ਟੀਮ ਇਨਸਾਫ ਨੇ ਲੋਕਾਂ ਨੂੰ ਅੰਗਦਾਨ ਸਬੰਧੀ ਜਾਗਰੂਕ ਕਰਨ ਲਈ ਤੇਜ ਕੀਤਾ ਪ੍ਰਚਾਰ

ਲੁਧਿਆਣਾ 17 ਮਾਰਚ (ਪ੍ਰਿਤਪਾਲ ਸਿੰਘ ਪਾਲੀ/ਪੰਜਾਬ ਮੇਲ ) – ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਟੀਮ ਇਨਸਾਫ ਵੱਲੌਂ ਦਾਣਾ ਮੰਡੀ ਵਿਖੇ ਲਗਾਏ ਜਾ ਰਹੇ ਅੰਗਾਦਾਨ ਕੈਂਪ ਦੀਆਂ ਤਿਆਰੀਆਂ ਸਬੰਧੀ ਵਰਕਰ ਜੋਸ਼ ਅਤੇ ਜਜ਼ਬੇ ਸੰਗ ਪੂਰੀ ਤਨਦੇਹੀ ਨਾਲ ਇਸ ਅਹਿਦ ਲਈ ਜੁੱਟ ਗਏ ਹਨ। ਟੀਮ ਇਨਸਾਫ ਦੇ ਸਾਰੇ ਵਰਕਰ, ਯੂਥ,ਮਹਿਲਾ,ਵਿਦਿਆਰਥੀ ਵਿੰਗ ਅਤੇ ਵਪਾਰੀ ਵਿੰਗ ਦੇ ਮੈਂਬਰਾਂ ਵੱਲੌਂ ਹਸਪਤਾਲ,ਪਾਰਕ,ਵਿਦਿਅਕ ਅਦਾਰੇ ਅਤੇ ਹੋਰ ਜਨਤਕ ਥਾਵਾਂ ਤੇ ਜਾ ਕੇ ਜਾਗਰੂਕਤਾ ਲਈ ਲੋਕਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ।
ਟੀਮ ਇਨਸਾਫ ਦੀ ਮਹਿਲਾ ਵਿੰਗ ਇੰਚਾਰਜ ਸ਼ਸ਼ੀ ਮਲਹੋਤਰਾ ਨੇ ਦੱਸਿਆ ਕਿ ਸੂਬੇ ਭਰ ਵਿੱਚੋ ਅੰਗ ਦਾਨ ਲਈ ਭਾਰੀ ਉਤਸ਼ਾਹ ਚੱਲ ਰਿਹਾ ਹੈ।ਧਰਮ, ਜਾਤੀ ਦੇ ਵਖ਼ਰੇਵਿਆਂ ਤੋ ਉੱਪਰ ਉੱਠ ਕੇ ਲੋੜਵੰਦਾ ਦੀ ਮੱਦਦ ਲਈ ਅੱਗੇ ਆ ਰਹੇ ਹਨ।ਇਸ ਸਭ ਦੇ ਚੱਲਦਿਆਂ ਟੀਮ ਇਨਸਾਫ ਵੱਲੌ ਰੱਖਿਆ ਗਿਆ 21000 ਦਾ ਟੀਚਾ ਸਰ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਸਟੂਡੈਂਟ ਵਿੰਗ ਦੇ ਚੇਅਰਮੈਨ ਰਵਿੰਦਰ ਸਿੰਘ ਕਲਸੀ ਨੇ ਕਿਹਾ ਕਿ ਨੋਜੁਆਨਾਂ ਅਤੇ ਵਿਦਿਆਰਥੀਆਂ ਵਿੱਚ ਅੰਗ ਦਾਨ ਸਬੰਧੀ ਬੇਹੱਦ ਜਾਗਰੂਕਤਾ ਵੇਖਣ ਨੂੰ ਮਿਲ ਰਹੀ ਹੈ।ਉਨ•ਾਂ ਕਿਹਾ ਕਿ 23 ਮਾਰਚ ਤੱਕ ਸਾਰੇ ਹੀ ਕਾਲਜਾਂ ਦੇ ਵਿਦਿਆਰਥੀਆਂ ਤੱਕ ਪਹੁੰਚ ਕਰ ਕੇ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਵਾਲੇ ਤਤਪਰ ਨੋਜੁਆਨਾਂ ਨੂੰ ਇਸ ਸਮਾਜਿਕ ਕਾਰਜ ਦਾ ਹਿੱਸਾ ਬਣਾਇਆ ਜਾਵੇਗਾ।
There are no comments at the moment, do you want to add one?
Write a comment