ਟਰੰਪ ਵੱਲੋਂ ਡਬਲਯੂ.ਐੱਚ.ਓ. ਤੋਂ ਰਸਮੀ ਤੌਰ ‘ਤੇ ਵੱਖ ਹੋਣ ਦਾ ਐਲਾਨ

465
Share

ਵਾਸ਼ਿੰਗਟਨ, 8 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਅਮਰੀਕਾ ਦੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਤੋਂ ਰਸਮੀ ਤੌਰ ‘ਤੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਅਮਰੀਕੀ ਨਿਊਜ਼ ਵੈਬਸਾਈਟ ਦਿ ਹਿਲ ਦੀ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ।
ਇਹ ਫੈਸਲਾ ਸੋਮਵਾਰ ਤੋਂ ਪ੍ਰਭਾਵੀ ਕੀਤਾ ਗਿਆ ਹੈ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਟਰੰਪ ਨੇ ਮਈ ‘ਚ ਹੀ ਡਬਲਯੂ.ਐੱਚ.ਓ. ਤੋਂ ਅਮਰੀਕਾ ਦੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ। ਟਰੰਪ ਨੇ ਦੋਸ਼ ਲਗਾਇਆ ਸੀ ਕਿ ਡਬਲਯੂ.ਐੱਚ.ਓ. ‘ਤੇ ਚੀਨ ਦਾ ਕੰਟਰੋਲ ਹੈ ਅਤੇ ਕੋਵਿਡ-19 ਨੂੰ ਲੈ ਕੇ ਜ਼ਰੂਰੀ ਸਿਹਤ ਸੂਚਨਾਵਾਂ ਬਹੁਤ ਹੀ ਦੇਰ ਨਾਲ ਜਾਰੀ ਕੀਤੀਆਂ ਗਈਆਂ, ਜਿਸ ਕਾਰਨ ਅਮਰੀਕਾ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ।
ਜ਼ਿਕਰਯੋਗ ਹੈ ਕਿ ਦੁਨੀਆਂ ‘ਚ ਕੋਰੋਨਾਵਾਇਰਸ ਕਾਰਨ ਇਨਫੈਕਟਿਡ ਲੋਕਾਂ ਦੀ ਗਿਣਤੀ ਹੁਣ 1.17 ਕਰੋੜ ਤੋਂ ਪਾਰ ਹੋ ਚੁੱਕੀ ਹੈ, ਜਦੋਂ ਕਿ 5.40 ਲੱਖ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਦੇਸ਼ਾਂ ਦੀ ਸੂਚੀ ‘ਚ ਅਮਰੀਕਾ ਸਭ ਤੋਂ ਉਪਰ ਹੈ। ਇਸ ਵਿਚਾਲੇ ਪਹਿਲਾਂ ਤੋਂ ਆਰਥਿਕ ਤੰਗਹਾਲੀ ਦਾ ਸ਼ਿਕਾਰ ਪਾਕਿਸਤਾਨ ਅਜੇ ਹੋਰ ਵੀ ਬੁਰੇ ਹਾਲ ‘ਚ ਹੈ।


Share