ਟਵਿੱਟਰ ਕੋਰੋਨਾ ਬਾਰੇ ਗਲਤ ਸੂਚਨਾਵਾਂ ਫੈਲਾਉਣ ਵਾਲੇ ਅਕਾਊਂਟ ਖ਼ਿਲਾਫ਼ ਕਰੇਗਾ ਸਖ਼ਤ ਕਾਰਵਾਈ

231
Share

ਵਾਸ਼ਿੰਗਟਨ, 2 ਮਾਰਚ (ਪੰਜਾਬ ਮੇਲ)- ਟਵਿੱਟਰ ਨੇ ਕਿਹਾ ਹੈ ਕਿ ਉਸ ਨੇ ਅਜਿਹੇ ਟਵੀਟ ’ਤੇ ਸੰਕੇਤ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ’ਚ ਕੋਵਿਡ-19 ਟੀਕਾਕਰਨ ਬਾਰੇ ਗੁੰਮਰਾਹਕੁੰਨ ਸੂਚਨਾਵਾਂ ਦਿੱਤੀਆਂ ਗਈਆਂ ਹਨ। ਟਵਿੱਟਰ ਨੇ ਇਹ ਵੀ ਕਿਹਾ ਹੈ ਕਿ ਉਸ ਦੇ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਵਾਲੇ ਅਕਾਊਂਟ ਨੂੰ ਬੰਦ ਕਰਨ ਲਈ ਉਹ ‘ਸਟ੍ਰਾਇਕ ਪ੍ਰਣਾਲੀ’ ਦੀ ਵਰਤੋਂ ਕਰ ਰਿਹਾ ਹੈ। ਕੰਪਨੀ ਨੇ ਕਿਹਾ ਕਿ ਉਹ ਕੁਝ ਸੁਪਰਵਾਈਜ਼ਰਾਂ ਦੀ ਮਦਦ ਲੈ ਰਹੀ ਹੈ, ਜੋ ਇਹ ਮੁਲਾਂਕਣ ਕਰ ਰਹੇ ਹਨ ਕਿ ਇਹ ਟਵੀਟ ਕੋਵਿਡ-19 ਟੀਕਾ ਗੁੰਮਰਾਕੁੰਨ ਸੂਚਨਾਵਾਂ ਖ਼ਿਲਾਫ਼ ਉਸ ਦੀ ਨੀਤੀ ਦੀ ਉਲੰਘਣਾ ਤਾਂ ਨਹੀਂ ਕਰ ਰਹੇ।
ਇਸ ਤੋਂ ਪਹਿਲਾਂ ਦਸੰਬਰ ’ਚ ਵੀ ਟਵਿੱਟਰ ਨੇ ਕੋਵਿਡ-19 ਦੇ ਬਾਰੇ ਵਿਚ ਗੁੰਮਰਾਹਕੁੰਨ ਸੂਚਨਾਵਾਂ ਖ਼ਿਲਾਫ਼ ਕਦਮ ਚੁੱਕੇ ਸਨ। ਕੰਪਨੀ ਨੇ ਬਲਾਗ ਪੋਸਟ ਵਿਚ ਲਿਖਿਆ, ‘‘ਸਟ੍ਰਾਇਕ ਪ੍ਰਣਾਲੀ ਦੀ ਮਦਦ ਨਾਲ ਸਾਨੂੰ ਇਹ ਆਸ ਹੈ ਕਿ ਲੋਕਾਂ ਨੂੰ ਇਸ ਬਾਰੇ ’ਚ ਸਿੱਖਿਅਤ ਕਰ ਸਕਾਂਗੇ ਕਿ ਕੁਝ ਸਮੱਗਰੀ ਸਾਡੇ ਨਿਯਮਾਂ ਦੀ ਵਿਰੋਧੀ ਹੈ, ਤਾਂ ਜੋ ਉਹ ਆਪਣੇ ਵਤੀਰੇ ਅਤੇ ਲੋਕ ਗੱਲਬਾਤ ਦੇ ਪ੍ਰਭਾਵ ’ਤੇ ਮੁੜ ਵਿਚਾਰ ਕਰ ਸਕਣ।’’ ਨਿਯਮਾਂ ਦੀ ਇਕ ਵਾਰ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਦੋ ਵਾਰ ਉਲੰਘਣਾ ਜਾਂ ਸਟ੍ਰਾਇਕ ਹੋਣ ’ਤੇ ਅਕਾਊਂਟ ਨੂੰ 12 ਘੰਟੇ ਲਈ ਬਲਾਕ ਕਰ ਦਿੱਤਾ ਜਾਵੇਗਾ। ਪੰਜ ਜਾਂ ਜ਼ਿਆਦਾ ਵਾਰ ਦੀ ਉਲੰਘਣਾ ’ਤੇ ਟਵਿੱਟਰ ਸਥਾਈ ਪਾਬੰਦੀ ਲਗਾ ਦੇਵੇਗਾ।

Share