ਟਰੰਪ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ਾ ਨਿਯਮ ਨੂੰ ਸਖ਼ਤ ਬਣਾਉਣ ਦੇ ਪ੍ਰਸਤਾਵ ‘ਤੇ ਰੋਕ

ਵਾਸ਼ਿੰਗਟਨ, 10 ਜਨਵਰੀ (ਪੰਜਾਬ ਮੇਲ)- ਅਮਰੀਕਾ ‘ਚ ਕੰਮ ਕਰਨ ਵਾਲੇ ਇੰਜੀਨੀਅਰਾਂ ਖਾਸ ਕਰ ਕੇ ਭਾਰਤੀਆਂ ਨੂੰ ਰਾਹਤ ਦਿੰਦੇ ਹੋਏ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਨਿਯਮਾਂ ਨੂੰ ਸਖਤ ਬਣਾਉਣ ਦੇ ਪ੍ਰਸਤਾਵ ‘ਤੇ ਰੋਕ ਲਗਾ ਦਿੱਤੀ ਹੈ। ਸੋਮਵਾਰ ਨੂੰ ਘੋਸ਼ਣਾ ਕਰਦੇ ਹੋਏ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਅਜਿਹੇ ਕਿਸੇ ਵੀ ਪ੍ਰਸਤਾਵ ਨੂੰ ਮਨਜ਼ੂਰੀ ਨਹੀਂ ਦੇ ਰਹੇ, ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਅਮਰੀਕਾ ਵਿਚ ਸਥਾਈ ਨਿਵਾਸ ਲਈ ਐਪਲੀਕੇਸ਼ਨ ਦੇਣ ਵਾਲੇ ਅਤੇ ਸਾਲਾਂ ਤੋਂ ਕੰਮ ਕਰ ਰਹੇ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਦੇਸ਼ ਛੱਡ ਕੇ ਜਾਣਾ ਪਏ।
ਦਰਅਸਲ ਪਿਛਲੇ ਦਿਨ੍ਹਾਂ ‘ਚ ਇਕ ਰਿਪੋਰਟ ਆਈ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਟਰੰਪ ਐੱਚ-1ਬੀ ਵੀਜਾ ਨਾਲ ਸਬੰਧਿਤ ਨਿਯਮਾਂ ਨੂੰ ਹੋਰ ਸਖਤ ਬਣਾਉਣ ‘ਤੇ ਵਿਚਾਰ ਕਰ ਰਹੇ ਹਨ। ਮੰਨਿਆ ਜਾ ਰਿਹਾ ਸੀ ਕਿ ਇਸਦੀ ਵਜ੍ਹਾ ਨਾਲ ਉੱਥੇ ਕੰਮ ਕਰਨ ਵਾਲੇ 750,000 ਆਈ.ਟੀ. ਇੰਜੀਨੀਅਰਾਂ ਦੀ ਨੌਕਰੀ ਵੀ ਖਤਰੇ ‘ਚ ਪੈ ਜਾਵੇਗੀ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਆਉਣਾ ਪਵੇਗਾ।
ਇਕ ਮੀਡੀਆ ਰਿਪੋਰਟ ਮੁਤਾਬਕ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ.ਐੱਸ.ਸੀ.ਆਈ.ਐੱਸ.) ਵਿਚ ਮੀਡੀਆ ਰਿਲੇਸ਼ਨਸ ਦੇ ਚੀਫ ਆਫ ਜੋਨਾਥਨ ਵਿਦਿੰਗਟਨ ਨੇ ਕਿਹਾ, ‘ਯੂ.ਐੱਸ.ਸੀ.ਆਈ.ਐੱਸ. ਅਜਿਹੇ ਕਿਸੇ ਪਰਿਵਰਤਨ ‘ਤੇ ਵਿਚਾਰ ਨਹੀਂ ਕਰ ਰਿਹਾ ਹੈ, ਜੋ ਐਚ-1ਬੀ ਵੀਜ਼ਾ ਧਾਰਕਾਂ ਨੂੰ ਸੰਯੁਕਤ ਰਾਜ ਛੱਡਣ ਲਈ ਮਜ਼ਬੂਰ ਕਰੇ। ਕਾਨੂੰਨ ਉਨ੍ਹਾਂ ਨੂੰ ਐੱਚ-1 ਬੀ ਵਿਚ 6 ਸਾਲ ਦੀ ਸੀਮਾ ਤੋਂ ਜ਼ਿਆਦਾ ਵਾਧੇ ਦੀ ਆਗਿਆ ਪ੍ਰਧਾਨ ਕਰਦਾ ਹੈ।’
ਵਿਦਿੰਗਟਨ ਨੇ ਦੱਸਿਆ ਕਿ ਕਾਨੂੰਨ ਦੀ ਧਾਰਾ 106 ਈ-ਬੀ ਦੇ ਤਹਿਤ ਇਨ੍ਹਾਂ ਪੇਸ਼ੇਵਰਾਂ ਦੇ ਨਿਯਾਤਕ ਇਕ-ਇਕ ਸਾਲ ਦੇ ਲਈ ਵਿਸਤਾਰ ਦੇ ਲਈ ਜ਼ਿਦ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਬਾਈ ਅਮਰੀਕਨ, ਹਾਇਰ ਅਮਰੀਕਨ’ ਸਬੰਧੀ ਆਦੇਸ਼ ‘ਤੇ ਅਮਲ ਦੇ ਲਈ ਏਜੰਸੀ ਕਈ ਤਰ੍ਹਾਂ ਦੇ ਨੀਤੀਗਤ ਬਦਲਾਵਾਂ ਨੂੰ ਅੱਗੇ ਵਧਾ ਰਹੀ ਹੈ। ਇਸਦੇ ਤਹਿਤ ਰੋਜ਼ਗਾਰ ਨਾਲ ਜੁੜੇ ਤਮਾਮ ਵੀਜੇ ਪ੍ਰੋਗਰਾਮਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਕਈ ਅਮਰੀਕੀ ਸੰਸਦ ਮੈਂਬਰਾਂ ਅਤੇ ਸੰਗਠਨਾਂ ਨੇ ਟਰੰਪ ਪ੍ਰਸ਼ਾਸਨ ਦੇ ਉਸ ਪ੍ਰਸਤਾਵ ਦੀ ਆਲੋਚਨਾ ਕੀਤੀ ਸੀ, ਜਿਸ ਵਿਚ ਐੱਚ-1ਬੀ ਵੀਜ਼ਾ ਦਾ ਐਕਸਟੈਂਸ਼ਨ ਰੋਕਣ ਦੀ ਗੱਲ ਕਹੀ ਗਈ ਸੀ। ਵੀਜ਼ਾ ਨਿਯਮ ਸਖਤ ਹੋਣ ਨਾਲ ਕਰੀਬ 7.5 ਲੱਖ ਭਾਰਤੀਆਂ ਨੂੰ ਅਮਰੀਕਾ ਛੱਡ ਕੇ ਦੇਸ਼ ਪਰਤਨਾ ਪੈ ਸਕਦਾ ਸੀ।
ਦੂਜੇ ਪਾਸੇ ਐੱਚ-1ਬੀ ਵੀਜੇ ‘ਤੇ ਚੱਲ ਰਹੀ ਬਹਿਸ ਦਾ ਅਸਰ ਭਾਰਤ ‘ਚ ਵੀ ਦਿਖਣ ਲੱਗਾ ਹੈ। ਖਬਰਾਂ ਦੇ ਮੁਤਾਬਕ, ਭਾਰਤ ‘ਚ ਆਈ.ਟੀ. ਸੈਕਟਰ ‘ਚ ਲੱਖਾਂ ਲੋਕਾਂ ਦੀ ਨੌਕਰੀ ‘ਤੇ ਖਤਰਾ ਮੰਡਰਾ ਰਿਹਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਤਾਂ ਨੋਟਿਸ ਫੜਾ ਵੀ ਦਿੱਤਾ ਗਿਆ ਹੈ। ਦਰਅਸਲ, ਕੰਪਨੀਆਂ ਉਨ੍ਹਾਂ ਲੋਕਾਂ ਦੇ ਲਈ ਹੁਣੇ ਤੋਂ ਜਗ੍ਹਾ ਖਾਲੀ ਕਰਨ ‘ਚ ਲੱਗ ਗਈ ਹੈ, ਜਿਨ੍ਹਾਂ ਨੂੰ ਸੰਭਾਵਿਤ ਤੌਰ ‘ਤੇ ਅਮਰੀਕਾ ਵਾਪਸ ਭੇਜ ਸਕਦਾ ਹੈ।