PUNJABMAILUSA.COM

ਟਰੰਪ ਵੱਲੋਂ ਇਸਲਾਮੀ ਪਰਵਾਸੀਆਂ ਦੇ ਅਮਰੀਕਾ ’ਚ ਦਾਖ਼ਲੇ ’ਤੇ ਤਿੱਖੀ ਨਿਗਾਹ ਰੱਖਣ ਦੇ ਹੁਕਮ

ਟਰੰਪ ਵੱਲੋਂ ਇਸਲਾਮੀ ਪਰਵਾਸੀਆਂ ਦੇ ਅਮਰੀਕਾ ’ਚ ਦਾਖ਼ਲੇ ’ਤੇ ਤਿੱਖੀ ਨਿਗਾਹ ਰੱਖਣ ਦੇ ਹੁਕਮ

ਟਰੰਪ ਵੱਲੋਂ ਇਸਲਾਮੀ ਪਰਵਾਸੀਆਂ ਦੇ ਅਮਰੀਕਾ ’ਚ ਦਾਖ਼ਲੇ ’ਤੇ  ਤਿੱਖੀ ਨਿਗਾਹ ਰੱਖਣ ਦੇ ਹੁਕਮ
January 28
20:42 2017

trump
ਵਾਸ਼ਿੰਗਟਨ, 28 ਜਨਵਰੀ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁਝ ਖ਼ਾਸ ਮੁਸਲਿਮ ਬਹੁਲ ਵਾਲੇ ਮੁਲਕਾਂ ਦੇ ਲੋਕਾਂ ਦੇ ਅਮਰੀਕਾ ’ਚ ਦਾਖ਼ਲੇ ’ਤੇ ਤਿੱਖੀ ਨਿਗਾਹ ਰੱਖਣ ਦੇ ਹੁਕਮ ਦਿੱਤੇ ਹਨ ਅਤੇ ਸੀਰਿਆਈ ਸ਼ਰਨਾਰਥੀਆਂ ਦੇ ਮੁਲਕ ’ਚ ਦਾਖ਼ਲ ਹੋਣ ’ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਾ ਦਿੱਤੀ ਹੈ। ਵ੍ਹਾਈਟ ਹਾਊਸ ਦੇ ਤਰਜਮਾਨ ਮੁਤਾਬਕ ਇਸ ਹੁਕਮ ਨਾਲ ਇਰਾਨ, ਇਰਾਕ, ਸੀਰੀਆ, ਸੂਡਾਨ, ਲਿਬੀਆ, ਯਮਨ ਅਤੇ ਸੋਮਾਲੀਆ ’ਤੇ ਜ਼ਿਆਦਾ ਅਸਰ ਪਏਗਾ। ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਸਾਊਦੀ ਅਰਬ ਵਰਗੇ ਮੁਲਕਾਂ ਦੇ ਲੋਕਾਂ ’ਤੇ ਵਿਸ਼ੇਸ਼ ਨਜ਼ਰ ਰਹੇਗੀ। ਕਾਰਜਕਾਰੀ ਹੁਕਮਾਂ ਮੁਤਾਬਕ ਅਮਰੀਕਾ ਦਾ ਵੀਜ਼ਾ ਲੈਣ ਮੌਕੇ ਜੇਕਰ ਇਸਲਾਮਿਕ ਮੁਲਕ ਆਪਣੇ ਨਾਗਰਿਕਾਂ ਸਬੰਧੀ ਸਹੀ ਜਾਣਕਾਰੀ ਦੇਣ ’ਚ ਨਾਕਾਮ ਰਹੇ ਤਾਂ ਸੂਚੀ ਦਾ ਵਿਸਥਾਰ ਹੋ ਸਕਦਾ ਹੈ। ਹੁਕਮਾਂ ਤਹਿਤ ਅਮਰੀਕੀ ਸ਼ਰਨ ਦਾਖ਼ਲਾ ਪ੍ਰੋਗਰਾਮ ਨੂੰ 120 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਉਹ ਕ੍ਰਿਸ਼ਚੀਅਨ ਸ਼ਰਨਾਰਥੀਆਂ ਨੂੰ ਤਰਜੀਹ ਦੇਣਗੇ। ਪੈਂਟਾਗਨ ’ਚ ਹੁਕਮਾਂ ’ਤੇ ਦਸਤਖ਼ਤ ਕਰਨ ਤੋਂ ਬਾਅਦ ਟਰੰਪ ਨੇ ਕਿਹਾ,‘‘ਕੱਟੜ ਇਸਲਾਮਿਕ ਅਤਿਵਾਦੀਆਂ ਨੂੰ ਅਮਰੀਕਾ ਤੋਂ ਬਾਹਰ ਰੱਖਣ ਦੇ ਨਵੇਂ ਕਦਮਾਂ ਤਹਿਤ ਉਨ੍ਹਾਂ ’ਤੇ ਤਿੱਖੀ ਨਜ਼ਰ ਰੱਖੀ ਜਾਏਗੀ। ਉਨ੍ਹਾਂ ਨੂੰ ਇਥੇ ਆਉਣ ਦੀ ਲੋੜ ਨਹੀਂ ਹੈ।’’ ‘ਵਿਦੇਸ਼ੀ ਅਤਿਵਾਦੀਆਂ ਦੇ ਅਮਰੀਕਾ ’ਚ ਦਾਖ਼ਲੇ ਤੋਂ ਮੁਲਕ ਦੀ ਰਾਖੀ’ ਸਬੰਧੀ ਹੁਕਮਾਂ ’ਚ ਕਿਹਾ ਗਿਆ ਹੈ ਕਿ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਵੱਲੋਂ ਚੁੱਕੇ ਗਏ ਕਦਮਾਂ ਨਾਲ ਅਤਿਵਾਦੀਆਂ ਨੂੰ ਮੁਲਕ ’ਚ ਦਾਖ਼ਲ ਹੋਣ ਤੋਂ ਰੋਕਿਆ ਨਹੀਂ ਜਾ ਸਕਿਆ। ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਇਕ ਹਫ਼ਤੇ ਬਾਅਦ ਵਿਵਾਦਤ ਕਦਮ ’ਤੇ ਮੋਹਰ ਲਾ ਦਿੱਤੀ ਹੈ ਜਿਸ ਬਾਰੇ ਉਨ੍ਹਾਂ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਅਮਰੀਕਾ ’ਚ ਮੁਸਲਮਾਨਾਂ ਦੀ ਆਮਦ ’ਤੇ ਨੱਥ ਪਾਉਣਗੇ।
ਟਰੰਪ ਦੇ ਫ਼ੈਸਲੇ ਦੀ ਆਲੋਚਨਾ
ਵਾਸ਼ਿੰਗਟਨ: ਇਸਲਾਮਿਕ ਮੁਲਕਾਂ ਦੇ ਨਾਗਰਿਕਾਂ ਦੇ ਅਮਰੀਕਾ ’ਚ ਆਉਣ ਦੇ ਰਾਹ ਡੱਕੇ ਜਾਣ ਦੇ ਫ਼ੈਸਲੇ ਦੀ ਡੈਮੋਕਰੈਟਾਂ, ਕਈ ਜਥੇਬੰਦੀਆਂ ਅਤੇ ਨਾਮਵਰ ਹਸਤੀਆਂ ਨੇ ਤਿੱਖੀ ਆਲੋਚਨਾ ਕੀਤੀ ਹੈ। ਡੈਮੋਰੈਟਿਕ ਪਾਰਟੀ ਦੀ ਸੈਨੇਟਰ ਕਮਲਾ ਹੈਰਿਸ ਨੇ ਕਿਹਾ ਹੈ ਕਿ ਸੋਸ਼ਲ ਸਾਈਟ ’ਤੇ ਲਿਖਿਆ ਹੈ,‘‘ਕੋਈ ਖ਼ਤਾ ਨਹੀਂ ਕੀਤੀ-ਇਹ ਮੁਸਲਮਾਨਾਂ ਖ਼ਿਲਾਫ਼ ਪਾਬੰਦੀ ਹੈ। ਹੋਲੋਕਾਸਟ ਦੌਰਾਨ ਅਸੀਂ ਐਨ ਫਰੈਂਕ ਵਰਗੀ ਸ਼ਰਨਾਰਥੀ ਨੂੰ ਮੁਲਕ ’ਚ ਨਹੀਂ ਦਾਖ਼ਲ ਹੋਣ ਦਿੱਤਾ ਸੀ। ਸਾਨੂੰ ਇਤਿਹਾਸ ਨਹੀਂ ਦੁਹਰਾਉਣਾ ਚਾਹੀਦਾ।’’ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਨੇ ਫ਼ੈਸਲੇ ਨੂੰ ਦਿਲ ਟੁੱਟਣ ਵਰਗਾ ਕਰਾਰ ਦਿੱਤਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸਿਰਫ ਹੁਨਰਮੰਦ ਲੋਕ ਹੀ ਦੇਸ਼ ਵਿਚ ਆਉਣ : ਡੋਨਾਲਡ ਟਰੰਪ

ਸਿਰਫ ਹੁਨਰਮੰਦ ਲੋਕ ਹੀ ਦੇਸ਼ ਵਿਚ ਆਉਣ : ਡੋਨਾਲਡ ਟਰੰਪ

Read Full Article
    ਟਰੰਪ ਵੱਲੋਂ ਬੱਚਿਆਂ ਨੂੰ ਮਾਤਾ-ਪਿਤਾ ਤੋਂ ਅਲੱਗ ਕਰਨ ਦੀ ਨੀਤੀ ਖਤਮ

ਟਰੰਪ ਵੱਲੋਂ ਬੱਚਿਆਂ ਨੂੰ ਮਾਤਾ-ਪਿਤਾ ਤੋਂ ਅਲੱਗ ਕਰਨ ਦੀ ਨੀਤੀ ਖਤਮ

Read Full Article
    ਪ੍ਰਿਯੰਕਾ ਚੋਪੜਾ ਨੇ ਉਠਾਈ ਸ਼ਰਨਾਰਥੀ ਬੱਚਿਆਂ ਦੀ ਹਮਾਇਤ ‘ਚ ਆਵਾਜ਼

ਪ੍ਰਿਯੰਕਾ ਚੋਪੜਾ ਨੇ ਉਠਾਈ ਸ਼ਰਨਾਰਥੀ ਬੱਚਿਆਂ ਦੀ ਹਮਾਇਤ ‘ਚ ਆਵਾਜ਼

Read Full Article
    ਕੈਂਸਰ ਮਾਮਲੇ ‘ਚ ਫਸੀ ਅਮਰੀਕੀ ਕੰਪਨੀ ਮੋਨਸੈਂਟੋ

ਕੈਂਸਰ ਮਾਮਲੇ ‘ਚ ਫਸੀ ਅਮਰੀਕੀ ਕੰਪਨੀ ਮੋਨਸੈਂਟੋ

Read Full Article
    ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

Read Full Article
    ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

Read Full Article
    ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

Read Full Article
    ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

Read Full Article
    ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

Read Full Article
    ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

Read Full Article
    ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

Read Full Article
    ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

Read Full Article
    ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

Read Full Article
    ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

Read Full Article
    ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

Read Full Article