ਟਰੰਪ ਦੀ ਰੈਲੀਆਂ ‘ਚ ਨਹੀਂ ਦਿਖਾਈ ਦੇ ਰਹੀ ਫਸਟ ਲੇਡੀ!

227
Share

ਵਾਸ਼ਿੰਗਟਨ, 15 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਟਰੰਪ ਬਿਮਾਰੀ ਤੋ ਬਾਅਦ ਫੇਰ ਤੋਂ ਚੋਣ ਪ੍ਰਚਾਰ ਕਰਨ ਵਿਚ ਲੱਗ ਗਏ ਹਨ। ਲੇਕਿਨ ਫਸਟ ਲੇਡੀ ਮੇਲਾਨੀਆ ਟਰੰਪ ਇਸ ਦੌਰਾਨ ਨਜ਼ਰ ਨਹੀਂ ਆ ਰਹੀ। ਦੱਸ ਦੇਈਏ ਕਿ ਪਿਛਲੇ ਦਿਨੀਂ ਟਰੰਪ  ਅਤੇ ਮੇਲਾਨੀਆ ਟਰੰਪ ਕੋਰੋਨਾ ਦੀ ਲਪੇਟ ਵਿਚ ਆ ਗਏ ਸੀ ਜਿਸ ਤੋਂ ਬਾਅਦ ਫਸਟ ਲੇਡੀ ਵਾਈਟ ਹਾਊਸ ਵਿਚ ਕਵਾਰੰਟਾਈਨ ਹੋ ਗਈ ਸੀ, ਜਦਕਿ ਟਰੰਪ ਹਸਪਤਾਲ ਵਿਚ ਭਰਤੀ ਕੀਤੇ ਗਏ ਸੀ। ਇਸ ਤੋਂ ਬਾਅਦ ਟਰੰਪ ਅਤੇ ਉਨ੍ਹਾਂ ਦੇ ਡਾਕਟਰਾਂ ਨੇ ਜਾਣਕਾਰੀ ਦਿੱਤੀ ਕਿ ਰਾਸ਼ਟਰਪਤੀ ਹੁਣ ਠੀਕ ਹਨ ਅਤੇ ਉਹ ਪ੍ਰੋਗਰਾਮਾਂ ਵਿਚ ਹਿੱਸਾ ਲੈ ਸਕਦੇ ਹਨ। ਜਦ ਕਿ ਮੇਲਾਨੀਆ ਟਰੰਪ ਨੂੰ ਅਜੇ ਤੱਕ ਕਿਸੇ ਪ੍ਰੋਗਰਾਮ ਵਿਚ ਨਹੀਂ ਦੇਖਿਆ ਗਿਆ ਹੈ।
ਫਸਟ ਲੇਡੀ ਨੇ ਇੱਕ ਹਫਤੇ ਪਹਿਲਾਂ ਇੱਕ ਟਵੀਟ ਕਰਕੇ ਅਪਣੀ ਤਬੀਅਤ ਨੂੰ ਲੈਕੇ ਜਾਣਕਾਰੀ ਦਿੱਤੀ ਸੀ ਕਿ ਹੁਣ ਉਨ੍ਹਾਂ ਵਿਚ ਸੰਕਰਮਣ ਦੇ ਹਲਕੇ ਲੱਛਣ ਹਨ। ਦੂਜੇ ਪਾਸੇ ਵਾਈਟ ਹਾਊਸ ਵਲੋਂ ਵੀ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹ ਕਦੋਂ ਕਿਸ ਜਨਤਕ ਪ੍ਰੋਗਰਾਮ ਵਿਚ ਨਜ਼ਰ ਆਵੇਗੀ। ਟਰੰਪ ਅਗਾਮੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਲਗਾਤਾਰ ਰੈਲੀਆਂ ਕਰ ਰਹੇ ਹਨ। ਜਦ ਕਿ ਫਸਟ ਲੇਡੀ ਦੀ ਮੁੰਹਿਮ ਦੇ ਆਖਰੀ ਹਫਤੇ ਵਿਚ ਭੂਮਿਕਾ ਨੂੰ ਲੈ ਕੇ ਸਾਰਿਆਂ ਦੇ ਦਿਮਾਗ ਵਿਚ ਸਵਾਲ ਹਨ। ਮੇਲਾਨੀਆ ਟਰੰਪ ਨੇ 5 ਅਕਤੂਬਰ ਨੂੰ ਇੱਕ ਟਵੀਟ ਕਰਕੇ ਕਿਹਾ ਸੀ ਮੇਰਾ ਪਰਵਾਰ ਸਾਰੀ ਪ੍ਰਾਰਥਨਾਵਾਂ ਅਤੇ ਸਮਰਥਨ ਦੇ ਲਈ ਧੰਨਵਾਦੀ ਹੈ, ਮੈਂ ਚੰਗਾ ਮਹਿਸੂਸ ਕਰ ਰਹੀ ਹਾਂ ਅਤੇ ਘਰ ‘ਤੇ ਅਰਾਮ ਕਰਨਾ ਜਾਰੀ ਰੱਖਾਂਗੀ।
ਗੌਰਤਲਬ ਹੈ ਕਿ ਮੇਲਾਨੀਆ ਟਰੰਪ ਨੂੰ ਆਖਰੀ ਵਾਰ 29 ਸਤੰਬਰ ਨੂੰ ਟਰੰਪ ਦੇ ਨਾਲ ਪਹਿਲੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੌਰਾਨ ਦੇਖਿਆ ਗਿਆ ਸੀ ਅਤੇ ਉਸ ਤੋਂ ਪਹਿਲਾਂ  ਉਹ 26 ਸਤੰਬਰ ਨੂੰ ਵਾਈਟ ਹਾਊਸ ਰੋਜ਼ ਗਾਰਡਨ ਵਿਚ ਇੱਕ ਪ੍ਰੋਗਰਾਮ ਵਿਚ ਦਿਖੀ ਸੀ ਜਿਸ ਵਿਚ ਕਈ ਲੋਕਾਂ ਨੇ ਹਿੱਸਾ ਲਿਆ ਸੀ। ਇਸ ਪ੍ਰੋਗਰਾਮ ਨੂੰ ਸੰਕਰਮਣ ਫੈਲਣ ਦਾ ਕਾਰਨ ਮੰਨਿਆ ਜਾ ਹਾ ਹੈ। ਕਿਉਂਕਿ ਇਸ ਦੇ ਬਾਅਦ ਪ੍ਰੋਗਰਾਮ ਵਿਚ ਸ਼ਾਮਲ ਹੋਏ ਕਈ ਲੋਕਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ।


Share