ਟਰੰਪ ਵੱਲੋਂ ‘ਸਿੱਖਸ ਫਾਰ ਟਰੰਪ’ ਦੀ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ

535
Share

ਵਾਸਿੰਗਟਨ ਡੀ.ਸੀ., 16 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਦੀ ਮੁਹਿੰਮ ਵਿਚ ਸਿੱਖ-ਅਮਰੀਕੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਅਤੇ ਉਨ੍ਹਾਂ ਲਈ ਇੱਕ ਰੌਸ਼ਨੀ ਪਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਗਿਆ ਹੈ। ਅਮਰੀਕਾ ‘ਚ ਜ਼ਿਆਦਾਤਰ ਭਾਰਤੀ ਸਿੱਖ ਫਾਰ ਟਰੰਪ ਇਤਿਹਾਸ ਦਾ ਹਿੱਸਾ ਹਨ, ਜੋ ਇਕ ਵੱਡੀ ਸਫਲਤਾ ਨਾਲ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਜਿਤਾਉਣ ਲਈ ਉਤਾਵਲੇ ਹਨ।
ਇਸ ਲੜੀ ਤਹਿਤ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸਿੱਖਸ ਸ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਾਨੂੰ ਇਸ ਸਿੱਖਾਂ ਨੂੰ ਇਸ ਦਾ ਹਿੱਸਾ ਬਣਨ ‘ਤੇ ਬਹੁਤ ਜ਼ਿਆਦਾ ਮਾਣ ਹੈ। ਅਮਰੀਕਨ ਸਿੱਖ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਜ਼ਿਕਰਯੋਗ ਹੈ ਕਿ ਜਸਦੀਪ ਸਿੰਘ ਜੱਸੀ ਨੇ ਸੰਨ 2015-16 ਦੀ ਚੋਣ ਮੁਹਿੰਮ ਦੇ ਦਿਨਾਂ ‘ਚ ਰਾਸ਼ਟਰਪਤੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਇੱਕ ਕੱਟੜ ਸਮਰਥਕ ਰਹੇ ਅਤੇ ਟਰੰਪ ਨੇ ਕਿਹਾ ਸੀ ਕਿ ਚੱਲ ਰਹੀ ਇਸ ਮੁਹਿੰਮ ਟੀਮ ਵਿਚ ਮਾਨਤਾ ਅਤੇ ਅਧਿਕਾਰਤ ਤੌਰ ‘ਤੇ ਸ਼ਾਮਲ ਸਿੱਖਾਂ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹਾਂ।
ਜੱਸੀ ਨੇ ਕਿਹਾ ਕਿ ਦੂਸਰੀ ਵਾਰ ਦੀ ਇਸ ਰਾਸ਼ਟਰਪਤੀ ਚੋਣ ਲਈ ਸਿੱਖਾਂ ਨੇ ਟਰੰਪ ਦੇ ਹੱਕ ‘ਚ ਚੋਣ ਪ੍ਰਚਾਰ ਕਰਨਾ ਬੰਦ ਨਹੀਂ ਕੀਤਾ ਕਿਉਂਕਿ ਇਹ ਜ਼ਮੀਨੀ ਪੱਧਰ ਦੀ ਹਮਾਇਤ ਨੂੰ ਸੀਮਤ ਕਰਨ ਅਤੇ ਨਵੇਂ ਮੈਂਬਰਾਂ ਨੂੰ ਲਿਆਉਣ ਲਈ ਅਸੀਂ ਨਿਰੰਤਰ ਪ੍ਰਕਿਰਿਆ ‘ਚ ਰਹੇ ਹਾਂ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਣਥੱਕਤਾ ਨਾਲ ‘ਮੇਕਿੰਗ ਗਰੇਟ ਅਗੇਨ’ਮੁਹਿੰਮ ਹੇਠ ਅਸੀਂ ਕੰਮ ਕਰਦੇ ਹਾਂ ਅਤੇ ਅਮਰੀਕਨ ਸਿੱਖ ਰਾਸ਼ਟਰਪਤੀ, ਡੋਨਾਲਡ ਟਰੰਪ ਨੂੰ ਦੁਬਾਰਾ ਚੁਣਨ ਲਈ ਕਮਿਊਨਿਟੀ ਨਾਲ ਕੰਮ ਕਰਨ ਦੀ ਉਮੀਦ ਨਾਲ ਅੱਗੇ ਵੱਧ ਰਹੇ ਹਾਂ। ਅਸੀਂ ਸਮਰਥਕ ਮੈਂਬਰ ਬਣ ਕੇ ‘ਸਿੱਖਸ ਫਾਰ ਟਰੰਪ’ ਵਿਚ ਭਾਗ ਲੈ ਰਹੇ ਹਾਂ ਅਤੇ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਬਣਾਵਾਂਗੇ।


Share