PUNJABMAILUSA.COM

ਟੀਮ ਇਨਸਾਫ ਮਹਿਲਾ ਵਿੰਗ ਨੇ ਲੋਕਾਂ ਨੂੰ ਟੀਮ ਨਾਲ ਜੋੜਨ ਲਈ ਤੇਜ ਕੀਤਾ ਪ੍ਰਚਾਰ

ਟੀਮ ਇਨਸਾਫ ਮਹਿਲਾ ਵਿੰਗ ਨੇ ਲੋਕਾਂ ਨੂੰ ਟੀਮ ਨਾਲ ਜੋੜਨ ਲਈ ਤੇਜ ਕੀਤਾ ਪ੍ਰਚਾਰ

ਟੀਮ ਇਨਸਾਫ ਮਹਿਲਾ ਵਿੰਗ ਨੇ ਲੋਕਾਂ ਨੂੰ ਟੀਮ ਨਾਲ ਜੋੜਨ ਲਈ ਤੇਜ ਕੀਤਾ ਪ੍ਰਚਾਰ
February 13
06:28 2016

12 feb pic

ਪ੍ਰਧਾਨ ਮਲਹੋਤਰਾ ਦੁਆਰਾ ਵੱਖ ਵੱਖ ਚੌਕਾਂ ਵਿੱਚ ਬਣਾਈ ਜਾ ਰਹੀ ਮਨੁੱਖੀ ਚੈਨ ਬਣੀ ਚਰਚਾ ਦਾ ਵਿਸ਼ਾ
ਦ੍ਰਿੜ ਇਰਾਦੇ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਵਾਲੇ ਇਮਾਨਦਾਰ ਲੋਕਾਂ ਦਾ ਕਾਫਲਾ ਹੈ ਟੀਮ ਇਨਸਾਫ-ਸ਼ਸ਼ੀ ਮਲਹੋਤਰਾ

ਲੁਧਿਆਣਾ 12 ਫਰਵਰੀ (ਪ੍ਰਿਤਪਾਲ ਸਿੰਘ ਪਾਲੀ/ਪੰਜਾਬ ਮੇਲ) – ਟੀਮ ਇਨਸਾਫ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੌਂ ਟੀਮ ਦਾ ਜੱਥੇਬੰਧਕ ਢਾਂਚਾ ਐਲਾਨੇ ਜਾਣ ਤੋਂ ਬਾਅਦ ਮਹਾਨਗਰ ਵਿੱਚ ਉਨ੍ਹਾਂ ਦੇ ਵਰਕਰਾਂ ਵੱਲੌਂ ਚਲਾਈਆਂ ਜਾ ਰਹੀਆਂ ਸਿਆਸੀ ਗਤੀਵਿਧੀਆਂ ਨੇ ਸਿਆਸੀ ਹਲਚਲ ਪੈਦਾ ਕਰਨੀ ਸ਼ੁਰੂ ਕੀਤੀ ਹੋਈ ਹੈ ਅਤੇ ਕੁਝ ਅਕਾਲੀ ਭਾਜਪਾ ਆਗੂ ਵੀ ਪਾਰਟੀਆਂ ਦਾ ਪੱਲਾ ਛੱਡ ਕੇ ਟੀਮ ਇਨਸਾਫ ਨਾਲ ਜੁੜ ਚੁੱਕੇ ਹਨ। ਟੀਮ ਇਨਸਾਫ ਦੇ ਮਹਿਲਾ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਸ਼ਸ਼ੀ ਮਲਹੋਤਰਾ ਵੱਲੋਂ ਢਾਂਚੇ ਦਾ ਵਿਸਤਾਰ ਕਰਦੇ ਹੋਏ ਸ਼ਹਿਰ ਦੇ ਕਈ ਵਾਰਡਾਂ ਵਿੱਚ ਮਹਿਲਾ ਵਾਰਡ ਇੰਚਾਰਜਾਂ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ ਤੇ ਭਾਰੀ ਗਿਣਤੀ ਵਿੱਚ ਮਹਿਲਾਵਾਂ ਨੂੰ ਟੀਮ ਨਾਲ ਜੋੜਿਆ ਜਾ ਰਿਹਾ ਹੈ।
ਇਸ ਕੜੀ ਤਹਿਤ ਉਨ੍ਹਾਂ ਵੱਲੌਂ ਪ੍ਰਚਾਰ ਨੂੰ ਤੇਜ ਕਰਨ ਲਈ ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਬਣਾਈ ਜਾ ਰਹੀ ਮਨੁੱਖ ਚੈਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪ੍ਰਧਾਨ ਮਲਹੋਤਰਾ ਟੀਮ ਮੈਂਬਰਾਂ ਸਮੇਤ ਵੈਸਟਐਂਡ ਮਾਲ, ਆਰਤੀ ਚੌਂਕ,ਭਾਰਤ ਨਗਰ ਚੌਂਕ,ਘੁਮਾਰ ਮੰਡੀ,ਢੋਲੇਵਾਲ ਚੌਂਕ ਤੇ ਸ਼ਹਿਰ ਦੀਆਂ ਕਈ ਪ੍ਰਮੁੱਖ ਪਾਰਕਾਂ ਵਿੱਚ ਜਾ ਕੇ ਬਜੁਰਗ,ਨੌਜਵਾਨ ਤੇ ਮਹਿਲਾਵਾਂ ਨੂੰ ਸਰਕਾਰ ਦੀਆਂ ਨੀਤੀਆਂ ਖਿਲਾਫ ਟੀਮ ਇਨਸਾਫ ਦੇ ਬੈਨਰ ਥੱਲੇ ਇਕਜੁੱਟ ਹੋਣ ਦਾ ਸੱਦਾ ਦਿੰਦੇ ਨਜਰ ਆ ਚੁੱਕੇ ਹਨ। ਇੱਥੇ ਹੀ ਬਸ ਨਹੀਂ ਉਨ੍ਹਾਂ ਵੱਲੋਂ ਲੁਧਿਆਣਾ ਤੋਂ ਬਾਹਰ ਪ੍ਰਚਾਰ ਕਰਨ ਲਈ ਵੀ ਚੈਨ ਬਣਾਉਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਜਿਸ ਤਹਿਤ ਉਹ ਕੋਹਾੜਾ,ਸਮਰਾਲਾ,ਮੋਰਿੰਡਾ ਅਤੇ ਮੁਹਾਲੀ ਜਾ ਚੁੱਕੇ ਹਨ।
ਸ਼੍ਰੀਮਤੀ ਮਲਹੋਤਰਾ ਦਾ ਕਹਿਣਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਬਹੁਤ ਦੁਖੀ ਹਨ ਤੇ ਉਹ ਕਾਂਗਰਸ ਤੇ ਅਕਾਲੀ ਦਲ ਦੀ ਦੋਸਤਾਨਾ ਖੇਡ ਤੋਂ ਵੀ ਭਲੀ ਭਾਂਤੀ ਜਾਣੂ ਹੋ ਚੁੱਕੇ ਹਨ ਜਿਸ ਕਰ ਕੇ ਤੀਜੇ ਬਦਲ ਨੂੰ ਚੁਣਨ ਲਈ ਉਹ ਪੱਬਾਂ ਭਾਰ ਹਨ। ਉਨ੍ਹਾਂ ਕਿਹਾ ਕਿ ਬੈਂਸ ਭਰਾਵਾਂ ਵੱਲੌਂ ਪਿਛਲੇ 17 ਸਾਲਾਂ ਤੋਂ ਭ੍ਰਿਸ਼ਟਾਚਾਰ ਖਤਨ ਕਰਨ ਦੇ ਏਜੰਡੇ ਉੱਤੇ ਡਟ ਕੇ ਪਹਿਰਾ ਦਿੱਤਾ ਜਾ ਰਿਹਾ ਹੈ ਤੇ ਸਮੇ ਦੀ ਸਰਕਾਰ ਖਿਲਾਫ ਉਨ੍ਹਾਂ ਵੱਲੌਂ ਦਲੇਰੀ ਕੀਤੇ ਗਏ ਸੰਘਰਸ਼ ਨੇ ਉਹਨਾਂ ਨੂੰ ਪੂਰੇ ਪੰਜਾਬ ਵਿੱਚ ਲੋਕਪ੍ਰਿਯ ਬਣਾ ਦਿੱਤਾ ਹੈ। ਸ਼੍ਰੀਮਤੀ ਮਲਹੋਤਰਾ ਨੇ ਕਿਹਾ ਕਿ ਟੀਮ ਇਨਸਾਫ 20 ਦੇ ਕਰੀਬ ਵਿÎਧਾਨ ਸਭਾ ਹਲਕਿਆਂ ਉੱਤੇ ਫਸਵਾਂ ਮੁਕਾਬਲਾ ਦੇਣ ਦੀ ਸਮਰੱਥਾ ਰੱਖਦੀ ਹੈ ਜਿਸ ਕਰ ਕੇ ਆਉਣ ਵਾਲੇ ਦਿਨਾਂ ਵਿੱਚ ਇੰਨਾਂ ਹਲਕਿਆਂ ਵਿੱਚ ਟੀਮ ਦੇ ਗਠਨ ਲਈ ਪ੍ਰਚਾਰ ਨੂੰ ਹੋਰ ਤੇਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਟੀਮ ਦੀ ਮਜਬੂਤੀ ਲਈ ਉਹ ਦਿਨ ਰਾਤ ਇੱਕ ਕਰ ਰਹੇ ਹਨ ਉਹ ਦ੍ਰਿੜ ਇਰਾਦੇ ਨਾਲ ਭ੍ਰਿਸ਼ਟਾਚਾਰ ਖਤਮ ਕਰਨ ਦੇ ਟੀਚੇ ਲਈ ਸੰਘਰਸ਼ ਵਿੱਢ ਚੁੱਕੇ ਇਮਾਨਦਾਰ ਲੋਕਾਂ ਦਾ ਕਾਫਲਾ ਹੈ ਤੇ ਲੋਕਾਂ ਵੱਲੌਂ ਦਿੱਤੇ ਜਾ ਰਹੇ ਪਿਆਰ ਨੂੰ ਦੇਖ ਕੇ ਉਨ੍ਹਾਂ ਦਾ ਇਹ ਵਿਸ਼ਵਾਸ਼ ਹੋਰ ਮਜਬੂਤ ਹੋ ਗਿਆ ਹੈ ਕਿ ਉਨ੍ਹਾਂ ਦੀ ਟੀਮ ਸ਼ਹੀਦਾਂ ਦੇ ਸੁਪਨੇ ਵਾਲੇ ਸਮਾਜ ਦੀ ਸਿਰਜਣਾ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article
    ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

Read Full Article
    ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

Read Full Article