ਟਰੰਪ ਨੇ 4 ਸਾਲ ਦੇ ਕਾਰਜਕਾਲ ਦੌਰਾਨ ਬੋਲੇ 20 ਹਜ਼ਾਰ ਤੋਂ ਜ਼ਿਆਦਾ ਝੂਠ !

77
Share

ਵਾਸ਼ਿੰਗਟਨ, 7 ਨਵੰਬਰ (ਪੰਜਾਬ ਮੇਲ)- ਡੋਨਾਲਡ ਟਰੰਪ ਆਪਣੇ ਚਾਰ ਸਾਲ ਦੇ ਰਾਸ਼ਟਰਪਤੀ ਅਹੁਦੇ ਦੇ ਕਾਰਜਕਾਲ ਵਿਚ 20 ਹਜ਼ਾਰ ਤੋਂ ਵਧੇਰੇ ਝੂਠ ਬੋਲੇ ਹਨ। ਫੈਕਟ ਚੈੱਕ ਕਰਨ ਵਾਲੀ ਵੈੱਬਸਾਈਟ ਪਾਲਿਟੀ ਫੈਕਟ ਮੁਤਾਬਕ 2016 ਤੋਂ ਲੈ ਕੇ ਹੁਣ ਤੱਕ ਟਰੰਪ ਦੇ ਅੱਧੇ ਤੋਂ ਵਧੇਰੇ ਬਿਆਨ ਝੂਠੇ ਸਨ। ਵਾਸ਼ਿੰਗਟਨ ਪੋਸਟ ਦੇ ਡਾਟਾਬੇਸ ਮੁਤਾਬਕ ਉਨ੍ਹਾਂ ਨੇ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਦਿਨੋਂ ਦਿਨ ਵਧੇਰੇ ਗਿਣਤੀ ਵਿਚ ਝੂਠੀ ਬਿਆਨਬਾਜ਼ੀ ਕੀਤੀ। ਚਾਹੇ ਸਭ ਤੋਂ ਮਜ਼ਬੂਤ ਅਰਥਵਿਵਸਥਾ ਦੇ ਨਿਰਮਾਣ ਦਾ ਦਾਅਵਾ ਹੋਵੇ, ਮੈਕਸੀਕੋ ਬਾਰਡਰ ‘ਤੇ ਕੰਧ ਬਣਾਉਣ ਦਾ ਦਾਅਵਾ ਹੋਵੇ ਜਾਂ ਫਿਰ ਰੂਸ ਨਾਲ ਕੋਈ ਮਿਲੀ ਭੁਗਤ ਨਹੀਂ ਕਰਨ ਦਾ ਦਾਅਵਾ ਹੋਵੇ। 


Share