ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਸਮੇਤ ਹੋਰ ਰੁਜ਼ਗਾਰ ਆਧਾਰਤ ਵੀਜ਼ਿਆਂ ਦੀ ਦੁਰਵਰਤੋਂ ਤੇ ਧੋਖਾਧੜੀ ਰੋਕਣ ਲਈ ਚੁੱਕੇ ਕਦਮ

62
Share

ਵਾਸ਼ਿੰਗਟਨ, 31 ਜੁਲਾਈ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਨੇ ਐੱਚ-1 ਬੀ ਸਮੇਤ ਹੋਰ ਰੁਜ਼ਗਾਰ ਅਧਾਰਤ ਵੀਜ਼ਾ ਪ੍ਰੋਗਰਾਮਾਂ ਦੀ ਦੁਰਵਰਤੋਂ ਅਤੇ ਧੋਖਾਧੜੀ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ (ਯੂ.ਐੱਸ.ਸੀ.ਆਈ.ਐੱਸ.) ਦੇ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਸੰਸਦ ਮੈਂਬਰਾਂ ਨੂੰ ਦਿੱਤੀ। ਐੱਚ-1 ਬੀ ਭਾਰਤ ਵਿਚ ਟੈਕਨਾਲੌਜੀ ਪੇਸ਼ੇਵਰਾਂ ਵਿਚ ਬਹੁਤ ਮਸ਼ਹੂਰ ਵਰਕ ਵੀਜ਼ਾ ਹੈ। ਯੂ.ਐੱਸ.ਸੀ.ਆਈ.ਐੱਸ. ਨੀਤੀ ਦੇ ਡਿਪਟੀ ਡਾਇਰੈਕਟਰ ਜੋਸਫ ਅਡਲੋ ਨੇ ਸੰਸਦ ‘ਚ ਕਿਹਾ ਕਿ ਯੂ.ਐੱਸ.ਸੀ.ਆਈ.ਐੱਸ. ਨੇ ਅਮਰੀਕਾ ਦੇ ਕਰਮਚਾਰੀਆਂ ਅਤੇ ਕਾਰੋਬਾਰਾਂ ਦੇ ਆਰਥਿਕ ਹਿੱਤਾਂ ਨੂੰ ਸੁਰੱਖਿਅਤ ਰੱਖਣ ਅਤੇ ਰੁਜ਼ਗਾਰ-ਅਧਾਰਤ ਵੀਜ਼ਾ ਪ੍ਰੋਗਰਾਮਾਂ ਦੀ ਦੁਰਵਰਤੋਂ ਅਤੇ ਧੋਖਾਧੜੀ ਨੂੰ ਰੋਕਣ ਲਈ ਨਿਯਮਾਂ, ਨੀਤੀ ਅਤੇ ਪ੍ਰਕ੍ਰਿਆ ‘ਚ ਤਬਦੀਲੀਆਂ ਨੂੰ ਲਾਗੂ ਕੀਤਾ ਹੈ। ਇਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਇਹ ਹੈ ਕਿ ਐੱਚ-1 ਬੀ ਬਿਨੈਕਾਰਾਂ ਨੂੰ ਅਦਾਇਗੀ ਕਰਨੀ ਪਵੇਗੀ, ਜੋ ਆਖਰਕਾਰ ਅਮਰੀਕੀ ਕਰਮਚਾਰੀਆਂ ਨੂੰ ਸਿਖਲਾਈ ਦੇਣ ‘ਚ ਸਹਾਇਤਾ ਕਰੇਗੀ।


Share