PUNJABMAILUSA.COM

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 178 ਦੌੜਾਂ ਨਾਲ ਹਰਾ ਲੜੀ ‘ਤੇ ਕੀਤਾ ਕਬਜ਼ਾ

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 178 ਦੌੜਾਂ ਨਾਲ ਹਰਾ ਲੜੀ ‘ਤੇ ਕੀਤਾ ਕਬਜ਼ਾ

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 178 ਦੌੜਾਂ ਨਾਲ ਹਰਾ ਲੜੀ ‘ਤੇ ਕੀਤਾ ਕਬਜ਼ਾ
October 03
21:02 2016

jeet
-ਅਸ਼ਵਿਨ, ਜਡੇਜਾ ਤੇ ਸ਼ਮੀ ਨੇ ਹਾਸਲ ਕੀਤੀਆਂ ਤਿੰਨ-ਤਿੰਨ ਵਿਕਟਾਂ
-ਦੋਵਾਂ ਪਾਰੀਆਂ ‘ਚ ਅਰਧ ਸੈਂਕੜਾ ਬਣਾ ਕੇ ਸਾਹਾ ਬਣੇ ਮੈਨ ਆਫ ਦਿ ਮੈਚ
ਕੋਲਕਾਤਾ, 3 ਅਕਤੂਬਰ (ਪੰਜਾਬ ਮੇਲ)- ਰੋਹਿਤ ਸ਼ਰਮਾ (82) ਅਤੇ ਵਿਕਟਕੀਪਰ ਰਿੱਧੀਮਾਨ ਸਾਹਾ (ਅਜੇਤੂ 58) ਦੀ ਸੰਘਰਸ਼ਪੂਰਨ ਬੱਲੇਬਾਜ਼ੀ ਦੇ ਦਮ ‘ਤੇ ਵਾਪਸੀ ਕਰਨ ਤੋਂ ਬਾਅਦ ਭਾਰਤ ਨੇ ਸੋਮਵਾਰ ਨੂੰ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੂੰ ਦੂਜੇ ਟੈਸਟ ਦੇ ਚੌਥੇ ਦਿਨ ਹੀ 178 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਨਾ ਸਿਰਫ਼ ਤਿੰਨ ਮੈਚਾਂ ਦੀ ਸੀਰੀਜ਼ 2-0 ਦੀ ਅਜੇਤੂ ਬੜ੍ਹਤ ਨਾਲ ਆਪਣੇ ਨਾਂ ਕਰ ਲਈ ਬਲਕਿ ਟੈਸਟ ਿਯਕਟ ਦੀ ਨੰਬਰ ਇਕ ਟੀਮ ਦਾ ਤਾਜ਼ ਵੀ ਆਪਣੇ ਸਿਰ ‘ਤੇ ਪਾ ਲਿਆ। 376 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀਆਂ ਦੀ ਦੂਜੀ ਪਾਰੀ 197 ਦੌੜਾਂ ‘ਤੇ ਸਿਮਟ ਗਈ।
ਕਾਨਪੁਰ ਟੈਸਟ ਦੀ ਹੀਰੋ ਰਹੀ ਸਪਿੰਨਰ ਜੋੜੀ ਰਵੀਚੰਦਰਨ ਅਸ਼ਵਿਨ (3/82) ਤੇ ਰਵਿੰਦਰ ਜਡੇਜਾ (3/41) ਨਾਲ ਮਿਲ ਕੇ ਲੋਕਲ ਬੁਆਏ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (3/46) ਨੇ ਵੀ ਤਿੰਨ ਵਿਕਟਾਂ ਹਾਸਲ ਕਰ ਕੇ ਕੀਵੀਆਂ ਨੂੰ ਢੇਰੀ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ। ਪਹਿਲੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਭੁਵਨੇਸ਼ਵਰ ਕੁਮਾਰ (1/28) ਨੇ ਇਸ ਪਾਰੀ ‘ਚ ਵੀ ਖਾਤਾ ਖੋਲਿ੍ਹਆ। ਵਿਕਟ ਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਨੂੰ ਦੋਵਾਂ ਪਾਰੀਆਂ ‘ਚ ਮੁਸੀਬਤ ਸਮੇਂ ਲਾਏ ਗਏ ਉਨ੍ਹਾਂ ਦੇ ਅਰਧ ਸੈਂਕੜੇ ਲਈ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਮਹਿਮਾਨ ਟੀਮ ਦੇ ਸਲਾਮੀ ਬੱਲੇਬਾਜ਼ ਟਾਮ ਲਾਥਮ (74) ਦੀ ਜੁਝਾਰੂ ਪਾਰੀ ਬੇਕਾਰ ਚਲੀ ਗਈ।
ਕੀਵੀਆਂ ਨੂੰ ਪਹਿਲੀ ਵਾਰ ਮਿਲੀ ਚੰਗੀ ਸ਼ੁਰੂਆਤ :
ਕੀਵੀਆਂ ਨੂੰ ਮੌਜੂਦਾ ਟੈਸਟ ਸੀਰੀਜ਼ ‘ਚ ਪਹਿਲੀ ਵਾਰ ਚੰਗੀ ਸ਼ੁਰੂਆਤ ਮਿਲੀ ਪਰ ਉਹ ਇਸ ਦਾ ਫ਼ਾਇਦਾ ਨਾ ਉਠਾ ਸਕੇ। ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਟਾਮ ਲਾਥਮ ਅਤੇ ਮਾਰਟਿਨ ਗੁਪਟਿਲ (24) ਦੀ ਸਲਾਮੀ ਜੋੜੀ ਨੇ ਬਿਨਾਂ ਕੋਈ ਵਿਕਟ ਗੁਆਏ ਲੰਚ ਤਕ 55 ਦੌੜਾਂ ਜੋੜੀਆਂ। ਵੱਡੀ ਭਾਈਵਾਲੀ ਵੱਲ ਵਧ ਰਹੀ ਇਸ ਜੋੜੀ ਨੂੰ ਰਵੀਚੰਦਰਨ ਅਸ਼ਵਿਨ ਨੇ ਤੋੜ ਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ। ਅਸ਼ਵਿਨ ਨੇ ਗੁਪਟਿਲ ਨੂੰ ਲੱਤ ਅੜਿੱਕਾ ਕੀਤਾ। ਲਾਥਮ ਨੇ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਹੈਨਰੀ ਨਿਕੋਲਸ (24) ਨਾਲ ਇਕ ਵਾਰ ਫਿਰ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਾਰ ਜਡੇਜਾ ਨੇ ਇਸ ਭਾਈਵਾਲੀ ਨੂੰ ਨਿਭਣ ਨਹੀਂ ਦਿੱਤਾ। ਨਿਕੋਲਸ ਜਡੇਜਾ ਦੀ ਗੇਂਦ ‘ਤ ਸਲਿੱਪ ‘ਤੇ ਮੁਸਤੈਦ ਅਜਿੰਕੇ ਰਹਾਣੇ ਨੂੰ ਕੈਚ ਦੇ ਬੈਠੇ। ਕਾਰਜਕਾਰੀ ਕਪਤਾਨ ਰਾਸ ਟੇਲਰ (04) ਦੀ ਖ਼ਰਾਬ ਫਾਰਮ ਬਦਸਤੂਰ ਜਾਰੀ ਰਹੀ। ਅਸ਼ਵਿਨ ਨੇ ਉਨ੍ਹਾਂ ਨੂੰ ਲੱਤ ਅੜਿੱਕਾ ਕਰ ਦਿੱਤਾ। ਚਾਹ ਦੇ ਸਮੇਂ ਤਕ ਕੀਵੀਆਂ ਦੀਆਂ 135 ਦੌੜਾਂ ‘ਤੇ ਤਿੰਨ ਵਿਕਟਾਂ ਡਿੱਗ ਚੁੱਕੀਆਂ ਸਨ।
ਚਾਹ ਤੋਂ ਬਾਅਦ ਵਿਕਟਾਂ ਦੀ ਪਤਝੜ
ਚਾਹ ਤੋਂ ਬਾਅਦ ਟਾਮ ਲਾਥਮ ਦੀ ਵਿਕਟ ਡਿੱਗਦੇ ਹੀ ਕੀਵੀਆਂ ਦੀਆਂ ਵਿਕਟਾਂ ਲਗਾਤਾਰ ਡਿੱਗਣੀਆਂ ਸ਼ੁਰੂ ਹੋ ਗਈਆਂ। ਵਿਕਟਕੀਪਰ ਰਿੱਧੀਮਾਨ ਸਾਹਾ ਨੇ ਅਸ਼ਵਿਨ ਦੀ ਗੇਂਦ ‘ਤੇ ਲਾਥਮ ਦੀ ਕੈਚ ਫੜੀ। ਲਾਥਮ ਨੇ 148 ਗੇਂਦਾਂ ‘ਤੇ ਖੇਡੀ ਗਈ ਆਪਣੀ ਜੁਝਾਰੂ ਪਾਰੀ ‘ਚ ਅੱਠ ਚੌਕੇ ਲਾਏ। ਕਾਨਪੁਰ ਦੀ ਹਿਟ ਸਪਿੰਨਰ ਜੋੜੀ ਤੋਂ ਬਾਅਦ ਸ਼ਮੀ ਨੇ ਜਲਵਾ ਦਿਖਾਇਆ। ਉਨ੍ਹਾਂ ਨੇ ਲਗਾਤਾਰ ਦੋ ਓਵਰਾਂ ‘ਚ ਦੋ ਵਿਕਟਾਂ ਲੈ ਕੇ ਕੀਵੀਆਂ ਦੀ ਹਾਰ ਬਿਲਕੁਲ ਤੈਅ ਕਰ ਦਿੱਤੀ। ਸ਼ਮੀ ਨੇ ਪਹਿਲਾਂ ਮਿਸ਼ੇਲ ਸੈਂਟਨਰ (09) ਨੂੰ ਲੱਤ ਅੜਿੱਕਾ ਕੀਤਾ, ਫਿਰ ਬੀਜੇ ਵਾਟਲਿੰਗ (01) ਦੀਆਂ ਗਿੱਲੀਆਂ ਉਡਾ ਦਿੱਤੀਆਂ। ਦੂਜੇ ਪਾਸੇ ਵਿਕਟ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਲਿਊਕ ਰੋਂਚੀ (32) ਨੂੰ ਜਡੇਜਾ ਨੇ ਬੋਲਡ ਕੀਤਾ। ਪਹਿਲੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਭੁਵਨੇਸ਼ਵਰ ਨੇ ਅਗਲੇ ਓਵਰ ‘ਚ ਜੀਤਨ ਪਟੇਲ (02) ਨੂੰ ਬੋਲਡ ਕਰ ਦਿੱਤਾ। ਮੈਟ ਹੈਨਰੀ (18) ਨੂੰ ਜਡੇਜਾ ਨੇ ਕਪਤਾਨ ਕੋਹਲੀ ਹੱਥੋਂ ਕੈਚ ਕਰਵਾਇਆ। ਇਸ ਤੋਂ ਬਾਅਦ ਸ਼ਮੀ ਨੇ ਟ੫ੈਂਟ ਬੋਲਟ (04) ਨੂੰ ਮੁਰਲੀ ਵਿਜੇ ਹੱਥੋਂ ਕੈਚ ਕਰਵਾ ਕੇ ਕੀਵੀਆਂ ਨੂੰ ਢੇਰੀ ਕਰ ਦਿੱਤਾ।
93 ਦੌੜਾਂ ‘ਤੇ ਡਿੱਗੀਆਂ ਆਖ਼ਰੀ ਅੱਠ ਵਿਕਟਾਂ
376 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀਆਂ ਦੀਆਂ ਆਖ਼ਰੀ ਅੱਠ ਵਿਕਟਾਂ 93 ਦੌੜਾਂ ‘ਤੇ ਡਿੱਗੀਆਂ। ਸਲਾਮੀ ਬੱਲੇਬਾਜ਼ ਲਾਥਮ ਤੋਂ ਇਲਾਵਾ ਕੋਈ ਵੀ ਬੱਲੇਬਾਜ਼ 50 ਦਾ ਅੰਕੜਾ ਪਾਰ ਨਾ ਕਰ ਸਕਿਆ। ਪੰਜ ਕੀਵੀ ਬੱਲੇਬਾਜ਼ ਤਾਂ ਦਹਾਈ ਅੰਕ ਤਕ ਵੀ ਨਾ ਪੁੱਜ ਸਕੇ।
ਸਾਹਾ ਦਾ ਦੂਜਾ ਅਰਧ ਸੈਂਕੜਾ :
ਵਿਕਟਕੀਪਰ ਸਾਹਾ ਨੇ ਚੌਥੇ ਦਿਨ ਦੀ ਖੇਡ ਸ਼ੁਰੂ ਹੋਣ ‘ਤੇ ਭਾਰਤ ਦੀ ਦੂਜੀ ਪਾਰੀ ਨੂੰ 227/8 ਤੋਂ ਵਧਾਉਂਦੇ ਹੋਏ ਮੈਚ ਦਾ ਆਪਣਾ ਦੂਜਾ ਅਰਧ ਸੈਂਕੜਾ ਲਾ ਕੇ ਭਾਰਤੀ ਸਕੋਰ 263 ਤਕ ਪਹੁੰਚਾਇਆ ਅਤੇ 375 ਦੌੜਾਂ ਦੀ ਮਜ਼ਬੂਤ ਬੜ੍ਹਤ ਦਿਵਾਈ। 120 ਗੇਂਦਾਂ ‘ਤੇ ਖੇਡੀ ਗਈ ਸਾਹਾ ਦੀ ਪਾਰੀ ‘ਚ ਛੇ ਚੌਕੇ ਸ਼ਾਮਲ ਰਹੇ। ਭੁਵਨੇਸ਼ਵਰ ਨੇ ਵੀ 23 ਦੌੜਾਂ ਦੀ ਵਧੀਆ ਪਾਰੀ ਖੇਡੀ। ਨੀਲ ਵੈਗਨਰ ਦੀ ਗੇਂਦ ‘ਤੇ ਨਿਕੋਲਸ ਨੇ ਉਨ੍ਹਾਂ ਦਾ ਕੈਚ ਫੜਿਆ। ਸ਼ਮੀ ਦੇ ਬੋਲਟ ਦੀ ਗੇਂਦ ‘ਤੇ ਲਾਥਮ ਹੱਥੋਂ ਫੜੇ ਜਾਣ ਨਾਲ ਹੀ ਭਾਰਤ ਦੀ ਦੂਜੀ ਪਾਰੀ 263 ਦੌੜਾਂ ‘ਤੇ ਸਮਾਪਤ ਹੋ ਗਈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article