ਟਰੰਪ ਵੱਲੋਂ ਕੈਪਿਟਲ ਹਿਲ ਹਿੰਸਾ ਮਾਮਲੇ ’ਚ ਬਾਇਡਨ ਦੇ ਫੈਸਲੇ ਨੂੰ ਚੁਣੌਤੀ

257
Share

ਵਾਸ਼ਿੰਗਟਨ, 20 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਕੈਪਿਟਲ ਹਿਲ ਹਿੰਸਾ ਮਾਮਲੇ ’ਚ ਵਰਤਮਾਨ ਰਾਸ਼ਟਰਪਤੀ ਜੋਅ ਬਾਇਡਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕੋਲੰਬੀਆ ਕੋਰਟ ’ਚ ਮੁਕੱਦਮਾ ਦਾਇਰ ਕਰਕੇ 6 ਜਨਵਰੀ ਨੂੰ ਕੈਪਿਟਲ ਹਿਲ ਹਿੰਸਾ ਦੇ ਦਸਤਾਵੇਜ਼ ਜਨਤਕ ਨਾ ਕਰਨ ਦੀ ਮੰਗ ਕੀਤੀ। ਇਸ ਹਿੰਸਾ ਦੀ ਜਾਂਚ ਸੰਸਦੀ ਕਮੇਟੀ ਵਲੋਂ ਕੀਤੀ ਜਾ ਰਹੀ ਹੈ।
ਮੁਕੱਦਮੇ ’ਚ ਟਰੰਪ ਨੇ ਕਿਹਾ ਕਿ ਕਮੇਟੀ ਦੁਆਰਾ ਦਸਤਾਵੇਜ਼ਾਂ ਦੀ ਮੰਗ ਗਲਤ ਮਕਸਦ ਦੀ ਪੂਰਤੀ ਦੇ ਲਈ ਕੀਤੀ ਗਈ ਹੈ। ਦਸਤਾਵੇਜ਼ਾਂ ਦਾ ਉਸ ਦਿਨ ਹੋਈ ਹਿੰਸਾ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਮੇਟੀ ਕਈ ਰਾਸ਼ਟਰਪਤੀ ਰਿਕਾਰਡ ਦੀ ਮੰਗ ਕਰ ਰਹੀ ਹੈ। ਇਹ ਰਿਕਾਰਡ ਵਿਸ਼ੇਸ਼ ਅਧਿਕਾਰਾਂ ਨਾਲ ਸਬੰਧਤ ਮਸਲਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੀ ਮੰਗ ਨਾਜਾਇਜ਼ ਹੈ। ਸਾਂਸਦਾਂ ਦੁਆਰਾ ਮੰਗੇ ਜਾ ਰਹੇ ਰਿਕਾਰਡਾਂ ਦਾ ਗਲਤ ਇਸਤੇਮਾਲ ਕੀਤਾ ਜਾ ਸਕਦਾ ਹੈ। ਕਮੇਟੀ ਦੇ ਕੋਲ ਕਿਸੇ ਜਾਂਚ ਏਜੰਸੀ ਦੀ ਤਰ੍ਹਾਂ ਕਾਨੂੰਨੀ ਸ਼ਕਤੀਆਂ ਨਹੀਂ ਹਨ।
ਦੂਜੇ ਪਾਸੇ ਜੋਅ ਬਾਇਡਨ ਦਾ ਕਹਿਣਾ ਹੈ ਕਿ ਉਹ ਕਮੇਟੀ ਨੂੰ ਜਾਂਚ ਤੋਂ ਨਹੀਂ ਰੋਕਣਗੇ ਕਿਉਂਕਿ 6 ਜਨਵਰੀ ਨੂੰ ਹੋਈ ਹਿੰਸਾ ਇੱਕ ਅਜਿਹੀ ਘਟਨਾ ਸੀ, ਜਿਸ ਵਿਚ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ। ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਮੇਟੀ ਜਾਂਚ ਦੇ ਲਈ ਦਸਤਾਵੇਜ਼ਾਂ ਦੀ ਮੰਗ ਕਰ ਰਹੀ ਹੈ ਕਿ ਕਿਵੇਂ ਟਰੰਪ ਸਮਰਥਕ ਕੈਪਿਟਲ ਹਿਲ ’ਚ ਵੜ ਆਏ ਅਤੇ ਹਿੰਸਾ ਕੀਤੀ। ਜਾਂਚ ਕਮੇਟੀ ਨੇ ਹਿੰਸਾ ਤੋਂ ਪਹਿਲਾਂ ਇਕੱਠੀ ਕੀਤੀ ਖੁਫੀਆ ਜਾਣਕਾਰੀਆਂ, ਸੁਰੱਖਿਆ ਵਿਵਸਥਾ ਨਾਲ ਸਬੰਧਤ ਦਸਤਾਵੇਜ਼ਾਂ ਦੀ ਮੰਗ ਕੀਤੀ ਹੈ।


Share