PUNJABMAILUSA.COM

ਟਰੰਪ ਵੱਲੋਂ ਅਮਰੀਕੀ ਲੋਕਾਂ ਦੀ ਸਿਹਤ ਸੇਵਾ ਵਿੱਚ ਚੁੱਪ-ਚੁਪੀਤੇ ਕਟੌਤੀ

ਟਰੰਪ ਵੱਲੋਂ ਅਮਰੀਕੀ ਲੋਕਾਂ ਦੀ ਸਿਹਤ ਸੇਵਾ ਵਿੱਚ ਚੁੱਪ-ਚੁਪੀਤੇ ਕਟੌਤੀ

ਟਰੰਪ ਵੱਲੋਂ ਅਮਰੀਕੀ ਲੋਕਾਂ ਦੀ ਸਿਹਤ ਸੇਵਾ ਵਿੱਚ ਚੁੱਪ-ਚੁਪੀਤੇ ਕਟੌਤੀ
September 11
22:09 2017

ਵਾਸ਼ਿੰਗਟਨ, 11 ਸੰਤਬਰ (ਪੰਜਾਬ ਮੇਲ) – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਨਾ ਕਿਸੇ ਗੱਲ ਕਾਰਨ ਖਬਰਾਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਹੁਣ ਚੁੱਪ-ਚਪੀਤੇ ਓਬਾਮਾ ਕੇਅਰ ਬਜਟ ਦੀ ਕਟੌਤੀ ਕਰ ਦਿੱਤੀ ਹੈ।
ਓਬਾਮਾ ਕੇਅਰ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਪਾਸ ਕਰਵਾਉਣ ਵਿੱਚ ਅਸਫਲ ਹੋਣ ਪਿੱਛੋਂ ਟਰੰਪ ਨੇ ਇਹ ਕਦਮ ਚੁੱਪ-ਚੁਪੀਤੇ ਚੁੱਕਿਆ ਹੈ। ਉਨ੍ਹਾਂ ਨੇ ਓਬਾਮਾ ਕੇਅਰ ਪ੍ਰੋਗਰਾਮ ਦੇ ਬਜਟ ਵਿਚ ਕਟੌਤੀ ਕਰਦੇ ਹੋਏ ਇਸ ਦੇ ਪ੍ਰਚਾਰ ਉੱਤੇ ਆਉਣ ਵਾਲੇ ਖਰਚ ਨੂੰ 90 ਫੀਸਦੀ ਘਟਾਉਣ ਦਾ ਫੈਸਲਾ ਲਿਆ ਹੈ। ਇਸ ਉੱਤੇ 10 ਕਰੋੜ ਡਾਲਰ ਖਰਚ ਕੀਤੇ ਜਾਂਦੇ ਸਨ, ਜਿਸ ਨੂੰ ਘਟਾ ਕੇ 1 ਕਰੋੜ ਡਾਲਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਿੱਜੀ ਤੌਰ ਉੱਤੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਇਸ ਯੋਜਨਾ ਨਾਲ ਜੋੜਨ ਲਈ ਖੋਲ੍ਹੇ ਗਏ ਸੈਂਟਰਾਂ ਦੇ ਬਜਟ ਨੂੰ 41 ਫੀਸਦੀ ਘੱਟ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਓਬਾਮਾ ਕੇਅਰ ਦੇ ਫੰਡ ਵਿਚ ਕੁੱਲ 72 ਫੀਸਦੀ ਕਟੌਤੀ ਕੀਤੀ ਗਈ ਹੈ।
ਅਮਰੀਕਾ ਦੀ ਸਰਕਾਰ ਓਬਾਮਾ ਕੇਅਰ ਨੂੰ ਜਨਤਾ ਤੱਕ ਦੋ ਢੰਗਾਂ ਨਾਲ ਪੁਚਾਉਂਦੀ ਹੈ। ਪਹਿਲਾ ਇਸ਼ਤਿਹਾਰ ਨਾਲ ਪ੍ਰਚਾਰ ਕਰ ਕੇ ਅਤੇ ਦੂਜਾ ਨਿੱਜੀ ਪਹੁੰਚ ਰਾਹੀਂ ਲੋਕਾਂ ਨੂੰ ਮਦਦ ਦੇ ਕੇ। ਟਰੰਪ ਪ੍ਰਸ਼ਾਸਨ ਨੇ ਹੁਣ ਇਨ੍ਹਾਂ ਦੋਵਾਂ ਢੰਗਾਂ ਦੇ ਪ੍ਰਚਾਰ ਬਜਟ ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ। ਓਬਾਮਾ ਪ੍ਰਸ਼ਾਸਨ ਨੇ ਪਿਛਲੇ ਸਾਲ 10 ਕਰੋੜ ਡਾਲਰ ਓਬਾਮਾ ਕੇਅਰ ਦੇ ਇਸ਼ਤਿਹਾਰ ਉੱਤੇ ਖਰਚ ਕੀਤੇ ਸਨ। ਦੱਸਣ ਯੋਗ ਹੈ ਕਿ ਅਮਰੀਕੀ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਜੋ ਹੈੱਲਥ ਕੇਅਰ ਪਲਾਨ ਸ਼ੁਰੂ ਕੀਤਾ, ਉਸੇ ਨੂੰ ਓਬਾਮਾ ਕੇਅਰ ਕਿਹਾ ਜਾਂਦਾ ਹੈ। ਇਸ ਦਾ ਮਕਸਦ ਅਮਰੀਕਾ ਵਿਚ ਹੈੱਲਥ ਇਨਸ਼ੋਰੈਂਸ ਦੀ ਕੁਆਲਿਟੀ ਤੇ ਪੁੱਜਤ ਸਮਰੱਥਾ ਨੂੰ ਹੱਲਾਸ਼ੇਰੀ ਦੇਣਾ ਤੇ ਸਿਹਤ ਉੱਤੇ ਲੋਕਾਂ ਵਲੋਂ ਖਰਚ ਕੀਤੀ ਜਾਣ ਵਾਲੀ ਰਕਮ ਨੂੰ ਘੱਟ ਕਰਨਾ ਹੈ। 23 ਮਾਰਚ 2010 ਨੂੰ ਇਸ ਬਾਰੇ ਕਾਨੂੰਨ ਬਣਿਆ। ਜਿਨ੍ਹਾਂ ਲੋਕਾਂ ਕੋਲ ਇਨਸ਼ੋਰੈਂਸ ਕਵਰ ਨਹੀਂ ਹੈ, ਇਸ ਕਾਨੂੰਨ ਹੇਠ ਉਹ ਓਬਾਮਾ ਕੇਅਰ ਦੀ ਵਰਤੋਂ ਕਰ ਸਕਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

Read Full Article
    ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

Read Full Article
    ਨਿਊਯਾਰਕ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ, 4 ਦੀ ਮੌਤ

ਨਿਊਯਾਰਕ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ, 4 ਦੀ ਮੌਤ

Read Full Article
    ਦੱਖਣੀ ਕੈਲੀਫੋਰਨੀਆ ਦੇ ਜੰਗਲ ‘ਚ ਹਵਾ ਨਾਲ ਫੈਲਦੀ ਜਾ ਰਹੀ ਅੱਗ

ਦੱਖਣੀ ਕੈਲੀਫੋਰਨੀਆ ਦੇ ਜੰਗਲ ‘ਚ ਹਵਾ ਨਾਲ ਫੈਲਦੀ ਜਾ ਰਹੀ ਅੱਗ

Read Full Article
    ਭਾਰਤੀ ਮੂਲ ਦੇ ਵਿਦਿਆਰਥੀ ਦੀ ਨਿਊਯਾਰਕ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਮੂਲ ਦੇ ਵਿਦਿਆਰਥੀ ਦੀ ਨਿਊਯਾਰਕ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਸਾਂਝੀਵਾਲਤਾ ਦੀ ਭਾਵਨਾ ਨਾਲ ਮਨਾਇਆ ਜਾਵੇ ਪ੍ਰਕਾਸ਼ ਪੁਰਬ

ਸਾਂਝੀਵਾਲਤਾ ਦੀ ਭਾਵਨਾ ਨਾਲ ਮਨਾਇਆ ਜਾਵੇ ਪ੍ਰਕਾਸ਼ ਪੁਰਬ

Read Full Article
    ਸੰਦੀਪ ਸਿੰਘ ਧਾਲੀਵਾਲ ਲਈ ਐਲਕ ਗਰੋਵ ‘ਚ ਹੋਇਆ ਕੈਂਡਲ ਲਾਈਟ ਦਾ ਆਯੋਜਨ

ਸੰਦੀਪ ਸਿੰਘ ਧਾਲੀਵਾਲ ਲਈ ਐਲਕ ਗਰੋਵ ‘ਚ ਹੋਇਆ ਕੈਂਡਲ ਲਾਈਟ ਦਾ ਆਯੋਜਨ

Read Full Article
    ਪੰਜਾਬੀ ਰੇਡੀਓ ਹੋਸਟ ਗੁੱਡੀ ਸਿੱਧੂ ਦੀ ਫਰਿਜ਼ਨੋ ‘ਚ ਸੜਕ ਹਾਦਸੇ ‘ਚ ਮੌਤ

ਪੰਜਾਬੀ ਰੇਡੀਓ ਹੋਸਟ ਗੁੱਡੀ ਸਿੱਧੂ ਦੀ ਫਰਿਜ਼ਨੋ ‘ਚ ਸੜਕ ਹਾਦਸੇ ‘ਚ ਮੌਤ

Read Full Article
    ਹੈਲਥ ਕੇਅਰ ਦਾ ਖਰਚਾ ਆਪਣੀ ਜੇਬ ‘ਚੋਂ ਕਰਨ ਵਾਲਿਆਂ ਨੂੰ ਹੀ ਮਿਲੇਗਾ ਅਮਰੀਕੀ ਵੀਜ਼ਾ

ਹੈਲਥ ਕੇਅਰ ਦਾ ਖਰਚਾ ਆਪਣੀ ਜੇਬ ‘ਚੋਂ ਕਰਨ ਵਾਲਿਆਂ ਨੂੰ ਹੀ ਮਿਲੇਗਾ ਅਮਰੀਕੀ ਵੀਜ਼ਾ

Read Full Article
    ਸੰਦੀਪ ਧਾਲੀਵਾਲ ਦੀ ਕੁਰਬਾਨੀ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਸੰਦੀਪ ਧਾਲੀਵਾਲ ਦੀ ਕੁਰਬਾਨੀ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

Read Full Article
    ਸਿਆਟਲ ‘ਚ ਧਾਰਮਿਕ ਨਾਟਕ ‘ਮਿਟੀ ਧੁੰਦ ਜੱਗ ਚਾਨਣ ਹੋਆ’ ਦੀਆਂ ਤਿਆਰੀਆਂ ਸ਼ੁਰੂ

ਸਿਆਟਲ ‘ਚ ਧਾਰਮਿਕ ਨਾਟਕ ‘ਮਿਟੀ ਧੁੰਦ ਜੱਗ ਚਾਨਣ ਹੋਆ’ ਦੀਆਂ ਤਿਆਰੀਆਂ ਸ਼ੁਰੂ

Read Full Article
    ਸਿਆਟਲ ‘ਚ ਸੰਦੀਪ ਧਾਲੀਵਾਲ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ

ਸਿਆਟਲ ‘ਚ ਸੰਦੀਪ ਧਾਲੀਵਾਲ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ

ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ

Read Full Article