PUNJABMAILUSA.COM

ਟਰੰਪ ਵੱਲੋਂ ਕੀਤੀ ਗਈ ਸਖਤੀ ਮਗਰੋਂ ਅਮਰੀਕਾ ‘ਚ ਵਿਦੇਸ਼ੀਆਂ ਨੂੰ ਨੌਕਰੀ ਮਿਲਣੀ ਹੋਈ ਔਖੀ

ਟਰੰਪ ਵੱਲੋਂ ਕੀਤੀ ਗਈ ਸਖਤੀ ਮਗਰੋਂ ਅਮਰੀਕਾ ‘ਚ ਵਿਦੇਸ਼ੀਆਂ ਨੂੰ ਨੌਕਰੀ ਮਿਲਣੀ ਹੋਈ ਔਖੀ

ਟਰੰਪ ਵੱਲੋਂ ਕੀਤੀ ਗਈ ਸਖਤੀ ਮਗਰੋਂ ਅਮਰੀਕਾ ‘ਚ ਵਿਦੇਸ਼ੀਆਂ ਨੂੰ ਨੌਕਰੀ ਮਿਲਣੀ ਹੋਈ ਔਖੀ
April 20
08:36 2017

trump 2
ਵਾਸ਼ਿੰਗਟਨ, 20 ਅਪ੍ਰੈਲ (ਪੰਜਾਬ ਮੇਲ)- ਡੋਨਲਡ ਟਰੰਪ ਨੇ H-1B ਵੀਜ਼ਾ ਨਿਯਮ ਨੂੰ ਸਖ਼ਤ ਬਣਾਉਣ ਲਈ ਇੱਕ ਐਗਜੀਕਿਊਟਿਵ ਆਰਡਰ ਉੱਤੇ ਹਸਤਾਖ਼ਰ ਕਰ ਦਿੱਤੇ। ਇਸ ਦੇ ਨਾਲ ਹੀ ਕਿਹਾ ਕਿ ਅਮਰੀਕੀ ਹਿੱਤਾਂ ਨਾਲ ਸਮਝੌਤਾ ਨਹੀਂ ਕੀਤਾ ਜਾਏਗਾ। ਕੰਪਨੀਆਂ ਦੀ ਸਕਿੱਲਡ ਲੋਕਾਂ ਨੂੰ ਜ਼ਿਆਦਾ ਸੈਲਰੀ ਦੇਣੀ ਹੋਵੇਗੀ। ਇਸ ਵਿੱਚ ਯੂਐਸ ਤੇ ਆਸਟ੍ਰੇਲੀਆ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਨੇ ਵੀ ਵੀਜ਼ਾ ਨਿਯਮਾਂ ਵਿੱਚ ਸਖ਼ਤੀ ਦਾ ਆਰਡਰ ਕੀਤਾ ਹੈ।
ਨਿਊਜ਼ ਏਜੰਸੀ ਮੁਤਾਬਕ ਟਰੰਪ ਨੇ ਕਿਹਾ ਸਾਡੇ ਇੰਮੀਗਰੇਸ਼ਨ ਵਿਵਸਥਾ ਵਿੱਚ ਗੜਬੜੀ ਦੀ ਵਜ੍ਹਾ ਕਰਕੇ ਅਮਰੀਕੀਆਂ ਦੀਆਂ ਨੌਕਰੀਆਂ ਵਿਦੇਸ਼ੀਆਂ ਨੂੰ ਮਿਲ ਰਹੀਆਂ ਹਨ। ਕੰਪਨੀਆਂ ਘੱਟ ਤਨਖਾਹ ਦੇ ਕੇ ਵਿਦੇਸ਼ੀਆਂ ਨੂੰ ਨੌਕਰੀ ਉੱਤੇ ਰੱਖ ਲੈਂਦੀ ਹੈ। ਇਸ ਕਰਕੇ ਅਮਰੀਕੀਆਂ ਦੀਆਂ ਨੌਕਰੀਆਂ ਖੁਸ ਰਹੀਆਂ ਹਨ। ਇਹ ਸਭ ਕੁਝ ਹੁਣ ਖ਼ਤਮ ਹੋਵੇਗਾ। ਟਰੰਪ ਮੁਤਾਬਕ ਮੌਜੂਦਾ ਸਮੇਂ ਵਿੱਚ H-1B ਵੀਜ਼ਾ ਲਾਟਰੀ ਸਿਸਟਮ ਤਹਿਤ ਦਿੱਤਾ ਜਾਂਦਾ ਹੈ। ਇਹ ਗ਼ਲਤ ਹੈ। ਵੀਜ਼ਾ ਜ਼ਿਆਦਾ ਪੇਸ਼ੇਵਾਰ ਤੇ ਵੱਡੇ ਪੇਡ ਉਮੀਦਵਾਰ ਨੂੰ ਦਿੱਤਾ ਜਾਣਾ ਚਾਹੀਦਾ। ਕੰਪਨੀਆਂ ਕਿਸੇ ਵੀ ਤਰੀਕੇ ਨਾਲ ਅਮਰੀਕਨ ਦੀ ਜਗ੍ਹਾ ਕਿਸੇ ਹੋਰ ਉਮੀਦਵਾਰ ਨੂੰ ਨਹੀਂ ਰੱਖ ਸਕਦੀ।
ਵਾਈਟ ਹਾਊਸ ਨੇ ਕੀ ਕਿਹਾ ?
ਵਾਈਟ ਹਾਊਸ ਤੋਂ ਜਾਰੀ ਸਟੇਟਮੈਂਟ ਵਿੱਚ ਕਿਹਾ ਗਿਆ, “H-1B ਵੀਜ਼ਾ ਦੇ ਰਾਹੀਂ ਅਮਰੀਕਾ ਵਿੱਚ ਜ਼ਿਆਦਾ ਪੇਸ਼ੇਵਾਰ ਤੇ ਸੈਲਰੀ ਵਾਲ ਲੋਕ ਲਿਆਉਣੇ ਚਾਹੀਦੇ ਹਨ। ਸਟੱਡੀਜ਼ ਦੱਸਦੀ ਹੈ ਕਿ ਜਿਨ੍ਹਾਂ 80 ਫ਼ੀਸਦੀ ਲੋਕਾਂ ਨੂੰ ਇਹ ਵੀਜ਼ਾ ਦਿੱਤਾ ਜਾਂਦਾ ਹੈ, ਉਨ੍ਹਾਂ ਦਾ ਸੈਲਰੀ ਲੈਵਲ ਘੱਟ ਹੁੰਦਾ ਹੈ। ਮੌਜੂਦਾ ਸਮੇਂ ਵਿੱਚ ਕੰਪਨੀਆਂ H-1B ਪਾਲਿਸੀ ਦਾ ਗ਼ਲਤ ਇਸਤੇਮਾਲ ਕਰ ਰਹੀ ਹੈ ਤੇ ਅਮਰੀਕੀਆਂ ਦੀ ਜਗ੍ਹਾ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਦੇ ਰਹੀ ਹੈ।
ਆਖ਼ਰ H-1B ਉੱਤੇ ਇੰਨਾ ਬਬਾਲ ਕਿਉਂ?
ਦਰਅਸਲ ਅਮਰੀਕਾ ਵਿੱਚ ਵਧਦੀ ਬੇਰੁਜ਼ਗਾਰੀ ਨੂੰ ਦੂਰ ਕਰਨ ਦੇ ਲਈ H-1B ਦੇ ਨਿਯਮ ਨੂੰ ਸਖ਼ਤ ਬਣਾਉਣ ਦੀ ਗੱਲ ਕਹੀ ਜਾਂਦੀ ਰਹੀ ਹੈ। ਇਲਜ਼ਾਮ ਹੈ ਕਿ ਕਈ ਕੰਪਨੀਆਂ ਦੂਸਰੇ ਦੇਸ਼ਾਂ ਤੋਂ ਘੱਟ ਸੈਲਰੀ ਉੱਤੇ ਕਾਮਿਆਂ ਨੂੰ ਅਮਰੀਕਾ ਲੈ ਕੇ ਆਉਂਦੀਆਂ ਹਨ। ਇਸ ਵਿੱਚ ਅਮਰੀਕੀਆਂ ਨੂੰ ਨੌਕਰੀ ਮਿਲਣ ਦੇ ਮੌਕੇ ਘੱਟ ਜਾਂਦੇ ਹਨ ਤੇ ਬੇਰੁਜ਼ਗਾਰੀ ਵਧਦੀ ਹੈ। ਟਰੰਪ ਪ੍ਰਸ਼ਾਸਨ ਦੇ ਇੱਕ ਅਫ਼ਸਰ ਨੇ ਕਿਹਾ ਸਾਡੇ ਦੇਸ਼ ਵਿੱਚ ਵੀ ਯੋਗ ਪ੍ਰੋਫੈਸ਼ਨਲ ਹਨ ਜਿਹੜੇ ਕੰਪਨੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਨ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article