PUNJABMAILUSA.COM

ਟਰੰਪ ਨੇ ਕਤਰ ਦੀ ਕੀਤੀ ਆਲੋਚਨਾ; ਦੱਸਿਆ ਅੱਤਵਾਦ ਦਾ ਜਨਮਦਾਤਾ

ਟਰੰਪ ਨੇ ਕਤਰ ਦੀ ਕੀਤੀ ਆਲੋਚਨਾ; ਦੱਸਿਆ ਅੱਤਵਾਦ ਦਾ ਜਨਮਦਾਤਾ

ਟਰੰਪ ਨੇ ਕਤਰ ਦੀ ਕੀਤੀ ਆਲੋਚਨਾ; ਦੱਸਿਆ ਅੱਤਵਾਦ ਦਾ ਜਨਮਦਾਤਾ
June 11
03:03 2017

– ਕਿਹਾ, ਹੋਰ ਦੇਸ਼ ਵੀ ਸਖ਼ਤ ਕਦਮ ਚੁੱਕਣ
ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)– ਸਾਊਦੀ ਅਰਬ ਸਮੇਤ ਅੱਧਾ ਦਰਜਨ ਦੇਸ਼ਾਂ ਦੇ ਸਬੰਧ ਤੋੜਨ ਨੂੰ ਝੱਲ ਰਹੇ ਕਤਰ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਤਰ ਨੂੰ ਅੱਤਵਾਦ ਦਾ ਜਨਮਦਾਤਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਪੈਸੇ ਦੀ ਸਪਲਾਈ ਅਤੇ ਨਫ਼ਰਤ ਦੀ ਸਿੱਖਿਆ ਬੰਦ ਹੋਣੀ ਚਾਹੀਦੀ ਹੈ। ਟਰੰਪ ਨੇ ਹੋਰ ਦੇਸ਼ਾਂ ਨੂੰ ਵੀ ਕਤਰ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਲੋੜ ਦੱਸੀ ਪਰ ਤੁਰਕੀ ਦੇ ਬਾਅਦ ਹੁਣ ਜਰਮਨੀ ਨੇ ਕਤਰ ਦੀ ਮਦਦ ਦੀ ਲੋੜ ਦੱਸੀ ਹੈ।
ਮੈਕਸੀਕੋ ਦੀ ਯਾਤਰਾ ‘ਤੇ ਗਈ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨੇ ਕਤਰ ਦੀ ਸਥਿਤੀ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਖਾੜੀ ਦੇਸ਼ਾਂ ਨੂੁੰ ਚਾਹੀਦਾ ਹੈ ਕਿ ਉਹ ਗੱਲਬਾਤ ਦੇ ਜ਼ਰੀਏ ਕਤਰ ਨਾਲ ਆਪਣੇ ਮੱਤਭੇਦ ਹੱਲ ਕਰਨ। ਇਸ ਤਰ੍ਹਾਂ ਦਾ ਕੁਝ ਵੀ ਨਾ ਕਰਨ ਜਿਸ ਨਾਲ ਕਤਰ ਵਿਚ ਹਾਲਾਤ ਵਿਗੜਨ। ਉਨ੍ਹਾਂ ਈਰਾਨ ਅਤੇ ਤੁਰਕੀ ਨੂੰ ਅਪੀਲ ਕੀਤੀ ਕਿ ਉਹ ਕਤਰ ਦੀ ਮਦਦ ਲਈ ਅੱਗੇ ਵਧਣ। ਉਨ੍ਹਾਂ ਕਿਹਾ ਕਿ ਖਾੜੀ ਸਹਿਯੋਗ ਪ੍ਰੀਸ਼ਦ ਇਸ ਰੇੜਕੇ ਨੂੰ ਦੂਰ ਕਰਨ ਲਈ ਸਾਹਮਣੇ ਆਏ। ਮਰਕਲ ਨੇ ਕਿਹਾ ਕਿ ਅਸੀਂ ਹੌਲੀ-ਹੌਲੀ ਵਿਗੜਦੇ ਹਾਲਾਤ ਸੀਰੀਆ, ਲੀਬੀਆ ਅਤੇ ਇਰਾਕ ‘ਚ ਦੇਖੇ। ਕਿਤੇ ਕਤਰ ਵੀ ਉਸੇ ਰਾਹ ‘ਤੇ ਨਾ ਚਲਾ ਜਾਏ। ਇਸ ਲਈ ਸਮਾਂ ਰਹਿੰਦੇ ਹਾਲਾਤ ਨੂੰ ਸੰਭਾਲਣ ਦੀ ਲੋੜ ਹੈ। ਇਸ ਦੌਰਾਨ ਤੁਰਕੀ ਨੇ ਕਤਰ ‘ਚ ਫ਼ੌਜ ਦੀ ਤਾਇਨਾਤੀ ਅਤੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਈਰਾਨ ਵੀ ਕਤਰ ਦੀ ਮਦਦ ਨੂੰ ਲੈ ਕੇ ਸਰਗਰਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕਤਰ ਵਿਚ ਖੁਰਾਕ ਅਤੇ ਪਾਣੀ ਦੀ ਸਪਲਾਈ ਗੁਆਂਢੀ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਹੁੰਦੀ ਸੀ ਪਰ ਯੂਏਈ ਨੇ ਹੁਣ ਉਸ ਨਾਲੋਂ ਸਬੰਧ ਤੋੜ ਲਏ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

Read Full Article
    ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

Read Full Article
    ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

Read Full Article
    ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

Read Full Article
    ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

Read Full Article
    ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

Read Full Article
    ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

Read Full Article
    ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

Read Full Article
    ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

Read Full Article
    ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

Read Full Article
    ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

Read Full Article
    ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ 11 ਅਗਸਤ ਨੂੰ

ਐਲਕ ਗਰੋਵ ਪਾਰਕ ਦੀਆਂ ਤੀਆਂ 11 ਅਗਸਤ ਨੂੰ

Read Full Article