ ਦੀ ਜੇਤੂ ਹੋਵੇਗੀ। ਬਿੱਗ ਬੌਸ ਦਾ ਫਾਈਨਲ ਕੱਲ੍ਹ ਹੋਇਆ ਤੇ ਰੂਬੀਨਾ ਨੇ ਰਾਹੁਲ ਵੈਦਿਆ ਨੂੰ ਹਰਾਉਣ ਤੋਂ ਬਾਅਦ ਇਸ ਸੀਜ਼ਨ ਵਿੱਚ ਜਿੱਤ ਪ੍ਰਾਪਤ ਕੀਤੀ। ਇਸ ਸੀਜ਼ਨ ‘ਚ ਰੁਬੀਨਾ ਪਹਿਲੇ ਦਿਨ ਤੋਂ ਹੀ ਵਧੀਆ ਖੇਡ ਖੇਡਦੀ ਦਿਖਾਈ ਦਿੱਤੀ। ਉਸ ਨੇ ਘਰ ਦੇ ਹਰ ਮੁੱਦੇ ‘ਤੇ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸੀ ਤੇ ਸ਼ੁਰੂ ਤੋਂ ਹੀ ਉਸ ਨੂੰ ਖੇਡ ਦੇ ਦੌਰਾਨ ਉਸ ਦੀ ਸ਼ਖਸੀਅਤ ਨੂੰ ਵੇਖ ਕੇ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਸੀ। ਉਹ ਕਿਸੇ ਵੀ ਮੁੱਦੇ ‘ਤੇ ਬਿਨਾਂ ਕਿਸੇ ਝਿਜਕ ਦੇ ਉਸ ਨੂੰ ਬੇਬਾਕ ਰਾਏ ਦਿੰਦੀ ਸੀ, ਇੱਥੋਂ ਤੱਕ ਕਿ ਸ਼ੁਰੂਆਤੀ ਪੜਾਅ ਵਿੱਚ, ਉਸ ਨੇ ਸਲਮਾਨ ਖਾਨ ਤੱਕ ਨਾਲ ਵੀ ਪੰਗਾ ਲੈ ਲਿਆ ਸੀ। ਇਸ ਟ੍ਰਾਫ਼ੀ ਦੇ ਨਾਲ, ਰੁਬੀਨਾ ਕੱਲ੍ਹ 36 ਲੱਖ ਦੀ ਇਨਾਮੀ ਰਾਸ਼ੀ ਜਿੱਤ ਕੇ ਘਰ ਪਹੁੰਚੀ। ਫਾਈਨਲ ਦੌਰਾਨ ਉਸ ਦਾ ਪਤੀ ਅਭਿਨਵ ਸ਼ੁਕਲਾ ਵੀ ਮੌਜੂਦ ਸੀ। ਅਭਿਨਵ ਤੇ ਰੁਬੀਨਾ ਇਕੱਠੇ ਘਰ ਵਿੱਚ ਦਾਖਲ ਹੋਏ ਪਰ ਅਭਿਨਵ ਫਾਈਨਲ ਤੋਂ ਕੁਝ ਦਿਨ ਪਹਿਲਾਂ ਆਊਟ ਹੋਇਆ ਸੀ। ਬਿੱਗ ਬੌਸ ਦੇ ਘਰ ਰੁਬੀਨਾ ਦਾ ਸਫ਼ਰ ਬਹੁਤ ਚੁਣੌਤੀਪੂਰਨ ਸੀ। ਬਾਕੀ ਦੇ ਮੁਕਾਬਲੇਬਾਜ਼ਾਂ ਨੇ ਉਸ ਨੂੰ ਘਰ ਵਿੱਚ ਦਾਖਲ ਹੁੰਦਿਆਂ ਹੀ ਰੱਦ ਕਰ ਦਿੱਤਾ, ਪਰ ਉਹ ਟਿਕੀ ਰਹੀ। ਇੱਕ ਵਾਰ ਸਲਮਾਨ ਖਾਨ ਨਾਲ ਵੀ ਉਸ ਦੀ ਬਹਿਸ ਹੋਈ ਸੀ ਪਰ ਇਸ ਅਭਿਨੇਤਰੀ ਨੇ ਹਾਰ ਨਹੀਂ ਮੰਨੀ। ਪ੍ਰਦਰਸ਼ਨ ਦੌਰਾਨ ਮੁਕਾਬਲੇਬਾਜ਼ਾਂ ਨੇ ਉਸ ‘ਤੇ ਕਾਫ਼ੀ ਉਂਗਲੀਆਂ ਉਠਾਈਆਂ। ਬਿੱਗ ਬੌਸ ਦੇ ਘਰ ਰੁਬੀਨਾ ਦਾ ਸਫ਼ਰ ਬਹੁਤ ਚੁਣੌਤੀਪੂਰਨ ਸੀ। ਬਾਕੀ ਦੇ ਮੁਕਾਬਲੇਬਾਜ਼ਾਂ ਨੇ ਉਸ ਨੂੰ ਘਰ ਵਿੱਚ ਦਾਖਲ ਹੁੰਦਿਆਂ ਹੀ ਰੱਦ ਕਰ ਦਿੱਤਾ, ਪਰ ਉਹ ਟਿਕੀ ਰਹੀ। ਇੱਕ ਵਾਰ ਸਲਮਾਨ ਖਾਨ ਨਾਲ ਵੀ ਉਸ ਦੀ ਬਹਿਸ ਹੋਈ ਸੀ ਪਰ ਇਸ ਅਭਿਨੇਤਰੀ ਨੇ ਹਾਰ ਨਹੀਂ ਮੰਨੀ। ਪ੍ਰਦਰਸ਼ਨ ਦੌਰਾਨ ਮੁਕਾਬਲੇਬਾਜ਼ਾਂ ਨੇ ਉਸ ‘ਤੇ ਕਾਫ਼ੀ ਉਂਗਲੀਆਂ ਉਠਾਈਆਂ।


Share