PUNJABMAILUSA.COM

ਟਰੰਪ ਪ੍ਰਸ਼ਾਸਨ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਰਵਾਈ ਲਈ ਜਿੱਦ ‘ਤੇ ਕਾਇਮ

ਟਰੰਪ ਪ੍ਰਸ਼ਾਸਨ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਰਵਾਈ ਲਈ ਜਿੱਦ ‘ਤੇ ਕਾਇਮ

ਟਰੰਪ ਪ੍ਰਸ਼ਾਸਨ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਰਵਾਈ ਲਈ ਜਿੱਦ ‘ਤੇ ਕਾਇਮ
February 22
10:05 2017

17
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਚੋਣਾਂ ਜਿੱਤਣ ਤੋਂ ਪਹਿਲਾਂ ਹੀ ਇਹ ਗੱਲ ਬੜੀ ਧੜੱਲੇ ਨਾਲ ਕਹਿੰਦਾ ਆ ਰਿਹਾ ਹੈ ਕਿ ਅਮਰੀਕਾ ਵਿਚ ਬਾਹਰੋਂ ਆਏ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਿਆਇਤ ਜਾਂ ਰਾਹਤ ਦੇਣ ਦੇ ਉਹ ਹੱਕ ਵਿਚ ਨਹੀਂ ਹਨ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਕਾਰਨ ਅਮਰੀਕੀ ਲੋਕਾਂ ਨੂੰ ਰੋਜ਼ਗਾਰ, ਗਰੀਬੀ ਅਤੇ ਹੋਰਨਾਂ ਖੇਤਰਾਂ ਵਿਚ ਪੈਦਾ ਹੋਈਆਂ ਮੁਸ਼ਕਲਾਂ ਦੂਰ ਕਰਨ ਲਈ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖ਼ਤ ਕਾਰਵਾਈ ਦੀ ਖੁੱਲ੍ਹੇਆਮ ਵਕਾਲਤ ਕਰਦੇ ਰਹੇ ਹਨ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਬਾਅਦ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਹਾਲੇ ਤੱਕ ਜਿਹੜਾ ਕੰਮ ਬੜੀ ਤੱਦੀ ਨਾਲ ਆਪਣੇ ਹੱਥ ਲਿਆ ਹੈ, ਉਹ ਹੈ ਚੋਣ ਪ੍ਰਚਾਰ ਦੌਰਾਨ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਰਵਾਈ ਦੇ ਦਿੱਤੇ ਭਰੋਸੇ ਦਾ। ਪਹਿਲੇ ਦਿਨ ਤੋਂ ਹੀ ਟਰੰਪ ਪ੍ਰਸ਼ਾਸਨ ਕਿਸੇ ਨਾ ਕਿਸੇ ਰੂਪ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਫੈਸਲੇ ਕਰਨ ਵਿਚ ਰੁੱਝਾ ਹੋਇਆ ਹੈ। ਪਿਛਲੇ ਹਫਤੇ ਟਰੰਪ ਵੱਲੋਂ ‘Buy America & Hire America’ ਦਾ ਦਿੱਤਾ ਗਿਆ ਨਾਅਰਾ ਸਿੱਧੇ ਰੂਪ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਟਰੰਪ ਦੇ ਮਨ ਵਿਚ ਪੈਦਾ ਹੋਈ ਨਫਰਤ ਦਾ ਹੀ ਸਪੱਸ਼ਟ ਝਲਕਾਰਾ ਹੈ। ਟਰੰਪ ਵੱਲੋਂ ਦਿੱਤੇ ਗਏ ਇਸ ਨਾਅਰੇ ਦਾ ਆਰਥਿਕ ਖੇਤਰ ਵਿਚ ਕਿੰਨਾ ਕੁ ਅਸਰ ਪੈਂਦਾ ਹੈ, ਇਹ ਤਾਂ ਅਜੇ ਕੁਝ ਸਮੇਂ ਬਾਅਦ ਹੀ ਪਤਾ ਲੱਗੇਗਾ। ਪਰ ਇਸ ਤਰ੍ਹਾਂ ਦੇ ਨਾਅਰਿਆਂ ਨਾਲ ਨਸਲਪ੍ਰਸਤੀ ਫੈਲਣ ਅਤੇ ਨਫਰਤ ਦੇ ਬੀਜ ਬੀਜਣ ਦਾ ਦੌਰ ਸ਼ੁਰੂ ਹੋਣ ਬਾਰੇ ਕਿਸੇ ਨੂੰ ਵੀ ਕੋਈ ਭੁਲੇਖਾ ਨਹੀਂ। ਅਮਰੀਕਾ ਨੇ ਬੜੀ ਲੰਬੀ ਜੱਦੋ-ਜਹਿਦ ਅਤੇ ਸੁਹਿਰਦ ਯਤਨਾਂ ਨਾਲ ਇਕ ਅਜਿਹਾ ਸਮਾਜਿਕ ਸਲੀਕਾ ਸਿਰਜਿਆ ਸੀ, ਜੋ ਅਮਰੀਕਾ ਅੰਦਰ ਹਰ ਨਾਗਰਿਕ ਨੂੰ ਜਿਊਣ ਦਾ ਹੱਕ ਦੇਣ, ਕੰਮ ਕਰਨ ਅਤੇ ਸਮਾਜ ਵਿਚ ਮਾਣ-ਸਨਮਾਨ ਹਾਸਲ ਕਰਨ ਦਾ ਬਰਾਬਰ ਹੱਕ ਦਿੰਦਾ ਸੀ। ਪਰ ਟਰੰਪ ਵੱਲੋਂ ਦਿੱਤੇ ਜਾ ਰਹੇ ਨਾਅਰੇ ਇਸ ਅਮਰੀਕੀ ਸਲੀਕੇ ਦੀ ਬੁਨਿਆਦ ਨੂੰ ਹੀ ਤੋੜਨ ਵਾਲੇ ਹਨ। ਜੇ ਅਮਰੀਕਾ ਅੰਦਰ ਸਿਰਫ ਅਮਰੀਕੀਆਂ ਨੂੰ ਹੀ ਕੰਮ ਕਰਨ ਦਾ ਹੱਕ ਹੈ ਅਤੇ ਸਿਰਫ ਅਮਰੀਕੀਆਂ ਦੁਆਰਾ ਬਣਾਈਆਂ ਹੋਈਆਂ ਵਸਤਾਂ ਹੀ ਖਰੀਦੀਆਂ ਜਾਣੀਆਂ ਹਨ, ਤਾਂ ਇਸ ਦਾ ਸਿੱਧਾ ਅਰਥ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਮਨਫੀ ਕਰਨ ਵਿਚ ਨਿਕਲਦਾ ਹੈ। ਇਹ ਗੱਲ ਹਰ ਕੋਈ ਜਾਣਦਾ ਹੈ ਕਿ ਅਮਰੀਕਾ ਕਿਸੇ ਵੀ ਮੂਲ ਨਿਵਾਸੀਆਂ ਦਾ ਦੇਸ਼ ਨਹੀਂ, ਸਗੋਂ ਇਹ ਪਿਛਲੀਆਂ ਕਈ ਸਦੀਆਂ ਦੌਰਾਨ ਵੱਖ-ਵੱਖ ਦੇਸ਼ਾਂ ਵਿਚੋਂ ਇੱਥੇ ਆ ਕੇ ਵਸੇ ਲੋਕਾਂ ਦਾ ਇਕ ਸਮੂਹ ਹੈ। ਇਸ ਸਮੂਹ ਵਿਚ ਯੂਰਪੀਅਨ ਗੋਰੇ ਵੀ ਹਨ, ਦੱਖਣੀ ਅਫਰੀਕਾ ਦੇ ਕਾਲੇ ਵੀ ਹਨ ਅਤੇ ਏਸ਼ੀਆਈ ਲੋਕ ਵੀ ਵੱਡੀ ਗਿਣਤੀ ਵਿਚ ਹਨ। ਅਮਰੀਕੀ ਸਮਾਜ ਦੀ ਇਹ ਹੀ ਵੱਡੀ ਰੀਤ ਰਹੀ ਹੈ ਕਿ ਇਹ ਆਪਣੇ ਸਾਰੇ ਨਾਗਰਿਕਾਂ ਨੂੰ ਸਮਾਨਤਾ ਵਾਲੇ ਅਧਿਕਾਰ ਦਿੰਦਾ ਆ ਰਿਹਾ ਹੈ। ਪਰ ਹੁਣ ਟਰੰਪ ਨੇ ਜਿਸ ਹੁੱਜਤ ਭਰੇ ਢੰਗ ਨਾਲ ਚੋਣ ਦੌਰਾਨ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਭੜਾਸ ਕੱਢੀ ਅਤੇ ਸੱਤਾ ਹਾਸਲ ਕਰਨ ਬਾਅਦ ਪ੍ਰਸ਼ਾਸਨ ਵੱਲੋਂ ਨਵੇਂ-ਨਵੇਂ ਫੈਸਲੇ ਲਏ ਜਾ ਰਹੇ ਹਨ, ਉਹ ਇਸ ਗੱਲ ਦਾ ਹੀ ਸਬੂਤ ਹਨ ਕਿ ਟਰੰਪ ਅਮਰੀਕੀ ਸਮਾਜ ਦੀ ਇਸ ਵੱਡੀ ਪ੍ਰਾਪਤੀ ਨੂੰ ਖਤਮ ਕਰਨ ਦੇ ਰਾਹ ਤੁਰੇ ਹੋਏ ਹਨ। ਟਰੰਪ ਪ੍ਰਸ਼ਾਸਨ ਨੇ ਸਭ ਤੋਂ ਪਹਿਲਾ ਫੈਸਲਾ 7 ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਵਿਚੋਂ ਕੱਢਣ ਦਾ ਲਿਆ ਸੀ। ਭਾਵੇਂ ਇਸ ਫੈਸਲੇ ਉਪਰ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਪਰ ਟਰੰਪ ਪ੍ਰਸ਼ਾਸਨ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੋਧੀ ਆਪਣੇ ਨਜ਼ਰੀਏ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਦੇ ਰੌਂਅ ਵਿਚ ਦਿਖਾਈ ਨਹੀਂ ਦੇ ਰਿਹਾ, ਸਗੋਂ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਆਪਣੀ ਕਾਰਵਾਈ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰਨ ਦੀ ਠਾਣੀ ਬੈਠਾ ਹੈ। ਮੈਕਸੀਕੋ ਦੀ ਸਰਹੱਦ ਉਪਰ ਲੰਬੀ-ਉੱਚੀ ਕੰਧ ਬਣਾਉਣ ਦਾ ਫੈਸਲਾ ਇਸੇ ਗੱਲ ਦਾ ਹੀ ਸਬੂਤ ਹੈ।
ਇਸੇ ਤਰ੍ਹਾਂ ਇਹ ਖ਼ਬਰਾਂ ਵੀ ਆ ਰਹੀਆਂ ਹਨ ਕਿ ਅਮਰੀਕਾ ਵਿਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਅਤੇ ਬਾਹਰ ਕੱਢਣ ਲਈ 1 ਲੱਖ ਨੈਸ਼ਨਲ ਗਾਰਡ ਤਾਇਨਾਤ ਕੀਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਹਾਲਾਂਕਿ ਪ੍ਰਸ਼ਾਸਨ ਨੇ ਹਾਲ ਦੀ ਘੜੀ ਅਜਿਹੀ ਕਿਸੇ ਯੋਜਨਾ ਬਣਾਏ ਜਾਣ ਤੋਂ ਇਨਕਾਰ ਕੀਤਾ ਹੈ। ਪਰ ਅੰਦਰੋਂ ਆ ਰਹੀਆਂ ਗੱਲਾਂ ਇਹ ਦੱਸ ਰਹੀਆਂ ਹਨ ਕਿ ਪ੍ਰਸ਼ਾਸਨ ਵੱਲੋਂ ਪ੍ਰਵਾਨ ਕੀਤੇ ਕਥਿਤ ਮਤੇ ਦੇ ਮੁਤਾਬਕ ਮੈਕਸੀਕੋ ਨਾਲ ਲਗਦੇ ਚਾਰ ਰਾਜਾਂ ਕੈਲੀਫੋਰਨੀਆ, ਐਰੀਜੋਨਾ, ਨਿਊ ਮੈਕਸੀਕੋ ਅਤੇ ਟੈਕਸਸ ਤੋਂ ਬਿਨਾਂ ਇਨ੍ਹਾਂ ਰਾਜਾਂ ਨਾਲ ਲਗਦੇ ਸੱਤ ਰਾਜਾਂ ਔਰੇਗਨ, ਨਵਾਡਾ, ਯੂਟਾ, ਕੋਲਰਾਡੋ, ਓਕਲਾਹੋਮਾ, ਆਰਕਨਸਾ ਅਤੇ ਲੂਸੀਆਨਾ ‘ਚ ਨੈਸ਼ਨਲ ਗਾਰਡ ਦੇ ਜਵਾਨਾਂ ਦੀ ਤਾਇਨਾਤੀ ਦੀ ਗੱਲ ਕਹੀ ਗਈ ਹੈ। ਅਮਰੀਕੀ ਹੋਮਲੈਂਡ ਸੁਰੱਖਿਆ ਸਕੱਤਰ ਜੌਨ ਕੈਲੀ ਨੇ ਇਸ ਮਤੇ ਨੂੰ ਤਿਆਰ ਕੀਤਾ ਹੈ। ਅਜਿਹੇ ਨੈਸ਼ਨਲ ਗਾਰਡ ਨੂੰ ਵੱਖ-ਵੱਖ ਥਾਵਾਂ ‘ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਲਾਸ਼ੀ ਲੈਣ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਕਾਨੂੰਨੀ ਕਾਰਵਾਈ ਕਰਨ ਦੇ ਅਖਤਿਆਰ ਵੀ ਦਿੱਤੇ ਜਾ ਸਕਦੇ ਹਨ। ਜੇਕਰ ਅਜਿਹਾ ਕੁੱਝ ਵਾਪਰਦਾ ਹੈ, ਤਾਂ ਇਹ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਇਕ ਬਹੁਤ ਵੱਡਾ ਹਮਲਾ ਹੋਵੇਗਾ ਅਤੇ ਅਜਿਹੇ ਫੈਸਲੇ ਨਾਲ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਮੁੱਢ ਬੱਝੇਗਾ। ਅਮਰੀਕਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਵਾਜ਼ ਉਠਾਉਣ ਵਿਚ ਦੁਨੀਆਂ ਵਿਚ ਮੋਹਰੀ ਸਮਾਜ ਰਿਹਾ ਹੈ। ਪਰ ਹੁਣ ਉਸ ਦੇ ਆਪਣੇ ਹੀ ਦੇਸ਼ ਅੰਦਰ ਜੇਕਰ ਘੱਟ ਗਿਣਤੀਆਂ ਤੇ ਪ੍ਰਵਾਸੀਆਂ ਦੇ ਵਿਰੁੱਧ ਅਜਿਹੇ ਫੈਸਲੇ ਹੁੰਦੇ ਹਨ ਅਤੇ ਕਾਨੂੰਨ ਬਣਦੇ ਹਨ, ਤਾਂ ਇਸ ਤੋਂ ਮੰਦਭਾਗੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਟਰੰਪ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਖਿਲਾਫ ਲਏ ਜਾ ਰਹੇ ਫੈਸਲਿਆਂ ਅਤੇ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਅਸਰ ਪ੍ਰਵਾਸੀ ਪੰਜਾਬੀਆਂ ਅੰਦਰ ਵੀ ਦੇਖਿਆ ਜਾਣ ਲੱਗਾ ਹੈ। ਬਹੁਤ ਸਾਰੇ ਪ੍ਰਵਾਸੀ ਪੰਜਾਬੀ ਵੀ, ਜੋ ਅਮਰੀਕਾ ਵਿਚ ਗਰੀਨ ਕਾਰਡ ਦੇ ਆਧਾਰ ‘ਤੇ ਰਹਿ ਰਹੇ ਹਨ, ਉਹ ਭਾਰਤ ਜਾਣ ਤੋਂ ਇਸ ਕਰਕੇ ਕੰਨੀਂ ਕਤਰਾ ਰਹੇ ਹਨ ਕਿ ਕਿਧਰੇ ਅਮਰੀਕੀ ਪ੍ਰਸ਼ਾਸਨ ਉਨ੍ਹਾਂ ਦੇ ਮੁੜ ਅਮਰੀਕਾ ਆਉਣ ਉੱਤੇ ਪਾਬੰਦੀ ਹੀ ਨਾ ਲਗਾ ਦੇਵੇ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਪਿਛਲੇ ਦਿਨਾਂ ਵਿਚ ਭਾਰਤ ਵਿਚ ਵਿਆਹ ਕਰਵਾਏ ਸਨ, ਉਹ ਵੀ ਆਪੋ-ਆਪਣੇ ਲਾੜੇ/ਲਾੜੀਆਂ ਨੂੰ ਜਲਦੀ ਅਮਰੀਕਾ ਮੰਗਵਾਉਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਨੂੰ ਖਦਸ਼ਾ ਹੈ ਕਿ ਟਰੰਪ ਪ੍ਰਸ਼ਾਸਨ ਅਜਿਹੇ ਸਖ਼ਤ ਕਾਨੂੰਨ ਨਾ ਬਣਾ ਦੇਵੇ, ਜਿਸ ਨਾਲ ਉਨ੍ਹਾਂ ਦੇ ਸੰਬੰਧੀਆਂ ਨੂੰ ਅਮਰੀਕਾ ਆਉਣ ਲਈ ਮੁਸ਼ਕਿਲਾਂ ਪੇਸ਼ ਹੋ ਜਾਣ।
ਇਸੇ ਤਰ੍ਹਾਂ ਪ੍ਰਵਾਸੀ ਲੋਕਾਂ ਨੂੰ ਓਬਾਮਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹੋਰ ਬਹੁਤ ਸਾਰੀਆਂ ਸਹੂਲਤਾਂ ਉਪਰ ਵੀ ਟਰੰਪ ਪ੍ਰਸ਼ਾਸਨ ਪੋਚਾ ਫੇਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਪ੍ਰਵਾਸੀ ਪੰਜਾਬੀਆਂ ਅੰਦਰ ਵੀ ਚਿੰਤਾ ਤੇ ਖੌਫ ਵਾਲੀ ਹਾਲਤ ਬਣੀ ਹੋਈ ਹੈ। ਅਸਲ ਵਿਚ ਦੇਖਿਆ ਜਾਵੇ, ਤਾਂ ਇਸ ਵੇਲੇ ਅਮਰੀਕੀ ਸਮਾਜ ਦੇ ਵਿਕਾਸ ਵਿਚ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਖਾਸ ਕਰ, ਸੂਚਨਾ ਤਕਨਾਲੋਜੀ ਅਤੇ ਡਿਜ਼ੀਟਲ ਯੁੱਗ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਅਮਰੀਕੀ ਨਹੀਂ, ਸਗੋਂ ਇਥੇ ਆ ਕੇ ਵਸੇ ਪ੍ਰਵਾਸੀ ਹੀ ਹਨ। ਉਨ੍ਹਾਂ ਕਾਰਨ ਹੀ ਅਮਰੀਕਾ ਪੂਰੀ ਦੁਨੀਆਂ ਦੀ ਤਕਨਾਲੋਜੀ ਉਪਰ ਆਪਣੀ ਸਰਦਾਰੀ ਕਾਇਮ ਕਰੀਂ ਬੈਠਾ ਹੈ। ਟਰੰਪ ਪ੍ਰਸ਼ਾਸਨ ਦੀਆਂ ਨਵੀਆਂ ਨੀਤੀਆਂ ਅਤੇ ਸਰਗਰਮੀਆਂ ਪ੍ਰਵਾਸੀਆਂ ਲਈ ਤਾਂ ਸਮੱਸਿਆਵਾਂ ਖੜ੍ਹੀਆਂ ਕਰਨ ਵਾਲੀਆਂ ਹਨ ਹੀ, ਪਰ ਨਾਲ ਹੀ ਇਹ ਅਮਰੀਕੀ ਸਮਾਜ ਲਈ ਵੀ ਵੱਡੀਆਂ ਮੁਸ਼ਕਿਲਾਂ ਪੈਦਾ ਕਰ ਸਕਦੀਆਂ ਹਨ। ਅਮਰੀਕਾ ਪ੍ਰਸ਼ਾਸਨ ਦੇ ਬੜਬੋਲੇ ਬਿਆਨ ਸਮਾਜ ਅੰਦਰ ਨਸਲਪ੍ਰਸਤੀ ਫੈਲਾਉਣ ਦਾ ਕਾਰਨ ਵੀ ਬਣ ਸਕਦੇ ਹਨ। ਜੇਕਰ ਅਮਰੀਕਾ ਵਿਚ ਨਸਲਪ੍ਰਸਤੀ ਉਭਰਦੀ ਹੈ, ਤਾਂ ਇਸ ਦਾ ਨਿਸ਼ਾਨਾ ਬਿਨਾਂ ਸ਼ੱਕ ਪ੍ਰਵਾਸੀ ਹੀ ਬਣਾਏ ਜਾਣਗੇ। ਪਰ ਅਜਿਹੀ ਖਤਰਨਾਕ ਖੇਡ ਖੇਡ ਕੇ ਟਰੰਪ ਪ੍ਰਸ਼ਾਸਨ ਅਮਰੀਕਾ ਦੀ ਦੁਨੀਆਂ ਭਰ ਵਿਚ ਬਣੀ ਸ਼ਾਨ ਨੂੰ ਤਾਂ ਵੱਟਾ ਲਗਾਵੇਗਾ ਹੀ, ਨਾਲ ਹੀ ਖੁਦ ਅਮਰੀਕੀ ਸਮਾਜ ਵੱਡੇ ਸੰਕਟ ਦਾ ਸ਼ਿਕਾਰ ਹੋ ਜਾਵੇਗਾ। ਪ੍ਰਵਾਸੀਆਂ ਦੇ ਮਨਾਂ ਵਿਚ ਪੈਦਾ ਹੋਇਆ ਡਰ ਅਤੇ ਭੈਅ ਅਮਰੀਕੀ ਸਮਾਜ ਲਈ ਬੇਹੱਦ ਮੰਦਭਾਗੀ ਗੱਲ ਹੈ। ਕਿਉਂਕਿ ਅਜਿਹੀ ਹਾਲਤ ਵਿਚ ਉਹ ਸਮਾਜਿਕ ਵਿਕਾਸ ਵਿਚ ਹਿੱਸਾ ਪਾਉਣ ਤੋਂ ਵਾਂਝੇ ਰਹਿ ਸਕਦੇ ਹਨ। ਜੇਕਰ ਟਰੰਪ ਪ੍ਰਸ਼ਾਸਨ ਅਤੇ ਉਨ੍ਹਾਂ ਦੇ ਚੱਕਵੇਂ ਹਮਾਇਤੀਆਂ ਨੇ ਆਪਣੀਆਂ ਨੀਤੀਆਂ ਅਤੇ ਸਮਝਦਾਰੀ ਨੂੰ ਨਾ ਪੜਚੋਲਿਆ ਅਤੇ ਆਪਣੇ ਵੱਲੋਂ ਚਿਤਵੇ ਰਾਹ ਉਪਰ ਹੀ ਚੱਲਦੇ ਰਹੇ, ਤਾਂ ਇਹ ਉਨ੍ਹਾਂ ਲਈ ਹੀ ਨਹੀਂ, ਸਗੋਂ ਪੂਰੇ ਅਮਰੀਕੀ ਸਮਾਜ ਲਈ ਹੀ ਆਤਮਘਾਤੀ ਰਸਤਾ ਹੋਵੇਗਾ। ਸੂਝਵਾਨ ਅਮਰੀਕੀਆਂ ਨੂੰ ਟਰੰਪ ਪ੍ਰਸ਼ਾਸਨ ਦੇ ਅਜਿਹੇ ਕਦਮਾਂ ਖਿਲਾਫ ਦ੍ਰਿੜ੍ਹਤਾ, ਦਲੇਰੀ ਅਤੇ ਸੂਝ-ਬੂਝ ਨਾਲ ਆਪਣੀ ਗੱਲ ਉਠਾਉਣੀ ਚਾਹੀਦੀ ਹੈ। ਨਹੀਂ ਤਾਂ ਅਜਿਹਾ ਰੁਝਾਨ ਅਮਰੀਕੀ ਸਮਾਜ ਲਈ ਖਤਰਨਾਕ ਨਤੀਜੇ ਪੈਦਾ ਕਰ ਸਕਦਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article