ਟਰੰਪ ਪ੍ਰਸ਼ਾਸਨ ਨੇ ਸੱਤਾ ਤਬਦੀਲੀ ਲਈ ਹਰ ਜ਼ਰੂਰੀ ਕਦਮ ਚੁੱਕਿਆ: ਵ੍ਹਾਈਟ ਹਾਊਸ

52
Share

ਵਾਸ਼ਿੰਗਟਨ, 22 ਨਵੰਬਰ (ਪੰਜਾਬ ਮੇਲ)- ਵਾਸ਼ਿੰਗਟਨ: ਵ੍ਹਾਈਟ ਹਾਊਸ ਵੱਲੋਂ ਸ਼ੁੱਕਰਵਾਰ ਨੂੰ ਦੱਸਿਆ ਗਿਆ ਕਿ ਰਾਸ਼ਟਰਪਤੀ ਸੱਤਾ ਤਬਦੀਲੀ ਕਾਨੂੰਨ ਤਹਿਤ ਸੰਵਿਧਾਨਕ ਰੂਪ ‘ਚ ਜੋ ਵੀ ਜ਼ਰੂਰੀ ਹੈ, ਉਹ ਸਭ ਟਰੰਪ ਪ੍ਰਸ਼ਾਸਨ ਨੇ ਕੀਤਾ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਾਇਲੀ ਮੈਕਨੇਨੀ ਨੇ ਕਿਹਾ ਕਿ ਰਾਸ਼ਟਰਪਤੀ ਸੱਤਾ ਤਬਦੀਲੀ ਕਾਨੂੰਨ ਇਹ ਦੱਸਦਾ ਹੈ ਕਿ ਚੋਣਾਂ ਦੀ ਅਗਲੇਰੀ ਪ੍ਰਕਿਰਿਆ ‘ਚ ਪ੍ਰਸ਼ਾਸਨ ਨੇ ਕੀ ਕਰਨਾ ਹੈ। ਸੰਵਿਧਾਨਕ ਰੂਪ ‘ਚ ਜੋ ਜ਼ਰੂਰੀ ਹੈ, ਉਹ ਸਭ ਅਸੀਂ ਕੀਤਾ ਹੈ ਅਤੇ ਕਰਨਾ ਜਾਰੀ ਰੱਖਾਂਗੇ।


Share