ਟਰੰਪ ਦੇ ਸੰਪਰਕ ‘ਚ ਆਉਣ ਵਾਲੇ ਜ਼ਿਆਦਾਤਰ ਅਧਿਕਾਰੀ ਕੋਰੋਨਾ ਪਾਜ਼ੇਟਿਵ

85
Share

ਵਾਸ਼ਿੰਗਟਨ, 8 ਅਕਤੂਬਰ, (ਪੰਜਾਬ ਮੇਲ)- ਤੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਪਾਜ਼ੇਟਿਵ ਹੋਏ ਸਨ। ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਜ਼ਿਆਦਾਤਰ ਅਧਿਕਾਰੀ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਦੱਸਣਯੋਗ ਹੈ ਕਿ ਵ੍ਹਾਈਟ ਹਾਊਸ ਦੇ ਸੀਨੀਅਰ ਨੀਤੀ ਸਲਾਹਕਾਰ ਸਮੇਤ ਸੀਨੀਅਰ ਫੌਜ ਅਧਿਕਾਰੀ ਵੀ ਕੋਰੋਨਾ ਪੀੜਤ ਹਨ। ਸੀਨੀਅਰ ਨੀਤੀ ਸਲਾਹਕਾਰ ਸਟੀਫਨ ਮਿਲਰ ਪਿਛਲੇ 5 ਦਿਨਾਂ ਤੋਂ ਆਈਸੋਲੇਟ ਸਨ। ਜਾਂਚ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਪਾਏ ਗਏ।

ਮਿਲਰ ਨੇ ਦੱਸਿਆ ਕਿ ਉਹ ਕੋਰੋਨਾ ਦੀ ਜਾਂਚ ਨਿਯਮਿਤ ਰੂਪ ਨਾਲ ਕਰਵਾ ਰਹੇ ਸਨ, ਇਸ ਦੇ ਬਾਵਜੂਦ ਉਹ ਕੁਆਰੰਟੀਨ ਨਿਯਮਾਂ ਦਾ ਪਾਲਣ ਕਰ ਰਹੇ ਸਨ। ਮਿਲਰ ਦੀ ਪਤਨੀ ਅਤੇ ਉਪ ਰਾਸ਼ਟਰਪਤੀ ਦੀ ਬੁਲਾਰਨ ਮਈ ‘ਚ ਕੋਰੋਨਾ ਪੀੜਤ ਹੋਈ ਸੀ ਪਰ ਉੱਚਿਤ ਇਲਾਜ ਤੋਂ ਬਾਅਦ ਇਹ ਹੁਣ ਸਿਹਤਯਾਬ ਹੈ। ਉੱਥੇ ਹੀ ਜੁਲਾਈ ‘ਚ ਮਿਲਰ ਦੀ 97 ਸਾਲਾ ਦਾਦੀ ਦੀ ਕੋਰੋਨਾ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ ਸੀ।

ਕੋਸਟ ਗਾਰਡ ਅਧਿਕਾਰੀ ਐਡਮਿਰਲ ਚਾਰਲਸ ਰੇ ਵੀ ਕੋਰੋਨਾ ਪੀੜਤ ਹਨ। ਇਸ ਤੋਂ ਬਾਅਦ ਸੀਨੀਅਰ ਅਮਰੀਕੀ ਜਨਰਲ ਮਾਰਕ ਮਿਲ ਹੋਰ ਫੌਜ ਅਧਿਕਾਰੀਆਂ ਨਾਲ ਕੁਆਰੰਟੀਨ ਨਿਯਮਾਂ ਦਾ ਪਾਲਣ ਕਰ ਰਹੇ ਹਨ। ਕੋਸਟ ਗਾਰਡ ਦੇ ਉਪ-ਕਮਾਂਡੈਂਟ ਐਡਮ ਰੇ ‘ਚ ਕੋਰੋਨਾ ਦੇ ਹਲਕੇ ਲੱਛਣਾਂ ਦੀ ਸ਼ਿਕਾਇਤ ਹੈ। ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਕਿਹਾ ਹੈ ਕਿ ਬੀਤੇ ਹਫ਼ਤੇ ਐਡਮ ਰੇ ਦੇ ਨਾਲ ਬੈਠਕ ‘ਚ ਸ਼ਾਮਲ ਹੋਣ ਵਾਲੇ ਸਾਰੇ ਅਧਿਕਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਹਫਤੇ ਰਾਸ਼ਟਰਪਤੀ ਟਰੰਪ ਅਤੇ ਹੋਰ ਵ੍ਹਾਈਟ ਹਾਊਸ ਅਧਿਕਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਪਰ ਕੋਸਟ ਗਾਰਡ ਉਪ-ਕਮਾਂਡੈਂਟ ਐਡਮ ਰੇ ਕਿਵੇਂ ਅਤੇ ਕਿੱਥੇ ਕੋਰੋਨਾ ਦੇ ਸ਼ਿਕਾਰ ਹੋਏ ਇਸ ਗੱਲ ਦਾ ਅਜੇ ਪਤਾ ਨਹੀਂ ਚੱਲਿਆ ਹੈ।


Share