ਟਿਊਨੀਸ਼ੀਆ ‘ਚ ਟੂਰਿਸਟ ਬੱਸ ਹਾਦਸਾਗ੍ਰਸਤ ਹੋਣ ਨਾਲ 20 ਲੋਕਾਂ ਦੀ ਮੌਤ; 21 ਜ਼ਖਮੀ

December 02
16:48
2019
ਟਿਊਨਿਸ਼, 2 ਦਸੰਬਰ (ਪੰਜਾਬ ਮੇਲ)- ਟਿਊਨੀਸ਼ੀਆ ‘ਚ ਐਤਵਾਰ ਨੂੰ ਇਕ ਟੂਰਿਸਟ ਬੱਸ ਦੇ ਹਾਦਸਾਗ੍ਰਸਤ ਹੋਣ ਨਾਲ 20 ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਨੇ ਇਕ ਬੁਲਾਰੇ ਜਾਰੀ ਇਕ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮੰਤਰਾਲੇ ਮੁਤਾਬਕ ਬੱਸ ‘ਚ 43 ਲੋਕ ਸਵਾਰ ਸਨ। ਇਹ ਬੱਸ ਦੇਸ਼ ‘ਚ ਟੂਰਿਸਟ ਅਪਰੇਟਰ ਦੇ ਰੂਪ ‘ਚ ਕੰਮ ਕਰਨ ਵਾਲੇ ਇਕ ਅਪਰੇਟਰ ਦੀ ਸੀ।