ਟਰੰਪ ਵੱਲੋਂ ਜਰਮਨੀ ’ਚ ਅਮਰੀਕੀ ਫ਼ੌਜ ਦੀ ਨਫ਼ਰੀ ਘਟਾਉਣ ਦਾ ਫ਼ੈਸਲਾ

352
Share

ਵਾਸ਼ਿੰਗਟਨ, 7 ਜੂਨ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਜਰਮਨੀ ’ਚ ਅਮਰੀਕੀ ਫ਼ੌਜ ਦੀ ਨਫ਼ਰੀ ਘਟਾਉਣ ਦਾ ਫ਼ੈਸਲਾ ਲਿਆ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਇਸ ਯੂਰੋਪੀਅਨ ਮੁਲਕ ’ਚ 34,500 ਅਮਰੀਕੀ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਸੀ। ‘ਦਿ ਵਾਲ ਸਟਰੀਟ ਜਰਨਲ’ ਅਤੇ ‘ਦਿ ਵਾਸ਼ਿੰਗਟਨ ਪੋਸਟ’ ਮੁਤਾਬਕ ਫ਼ੈਸਲੇ ਮਗਰੋਂ ਜਰਮਨੀ ’ਚ 25 ਹਜ਼ਾਰ ਅਮਰੀਕੀ ਜਵਾਨ ਰਹਿ ਜਾਣਗੇ। ਉਂਜ ਇਸ ਫ਼ੈਸਲੇ ਬਾਰੇ ਅਜੇ ਜਰਮਨੀ ਨੂੰ ਨਹੀਂ ਦੱਸਿਆ ਗਿਆ ਹੈ।


Share