PUNJABMAILUSA.COM

ਟੀਮ ਇਨਸਾਫ ਨੇ ਝੋਨੇ ਦੇ ਹਰ ਸੀਜਨ ਦੌਰਾਨ ਬਾਰਦਾਨੇ ਦੀ ਖਰੀਦ ਵਿੱਚ ਕੀਤੀ ਜਾ ਰਹੀ ਘਪਲੇ ਬਾਜੀ ਦਾ ਪਰਦਾਫਾਸ਼ ਕੀਤਾ

ਟੀਮ ਇਨਸਾਫ ਨੇ ਝੋਨੇ ਦੇ ਹਰ ਸੀਜਨ ਦੌਰਾਨ ਬਾਰਦਾਨੇ ਦੀ ਖਰੀਦ ਵਿੱਚ ਕੀਤੀ ਜਾ ਰਹੀ ਘਪਲੇ ਬਾਜੀ ਦਾ ਪਰਦਾਫਾਸ਼ ਕੀਤਾ

ਟੀਮ ਇਨਸਾਫ ਨੇ ਝੋਨੇ ਦੇ ਹਰ ਸੀਜਨ ਦੌਰਾਨ ਬਾਰਦਾਨੇ ਦੀ ਖਰੀਦ ਵਿੱਚ ਕੀਤੀ ਜਾ ਰਹੀ ਘਪਲੇ ਬਾਜੀ ਦਾ ਪਰਦਾਫਾਸ਼ ਕੀਤਾ
January 31
21:11 2016

pc pic
ਲੁਧਿਆਣਾ, (ਪ੍ਰਿਤਪਾਲ ਸਿੰਘ ਪਾਲੀ/ਪੰਜਾਬ ਮੇਲ) – ਟੀਮ ਇਨਸਾਫ ਦੇ ਮੁਖੀ ਅਜਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਵਿਧਾਇਕ ਜੱਥੇਦਾਰ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਬਾਦਲ ਸਰਕਾਰ ਉੱਤੇ ਝੋਨੇ ਦੇ ਸੀਜਨ ਦੌਰਾਨ ਬਾਰਦਾਨੇ ਦੀ ਖਰੀਦ ਵਿੱਚ ਵੱਡੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ । ਉਨ੍ਹਾਂ ਕਿਹਾ ਕਿ ਇਹ ਠੱਗੀ ਸਿਰਫ ਸਰਕਾਰੀ ਖਜਾਨੇ ਨੂੰ ਹੀ ਨਹੀਂ ਲਗਾਈ ਗਈ ਬਲਕਿ ਬਾਦਲਾਂ ਦੁਆਰਾ ਪੰਜਾਬ ਦੇ ਅੰਨਦਾਤਾ ਕਿਸਾਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ । ਉਨ੍ਹਾਂ ਦੋਸ਼ ਲਗਾਇਆ ਕਿ ਸਿਰਫ ਇਸ ਖਰੀਦ ਦੇ ਜਰੀਏ ਪਿਛਲੇ 9 ਸਾਲਾਂ ਵਿੱਚ ਬਾਦਲ ਸਰਕਾਰ ਨੇ ਲਗਭਗ 7500 ਕਰੌੜ ਦੀ ਠੱਗੀ ਲਗਾਈ ਹੈ। ਇਸ ਸਬੰਧੀ ਦਸਤਾਵੇਜ ਦਿਖਾਉਂਦਿਆਂ ਉਨ੍ਹਾਂ ਵਿਸਤਾਰ ਵਿੱਚ ਦੱਸਿਆ ਕਿ ਇਸ ਠੱਗੀ ਨੂੰ ਅੰਜਾਮ ਦੇਣ ਲਈ ਸਰਕਾਰੀ ਵਿਭਾਗਾਂ ਦੁਆਰਾ ਕਿਵੇਂ ਘੱਟ ਵਜਨ ਦੀ ਬੋਰੀ ਮਹਿੰਗੇ ਰੇਟ ਤੇ ਖਰੀਦੀ ਜਾਂਦੀ ਹੈ ਤੇ ਫਿਰਕਿਸਾਨਾਂ ਤੋਂ ਵੱਧ ਮਾਤਰਾ ਵਿੱਚ ਝੋਨਾ ਭਰਾਇਆ ਜਾਂਦਾ ਹੈ । ਉਨ੍ਹਾਂ ਉਦਾਹਰਣ ਦੇ ਤੌਰ ਤੇ 2015-2016 ਵਿੱਚ ਪੰਜਾਬ ਸਰਕਾਰ ਦੁਆਰਾ ਬੋਰਿਆਂ ਦੀ ਖਰੀਦ ਅਤੇ ਸਪਲਾਈ ਦੇ ਅੰਕੜਿਆਂ ਨੂੰ ਸਾਹਮਣੇ ਰੱਖ ਕੇ ਦੱਸਿਆ ਕਿ ਇਸ ਦੌਰਾਨ ਝੋਨੇ ਦੀ ਭਰਾਈ ਲਈ ਪੰਜਾਬ ਸਰਕਾਰ ਵੱਲੌਂ 5,74,600 ਗੱਠਾਂ ਦੀ ਖਰੀਦ ਕੀਤੀ ਗਈ ਹੈ (ਇੱਕ ਗੱਠ ਵਿੱਚ 500 ਬੋਰੀ ਹੁੰਦੀ ਹੈ) ਜਿਸ ਹਿਸਾਬ ਨਾਲ ਕੁੱਲ ਬੋਰੀਆਂ ਦੀ ਗਿਣਤੀ 28 ਕਰੌੜ 73 ਲੱਖ ਬਣਜਾਂਦੀ ਹੈ ਜੋ ਕਿ 49 ਰੁਪਏ 72 ਪੈਸੇ ਪ੍ਰਤੀ ਬੋਰੀ ਦੇ ਹਿਸਾਬ ਨਾਲ ਖਰੀਦੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਡੀ.ਜੀ.ਐਸਐਂਡਡੀਦੀਆਂ ਹਦਾਇਤਾਂ ਮੁਤਾਬਿਕ ਬੋਰੀਦਾ ਔਸਤ ਵਜਨ 665 ਗ੍ਰਾਮਹੋਣਾਚਾਹੀਦਾ ਹੈ ਪਰਸਰਕਾਰ ਵੱਲੌਂ ਖਰੀਦੀ ਜਾ ਰਹੀਬੋਰੀਦਾ ਔਸਤ ਵਜਨ 565 ਗ੍ਰਾਮ ਹੈ ਜੋ ਕਿ ਤਕਰੀਬਨ 100 ਗ੍ਰਾਮ ਘੱਟ ਹੈ। ਉਨ੍ਹਾਂ ਦੋਸ਼ਲਗਾਇਆ ਕਿ ਇੱਕ ਠੱਗੀ ਤਾਂ ਇੱਥੋਂ ਹੀ ਸਾਬਿਤ ਹੁੰਦੀ ਹੈ ਕਿ ਘੱਟ ਵਜਨ ਵਾਲੀ ਬੋਰੀਦੀ ਖਰੀਦ ਨਾਲ ਸਰਕਾਰੀ ਖਜਾਨੇ ਨੂੰ 28 ਕਰੌੜ 73 ਲੱਖ ਬੋਰੀਆਂ ਦੇ ਮਗਰ 214.82 ਕਰੌੜ ਦਾ ਚੂਨਾ ਲਗਾਇਆ ਗਿਆ ਹੈ ।
ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਦੀ ਟੀਮ ਦੁਆਰਾ ਬਜਾਰ ਵਿੱਚ ਇਸ ਬੋਰੀ ਦੇ ਰੇਟਾਂ ਬਾਰੇ ਘੌਖ ਕੀਤੀ ਗਈ, ਉਨ੍ਹਾਂ ਨੂੰ 750 ਗ੍ਰਾਮਦੀਬੋਰੀ ਜਿਸ ਦੀ ਗੁਣਵੱਤਾ ਸਰਕਾਰੀ ਬੋਰੀ ਨਾਲੌਂ ਵੱਧ ਹੈ ਬਜਾਰ ਵਿੱਚੋਂ 21 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਮਿਲ ਗਈ, ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਸਰਕਾਰੀ ਖਜਾਨੇ ਨੂੰ ਹਰਸਾਲ 825.12 ਕਰੌੜ ਦੀ ਵੱਡੀ ਠੱਗੀ ਲਗਾਈ ਜਾ ਰਹੀ ਹੈ। ਉਨ੍ਹਾਂ ਵੱਲੋਂ 21 ਰੁਪਏ ਦੇ ਹਿਸਾਬ ਨਾਲ ਖਰੀਦੀਆਂ ਬੋਰੀਆਂ ਦੇ ਬਿੱਲ ਤੇ ਕੰਡੇ ਉੱਤੇ ਬੋਰੀਆਂ ਦਾ ਵਜਨ ਵੀਕਰ ਕੇ ਦਿਖਾਇਆ ਗਿਆ।
ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਣ ਵਾਲੀ ਬਾਦਲ ਸਰਕਾਰ ਦਾ ਅਸਲ ਕਿਸਾਨ ਵਿਰੋਧੀ ਚਹਿਰਾ ਇਸ ਗੱਲ ਤੋਂ ਵੀ ਸਾਹਮਣੇ ਆਉਂਦਾ ਹੈ ਕਿ 100 ਗ੍ਰਾਮ ਘੱਟ ਵਜਨ ਵਾਲੀ ਬੋਰੀ ਦੀ ਵਰਤੌ ਨਾਲ ਕਿਸਾਨਾਂ ਨੂੰ ਹਰ ਬੋਰੀ ਮਗਰ 100 ਗ੍ਰਾਮ ਵੱਧ ਝੋਨਾਭਰ ਕੇ ਦੇਣਾ ਪੈਂਦਾ ਹੈ ਜਿਸ ਕਰ ਕੇ ਪੰਜਾਬ ਦੇ ਅੰਨਦਾਤਾ ਕਿਸਾਨ ਨੂੰ ਇੱਕ ਸੀਜਨ ਵਿੱਚ 41.66 ਕਰੌੜ ਦਾ ਚੂਨਾ ਲਗਾਇਆ ਜਾ ਰਿਹਾਹੈ। ਉਨ੍ਹਾਂ ਦੋਸ਼ਲਗਾਇਆ ਕਿ ਇਸ ਹਿਸਾਬ ਨਾਲ ਪੰਜਾਬ ਸਰਕਾਰ ਦੁਆਰਾ ਪਿਛਲੇ 9 ਸਾਲਾਂ ਵਿੱਚ ਲਗਭਗ 7500 ਕਰੌੜ ਦੀ ਠੱਗੀ ਲਗਾਈ ਜਾ ਚੁੱਕੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਇਸ ਸਬੰਧੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਵੀ ਕੀਤੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਦੇ ਦੋਸ਼ ਵਿਚ 5 ਭਾਰਤੀ ਗਿਰਫਤਾਰ

ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਦੇ ਦੋਸ਼ ਵਿਚ 5 ਭਾਰਤੀ ਗਿਰਫਤਾਰ

Read Full Article
    ਅਮਰੀਕੀ ਹਿਤਾਂ ਦੀ ਰੱਖਿਆ ਲਈ ਸਾਊਦੀ ਅਰਬ ਵਿਚ 3 ਹਜ਼ਾਰ ਸੈਨਿਕ ਤੈਨਾਤ ਕਰੇਗਾ ਅਮਰੀਕਾ

ਅਮਰੀਕੀ ਹਿਤਾਂ ਦੀ ਰੱਖਿਆ ਲਈ ਸਾਊਦੀ ਅਰਬ ਵਿਚ 3 ਹਜ਼ਾਰ ਸੈਨਿਕ ਤੈਨਾਤ ਕਰੇਗਾ ਅਮਰੀਕਾ

Read Full Article
    ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ‘ਚ ਵਾਧਾ ਚਿੰਤਾ ਦਾ ਵਿਸ਼ਾ

ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ‘ਚ ਵਾਧਾ ਚਿੰਤਾ ਦਾ ਵਿਸ਼ਾ

Read Full Article
    ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

Read Full Article
    ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

Read Full Article
    ਸਿਆਟਲ ‘ਚ ਧਾਰਮਿਕ ਪੰਜਾਬੀ ਨਾਟਕ ”ਮਿੱਟੀ ਧੁੰਦ ਜੱਗ ਚਾਨਣ ਹੋਇਆ” 24 ਨਵੰਬਰ ਨੂੰ

ਸਿਆਟਲ ‘ਚ ਧਾਰਮਿਕ ਪੰਜਾਬੀ ਨਾਟਕ ”ਮਿੱਟੀ ਧੁੰਦ ਜੱਗ ਚਾਨਣ ਹੋਇਆ” 24 ਨਵੰਬਰ ਨੂੰ

Read Full Article
    ਜਸਪ੍ਰੀਤ ਸਿੰਘ ਅਟਾਰਨੀ ਦਾ ਦੂਸਰਾ ਧਾਰਮਿਕ ਗੀਤ ‘ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ’

ਜਸਪ੍ਰੀਤ ਸਿੰਘ ਅਟਾਰਨੀ ਦਾ ਦੂਸਰਾ ਧਾਰਮਿਕ ਗੀਤ ‘ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ’

Read Full Article
    ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਕਵੀ ਦਰਬਾਰ ਕਰਵਾਇਆ

ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਕਵੀ ਦਰਬਾਰ ਕਰਵਾਇਆ

Read Full Article
    ਇੰਨਕੋਰ ਸੀਨੀਅਰ ਖੇਡਾਂ ‘ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

ਇੰਨਕੋਰ ਸੀਨੀਅਰ ਖੇਡਾਂ ‘ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

Read Full Article
    ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜ਼ਖਮੀਂ

ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜ਼ਖਮੀਂ

Read Full Article
    ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਦੇ ਸਨਮਾਨ ‘ਚ ਸਿੱਖ ਅਫਸਰਾਂ ਲਈ ਕੀਤੀ ਡ੍ਰੈੱਸ ਕੋਡ ‘ਚ ਤਬਦੀਲੀ

ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਦੇ ਸਨਮਾਨ ‘ਚ ਸਿੱਖ ਅਫਸਰਾਂ ਲਈ ਕੀਤੀ ਡ੍ਰੈੱਸ ਕੋਡ ‘ਚ ਤਬਦੀਲੀ

Read Full Article
    ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਗੁਰਪੁਰਬ ‘ਤੇ ਵਿਸ਼ੇਸ਼ ਸਮਾਗਮ ਕਰਵਾਏ

ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਗੁਰਪੁਰਬ ‘ਤੇ ਵਿਸ਼ੇਸ਼ ਸਮਾਗਮ ਕਰਵਾਏ

Read Full Article
    ਗੈਰ ਕਾਨੂੰਨ ਪ੍ਰਵਾਸੀਆਂ ਨੂੰ ਅਮਰੀਕਾ ‘ਚ ਨਹੀਂ ਮਿਲੇਗੀ ਪਨਾਹ!

ਗੈਰ ਕਾਨੂੰਨ ਪ੍ਰਵਾਸੀਆਂ ਨੂੰ ਅਮਰੀਕਾ ‘ਚ ਨਹੀਂ ਮਿਲੇਗੀ ਪਨਾਹ!

Read Full Article
    ਟਰੰਪ ਸਰਕਾਰ ਵੱਲੋਂ ਹਿਰਾਸਤੀ ਕੇਂਦਰਾਂ ‘ਚ ਡੱਕੇ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਹੋਇਆ ਮੁਸ਼ਕਲ

ਟਰੰਪ ਸਰਕਾਰ ਵੱਲੋਂ ਹਿਰਾਸਤੀ ਕੇਂਦਰਾਂ ‘ਚ ਡੱਕੇ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਹੋਇਆ ਮੁਸ਼ਕਲ

Read Full Article
    ਇਮੀਗ੍ਰੇਸ਼ਨ ਦੇ ਹਿਰਾਸਤ ਕੇਂਦਰਾਂ ‘ਚ ਇਕ ਲੱਖ ਤੋਂ ਜ਼ਿਆਦਾ ਬੱਚੇ

ਇਮੀਗ੍ਰੇਸ਼ਨ ਦੇ ਹਿਰਾਸਤ ਕੇਂਦਰਾਂ ‘ਚ ਇਕ ਲੱਖ ਤੋਂ ਜ਼ਿਆਦਾ ਬੱਚੇ

Read Full Article