PUNJABMAILUSA.COM

ਟਰੰਪ ਨੇ ਤਿੰਨ ਹੋਰ ਪ੍ਰਾਇਮਰੀ ਚੋਣਾਂ ਜਿੱਤ ਰਿਪਬਲਿਕਨ ਉਮੀਦਵਾਰ ਬਣਨ ਲਈ ਦਾਅਵੇਦਾਰੀ ਕੀਤੀ ਮਜ਼ਬੂਤ

ਟਰੰਪ ਨੇ ਤਿੰਨ ਹੋਰ ਪ੍ਰਾਇਮਰੀ ਚੋਣਾਂ ਜਿੱਤ ਰਿਪਬਲਿਕਨ ਉਮੀਦਵਾਰ ਬਣਨ ਲਈ ਦਾਅਵੇਦਾਰੀ ਕੀਤੀ ਮਜ਼ਬੂਤ

ਟਰੰਪ ਨੇ ਤਿੰਨ ਹੋਰ ਪ੍ਰਾਇਮਰੀ ਚੋਣਾਂ ਜਿੱਤ ਰਿਪਬਲਿਕਨ ਉਮੀਦਵਾਰ ਬਣਨ ਲਈ ਦਾਅਵੇਦਾਰੀ ਕੀਤੀ ਮਜ਼ਬੂਤ
March 12
08:00 2016

Donald Trump
ਡੈਟਰਾਇਟ, 12 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਬਣਨ ਦੇ ਮਜ਼ਬੂਤ ਦਾਅਵੇਦਾਰ ਡੋਨਾਲਡ ਟਰੰਪ ਨੇ ਤਿੰਨ ਹੋਰ ਪ੍ਰਾਇਮਰੀ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰੀ ਦੇ ਦਾਅਵੇਦਾਰ ਬਰਨੀ ਸੈਂਡਰਸ ਨੇ ਮਿਸ਼ੀਗਨ ਵਿੱਚ ਜਿੱਤ ਨਾਲ ਹਿਲੇਰੀ ਕਲਿੰਟਨ ਨੂੰ ਝਟਕਾ ਦਿੰਦਿਅਾਂ ਆਪਣੀ ਚੋਣ ਮੁਹਿੰਮ ’ਚ ਨਵੀਂ ਰੂਹ ਫੂਕ ਦਿੱਤੀ ਹੈ।
69 ਸਾਲਾ ਟਰੰਪ ਨੇ ਮੰਗਲਵਾਰ ਦੇ ਦੂਜੇ ਮਹਾਮੁਕਾਬਲੇ ਵਿੱਚ ਮਿਸੀਸਿਪੀ, ਮਿਸ਼ੀਗਨ ਤੇ ਹਵਾਈ ਵਿੱਚ ਜਿੱਤ ਦਰਜ ਕੀਤੀ ਹੈ। ਟਰੰਪ ਨੇ ਆਪਣੀ ਜਿੱਤ ਦਾ ਜਸ਼ਨ ਮਨਾਉਂਦਿਅਾਂ ਰਿਪਬਲਿਕਨ ਆਗੂਅਾਂ ਨੂੰ ਕਰਡ਼ੇ ਹੱਥੀਂ ਲਿਆ, ਜਿਨ੍ਹਾਂ ਨੇ ਹਾਲ ਹੀ ਵਿੱਚ ਉਸ ਖ਼ਿਲਾਫ਼ ਨਕਾਰਾਤਮਕ ਪ੍ਰਚਾਰ ਮੁਹਿੰਮ ਛੇਡ਼ੀ ਸੀ। ਰੀਅਲ ਅਸਟੇਟ ਕਾਰੋਬਾਰੀ ਟਰੰਪ ਨੂੰ ਮਿਸੀਸਿਪੀ ਵਿੱਚ ਤਕਰੀਬਨ 50 ਫ਼ੀਸਦ ਰਿਪਬਲਿਕਨ ਵੋਟਰਾਂ ਦਾ ਸਮਰਥਨ ਮਿਲਿਆ। ਸੈਨੇਟਰ ਟੈੱਡ ਕਰੂਜ਼ 35.2 ਫ਼ੀਸਦ ਨਾਲ ਦੂਜੇ ਸਥਾਨ ਉਤੇ ਰਿਹਾ। ਟਰੰਪ ਨੂੰ ਮਿਸ਼ੀਗਨ ਵਿੱਚ 37.2 ਫ਼ੀਸਦ ਵੋਟਾਂ ਮਿਲੀਆ। ਓਹਾਈਓ ਦੇ ਗਵਰਨਰ ਜੌਹਨ ਕਾਸਿਚ ਨੇ ਮਿਸ਼ੀਗਨ ਵਿੱਚ ਕਰੂਜ਼ ਨੂੰ ਤੀਜੇ ਸਥਾਨ ’ਤੇ ਧੱਕ ਦਿੱਤਾ। ਕਾਸਿਚ ਨੂੰ 25.5 ਫ਼ੀਸਦ ਅਤੇ ਕਰੂਜ਼ ਨੂੰ 23.7 ਫ਼ੀਸਦ ਵੋਟਾਂ ਮਿਲੀਆ। ਕਰੂਜ਼ ਨੇ ਇਡਾਹੋ ਵਿੱਚ ਜਿੱਤ ਦਰਜ ਕੀਤੀ ਅਤੇ ਹਵਾਈ ਵਿੱਚ ਟਰੰਪ ਜੇਤੂ ਰਿਹਾ।
ਹਿਲੇਰੀ ਨੇ ਮਿਸੀਸਿਪੀ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੂੰ ਅਫਰੀਕੀ-ਅਮਰੀਕੀ ਵੋਟਰਾਂ ਦੇ ਵੱਡੇ ਸਮਰਥਨ ਬਦੌਲਤ 88 ਫ਼ੀਸਦ ਸਮਰਥਨ ਮਿਲਿਆ, ਜਿਸ ਕਾਰਨ ਸੈਂਡਰਸ ਨੂੰ ਮਹਿਜ਼ 10 ਫ਼ੀਸਦ ਵੋਟਾਂ ਹੀ ਮਿਲੀਅਾਂ। ਪਰ ਹਿਲੇਰੀ ਨੂੰ ਡੈਟਰਾਇਟ ਅਤੇ ਇਸ ਦੇ ਨੇਡ਼ਲੇ ਸ਼ਹਿਰਾਂ ਸਮੇਤ ਮਿਸ਼ੀਗਨ ਵਿੱਚ ਕਰੀਬੀ ਮੁਕਾਬਲੇ ਵਿੱਚ ਸੈਂਡਰਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਉਮੀਦਵਾਰ ਬਣਨ ਲਈ ਬਾਕੀ ਮੁਹਿੰਮ ਵਿੱਚ ਹਿਲੇਰੀ ਦਾ ਰਾਹ ਆਸਾਨ ਨਹੀਂ ਹੋਵੇਗਾ।
ਹਿਲੇਰੀ ਨੂੰ ਮਿਸ਼ੀਗਨ ਵਿੱਚ ਆਸਾਨ ਜਿੱਤ ਮਿਲਣ ਦੀ ਉਮੀਦ ਸੀ। ਪਰ ਸੈਂਡਰਸ 50 ਫ਼ੀਸਦ ਡੈਮੋਕ੍ਰੈਟਿਕ ਵੋਟਾਂ ਲੈ ਗਿਆ ਜਦੋਂ ਕਿ ਹਿਲੇਰੀ ਨੂੰ 48 ਫ਼ੀਸਦ ਸਮਰਥਨ ਮਿਲਿਆ। ਫਲੋਰੀਡਾ, ਓਹਾਈਓ ਅਤੇ ਤਿੰਨ ਹੋਰ ਵੱਡੇ ਰਾਜਾਂ ਵਿੱਚ 15 ਮਾਰਚ ਨੂੰ ਹੋਣ ਵਾਲੀ ਅਹਿਮ ਪ੍ਰਾਇਮਰੀ ਚੋਣ ਤੋਂ ਪਹਿਲਾਂ ਸੈਂਡਰਸ ਦੀ ਮੁਹਿੰਮ ਵਿੱਚ ਤੇਜ਼ੀ ਆਈ ਹੈ। ਮਿਸ਼ੀਗਨ ਵਿੱਚ ਹਾਰ ਦੇ ਬਾਵਜੂਦ ਡੈਲੀਗੇਟਾਂ ਦੀ ਸੰਖਿਅਾ ਦੇ ਮਾਮਲੇ ਵਿੱਚ ਹਿਲੇਰੀ ਦਾ ਹੱਥ ਉਪਰ ਹੈ। ਹਿਲੇਰੀ ਨੂੰ ਚੋਣਾਂ ’ਚ ਪਾਰਟੀ ਉਮੀਦਵਾਰ ਬਣਨ ਲਈ ਕੁੱਲ 4765 ਡੈਲੀਗੇਟਾਂ ਵਿੱਚੋਂ 2384 ਡੈਲੀਗੇਟਾਂ ਦਾ ਸਮਰਥਨ ਚਾਹੀਦਾ ਹੈ। ਹਾਲੇ ਤੱਕ ਉਨ੍ਹਾਂ ਕੋਲ 1215 ਡੈਲੀਗੇਟਾਂ ਦਾ ਸਮਰਥਨ ਹੈ। ਸੈਂਡਰਜ਼ ਕੋਲ 566 ਡੈਲੀਗੇਟਾਂ ਦਾ ਸਮਰਥਨ ਹੈ। ਹਿਲੇਰੀ ਹੁਣ ਤੱਕ 12 ਤੇ ਸੈਂਡਰਸ 9 ਰਾਜਾਂ ਵਿੱਚ ਜਿੱਤ ਚੁੱਕਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਦੋ ਔਰਤਾਂ ਸਮੇਤ ਭਾਰਤੀ ਮੂਲ ਦੇ ਛੇ ਜਣੇ ਅਮਰੀਕੀ ਬਿਲ ਗੇਟਸ ਕੈਂਬਰਿਜ ਸਕਾਲਰਸ਼ਿਪ ਲਈ ਚੁਣੇ ਗਏ

ਦੋ ਔਰਤਾਂ ਸਮੇਤ ਭਾਰਤੀ ਮੂਲ ਦੇ ਛੇ ਜਣੇ ਅਮਰੀਕੀ ਬਿਲ ਗੇਟਸ ਕੈਂਬਰਿਜ ਸਕਾਲਰਸ਼ਿਪ ਲਈ ਚੁਣੇ ਗਏ

Read Full Article
    ਪੰਜਾਬੀ ਗਾਇਕ ਸਰਬਜੀਤ ਚੀਮਾ ਨੂੰ ਸਦਮਾ; ਮਾਤਾ ਜੀ ਦਾ ਦਿਹਾਂਤ

ਪੰਜਾਬੀ ਗਾਇਕ ਸਰਬਜੀਤ ਚੀਮਾ ਨੂੰ ਸਦਮਾ; ਮਾਤਾ ਜੀ ਦਾ ਦਿਹਾਂਤ

Read Full Article
    ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

Read Full Article
    ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

Read Full Article
    ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

Read Full Article
    ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

Read Full Article
    ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

Read Full Article
    ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

Read Full Article
    ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

Read Full Article
    ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

Read Full Article
    ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

Read Full Article
    ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

Read Full Article
    ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

Read Full Article
    2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

Read Full Article