ਟਾਈਮ ਪਰਸਨ ਆਫ਼ ਦ ਈਅਰ ਬਣੇ ਜੋਅ ਬਾਈਡਨ ਅਤੇ ਕਮਲਾ ਹੈਰਿਸ 

115
Share

 ਨਿਊਯਾਰਕ, 11 ਦਸੰਬਰ (ਪੰਜਾਬ ਮੇਲ)-ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡਨ ਅਤੇ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੂੰ ਟਾਈਮ ਪੱਤ੍ਰਿਕਾ ਨੇ ਸਨਮਾਨਤ ਕੀਤਾ ਹੈ। ਮੈਗਜ਼ੀਨ ਨੇ ਉਨ੍ਹਾਂ 2020 ਦਾ ਪਰਸਨ ਆਫ਼ ਦ ਈਅਰ ਚੁਣਿਆ ਹੈ। ਇਸ ਦਾ ਐਲਾਨ ਪ੍ਰਕਾਸ਼ਨ ਨੇ ਕੀਤਾ ਹੈ। ਡੈਮੋਕਰੇਟਿਕ ਪਾਰਟੀ ਦੀ ਇਸ ਜੋੜੀ ਨੂੰ ਤਿੰਨ ਹੋਰ ਫਾਈਨਲਿਸਟਾਂ ਵਿਚੋਂ ਚੁਣਿਆ ਗਿਆ ਹੈ। ਬਾਈਡਨ ਅਤੇ ਹੈਰਿਸ ਨੇ ਇਸੇ ਸਾਲ ਨਵੰਬਰ ਵਿਚ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਲਈ ਚੋਣ ਵਿਚ ਜਿੱਤ ਹਾਸਲ ਕਰਕੇ Îਇਤਿਹਾਸ ਰਚਿਆ ਸੀ। ਬਾਈਡਨ ਨੇ ਟਰੰਪ ਨੂੰ 2020 ਅਮਰੀਕੀ ਰਾਸ਼ਟਰਪਤੀ ਚੋਣ ਵਿਚ ਹਰਾਇਆ ਹੈ। ਹੈਰਿਸ ਅਮਰੀਕਾ ਦੀ ਪਹਿਲੀ ‘ਕਾਲੀ’ ਅਤੇ ਪਹਿਲੀ ਦੱਖਣੀ ਏਸ਼ਿਆਈ ਉਪ ਰਾਸ਼ਟਰਪਤੀ ਚੁਣੀ ਗਈ ਹੈ। ਇਸ ਤੋਂ ਪਹਿਲਾਂ ਮੈਗਜ਼ੀਨ ਨੇ 2016 ਵਿਚ ਟਰੰਪ  ਨੂੰ ਪਰਸਨ ਆਫ਼ ਦ ਈਅਰ ਚੁਣਿਆ ਸੀ।

ਮੈਗਜ਼ੀਨ ਦੇ ਕਵਰ ਵਿਚ 78 ਸਾਲ ਦੇ ਬਾਈਡਨ ਅਤੇ 56 ਸਾਲ ਦੀ ਹੈਰਿਸ ਦੀ ਇੱਕ ਤਸਵੀਰ ਪ੍ਰਕਾਸ਼ਤ ਹੋਈ ਹੈ। ਇਸ ਦਾ ਸਿਰਲੇਖ ਹੈ ਅਮਰੀਕਾ ਦੀ ਕਹਾਣੀ ਬਦਲ ਰਹੀ ਹੈ। ਇੱਕ ਕਾਰਜਕਾਲ ਤੋਂ ਬਾਅਦ ਰਿਅਲ ਅਸਟੇਟ ਕਾਰੋਬਾਰੀ ਤੋਂ ਰਾਜ ਨੇਤਾ ਬਣੇ ਟਰੰਪ ਨੂੰ ਬਾਈਡਨ ਨੇ ਹਰਾਇਆ ਹੈ।


Share