PUNJABMAILUSA.COM

ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

 Breaking News

ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ
November 16
21:40 2019

ਵਾਸ਼ਿੰਗਟਨ, 16 ਨਵੰਬਰ (ਪੰਜਾਬ ਮੇਲ)- ਅਹੁਦੇ ਦੀ ਦੁਰਵਰਤੋਂ ਦੇ ਮਾਮਲੇ ਵਿਚ ਮਹਾਦੋਸ਼ ਦੀ ਜਾਂਚ ਦਾ ਸਾਹਮਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ। ਇੱਕ ਅਦਾਲਤ ਨੇ ਉਨ੍ਹਾਂ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਨੂੰ ਸੰਸਦ ਦੀ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਝੂਠ ਬੋਲਣ, ਜਾਂਚ ਵਿਚ ਰੁਕਾਵਟ ਪਾਉਣ ਅਤੇ ਸਬੂਤਾਂ ਨਾਲ ਛੇੜਛਾੜ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ। ਸਟੋਨ ਨੂੰ ਅਗਲੇ ਸਾਲ ਛੇ ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਉਨ੍ਹਾਂ ਕਈ ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।
ਸੱਤ ਮਹਿਲਾ ਤੇ 3 ਪੁਰਸ਼ਾਂ ਦੀ ਬੈਂਚ ਨੇ ਅਮਰੀਕਾ ਦੇ 2016 ਦੀ ਰਾਸ਼ਟਰਪਤੀ ਚੋਣ ਵਿਚ ਰੂਸੀ ਦਖ਼ਲ ਦੀ ਜਾਂਚ ਕਰਨ ਵਾਲੇ ਰਾਬਰਟ ਮੂਲਰ ਦੀ ਜਾਂਚ ਤੋਂ ਬਾਅਦ ਲੰਬਿਤ ਮਾਮਲੇ ਵਿਚ ਇਹ ਫ਼ੈਸਲਾ ਦਿੱਤਾ ਹੈ। ਇਹ ਸਿਰਫ 67 ਸਾਲਾ ਸਟੋਨ ਦੇ ਲਈ ਝਟਕਾ ਨਹੀਂ ਹੈ ਬਲਕਿ ਇਹ ਉਮੀਦਵਾਰ ਦੇ ਰੂਪ ਵਿਚ ਟਰੰਪ ਦੀ ਭੂਮਿਕਾ ਨੂੰ ਵੀ ਮੁੜ ਜਾਂਚ ਦੇ ਘੇਰੇ ਵਿਚ ਲਿਆ ਦਿੱਤਾ ਹੈ। ਟਰੰਪ ਨੇ ਫ਼ੈਸਲੇ ਦੀ ਨਿੰਦਾ ਕੀਤੀ ਹੈ। ਫਿਲਹਾਲ ਸਟੋਨ ਸੱਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹਨ ਜਿਨ੍ਹਾਂ ਵਿਚ ਉਨ੍ਹਾਂ 50 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ਵਿਚ ਰੂਸੀ ਦਖ਼ਲ ਨਾਲ ਜੁੜੇ ਮਾਮਲਿਆਂ ਦੀ ਜਾਂਚ ਨਾਲ ਜੁੜੇ ਇਸ ਮਾਮਲੇ ਵਿਚ ਸਟੋਨ ਨੂੰ ਇਸ ਸਾਲ ਜਨਵਰੀ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਜਾਂਚ ਰਿਪੋਰਟ ਮੁਤਾਬਕ ਟਰੰਪ ਦੇ ਚੋਣ ਪ੍ਰਚਾਰ ਸਹਿਯੋਗੀ ਰਹੇ ਸਟੋਨ ਨੂੰ ਸਾਲ 2016 ਦੀ ਗਰਮੀਆਂ ਵਿਚ ਹੀ ਪਤਾ ਚਲ ਗਿਆ ਸੀ ਕਿ ਟਰੰਪ ਖ਼ਿਲਾਫ਼ ਰਾਸ਼ਟਰਪਤੀ ਚੋਣ ਲੜ ਰਹੀ ਹਿਲੇਰੀ ਕਲਿੰਟਨ ਦੇ ਪ੍ਰਚਾਰ ਮੁਹਿੰਮ ਤੋਂ ਈਮੇਲ ਚੋਰੀ ਕੀਤੀ ਗਈ ਸੀ। ਇਹੀ ਨਹੀਂ ਸਟੋਨ ‘ਤੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਖੁਫ਼ੀਆ ਕਮੇਟੀ ਦੇ ਸਾਹਮਣੇ ਕਥਿਤ ਗਲਤ ਬਿਆਨਬਾਜ਼ੀ ਦੇ ਦੋਸ਼ ਵੀ ਸੀ।
ਦੂਜੇ ਪਾਸੇ ਅਮਰੀਕਾ ਵਿਚ ਰਾਸ਼ਟਰਪਤੀ ਟਰੰਪ ਦੇ ਮਹਾਦੋਸ਼ ਦੀ ਕਾਰਵਾਈ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਦੂਜੀ ਵਾਰ ਕੈਮਰੇ ਸਾਹਮਣੇ ਹੋਈ ਸੁਣਵਾਈ ਵਿਚ ਯੂਕਰੇਨ ਵਿਚ ਅਮਰੀਕੀ ਦੀ ਸਾਬਕਾ ਰਾਜਦੂਤ ਮੈਰੀ ਯੋਵਾਨੋਵਿਚ ਪੇਸ਼ ਹੋਈ। ਉਨ੍ਹਾਂ ਟਰੰਪ ਦੇ ਵਕੀਲ ਰੂਡੀ ਗੁਲਿਆਨੀ ਦੇ ਨਾਲ ਮਤਭੇਦਾਂ ਦੇ ਚਲਦੇ ਮਈ ਵਿਚ ਹਟਾ ਦਿੱਤਾ ਸੀ। ਗੁਨਿਆਨੀ ਯੂਕਰੇਨ ਵਿਚ ਜੋਅ ਬਿਡੇਨ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰਾਉਣ ਵਿਚ ਸਹਿਯੋਗ ਨਾ ਕਰਨ ਦੇ ਚਲਦੇ ਮੈਰੀ ਤੋਂ ਨਾਰਾਜ਼ ਹੋ ਗਏ ਸੀ। ਇਹ ਜਾਂਚ ਰਾਸ਼ਟਰਪਤੀ ਟਰੰਪ ਨੂੰ ਫਾਇਦਾ ਪਹੁੰਚਾ ਸਕਦੀ ਸੀ।
ਸੁਣਵਾਈ ਦੌਰਾਨ ਹੀ ਰਾਸ਼ਟਰਪਤੀ ਟਰੰਪ ਦੇ ਟਵੀਟ ਆਉਣ ਨਾਲ ਸ਼ੁਰੂ ਹੋ ਗਏ। ਉਨ੍ਹਾਂ ਨੇ ਮੈਰੀ ਦੇ ਕੰਮਕਾਜ ‘ਤੇ ਸਵਾਲ ਚੁੱਕਦੇ ਹੋਏ ਉਸ ਨੂੰ ਬਹੁਤ ਬੁਰਾ ਦੱਸਿਆ। ਜਵਾਬ ਵਿਚ ਮੈਰੀ ਨੇ ਕਿਹਾ ਕਿ ਉਨ੍ਹਾਂ ਦਾ ਸਰਕਾਰੀ ਸੇਵਾ ਵਿਚ 33 ਸਾਲ ਦਾ ਕੈਰੀਅਰ ਹੈ। ਉਨ੍ਹਾਂ ਨੇ ਹਰ ਜਗ੍ਹਾ ਵਧੀਆ ਕੰਮ ਕੀਤਾ।

About Author

Punjab Mail USA

Punjab Mail USA

Related Articles

ads

Latest Category Posts

    ਸੈਂਟ ਕਲਾਊਡ ਵਿਚ ‘ਬਲੈਕ ਹਾਕ ਹੈਲੀਕਾਪਟਰ’ ਹਾਦਸਾਗ੍ਰਸਤ, 3 ਨੈਸ਼ਨਲ ਗਾਰਡ ਜਵਾਨਾਂ ਦੀ ਮੌਤ

ਸੈਂਟ ਕਲਾਊਡ ਵਿਚ ‘ਬਲੈਕ ਹਾਕ ਹੈਲੀਕਾਪਟਰ’ ਹਾਦਸਾਗ੍ਰਸਤ, 3 ਨੈਸ਼ਨਲ ਗਾਰਡ ਜਵਾਨਾਂ ਦੀ ਮੌਤ

Read Full Article
    ਅਮਰੀਕਾ ‘ਚ ਦੁਨੀਆ ਦੀ ਪਹਿਲੀ ਜ਼ਮੀਨ ‘ਤੇ ਚਲਣ ਤੇ ਹਵਾ ‘ਚ ਉਡਣ ਵਾਲੀ ਕਾਰ ਪੇਸ਼

ਅਮਰੀਕਾ ‘ਚ ਦੁਨੀਆ ਦੀ ਪਹਿਲੀ ਜ਼ਮੀਨ ‘ਤੇ ਚਲਣ ਤੇ ਹਵਾ ‘ਚ ਉਡਣ ਵਾਲੀ ਕਾਰ ਪੇਸ਼

Read Full Article
    ਟਰੰਪ ‘ਤੇ ਸਦਨ ਦੀ ਮਹਾਦੋਸ਼ ਜਾਂਚ ‘ਤੇ ਜਨਤਕ ਬਿਆਨ ਦੇਵੇਗੀ ਨੈਂਸੀ ਪੇਲੋਸੀ

ਟਰੰਪ ‘ਤੇ ਸਦਨ ਦੀ ਮਹਾਦੋਸ਼ ਜਾਂਚ ‘ਤੇ ਜਨਤਕ ਬਿਆਨ ਦੇਵੇਗੀ ਨੈਂਸੀ ਪੇਲੋਸੀ

Read Full Article
    ਅਮਰੀਕੀ ਸਦਨ ਦੀ ਨਿਆਇਕ ਕਮੇਟੀ ਵੱਲੋਂ ਟਰੰਪ ਮਹਾਦੋਸ਼ੀ ਕਰਾਰ

ਅਮਰੀਕੀ ਸਦਨ ਦੀ ਨਿਆਇਕ ਕਮੇਟੀ ਵੱਲੋਂ ਟਰੰਪ ਮਹਾਦੋਸ਼ੀ ਕਰਾਰ

Read Full Article
    ਟਰੰਪ ਉੱਪਰ ਅਮਰੀਕੀ ਸਦਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼!

ਟਰੰਪ ਉੱਪਰ ਅਮਰੀਕੀ ਸਦਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼!

Read Full Article
    ਕੈਪਟਨ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਗੈਰ ਜ਼ਿੰਮੇਵਾਰ ਬਿਆਨ

ਕੈਪਟਨ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਗੈਰ ਜ਼ਿੰਮੇਵਾਰ ਬਿਆਨ

Read Full Article
    ਆਈ.ਸੀ.ਈ. ਵੱਲੋਂ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀ ਗ੍ਰਿਫ਼ਤਾਰ

ਆਈ.ਸੀ.ਈ. ਵੱਲੋਂ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀ ਗ੍ਰਿਫ਼ਤਾਰ

Read Full Article
    ਡਾ. ਬਲਜੀਤ ਸਿੰਘ ਸਿੱਧੂ ਦਾ ਫਰਿਜ਼ਨੋ ਵਿਖੇ ਸੁਆਗਤ

ਡਾ. ਬਲਜੀਤ ਸਿੰਘ ਸਿੱਧੂ ਦਾ ਫਰਿਜ਼ਨੋ ਵਿਖੇ ਸੁਆਗਤ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ ‘ਚੋਂ ਕਮਲਾ ਹੈਰਿਸ ਨੇ ਆਪਣਾ ਨਾਂ ਲਿਆ ਵਾਪਸ!

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚੋਂ ਕਮਲਾ ਹੈਰਿਸ ਨੇ ਆਪਣਾ ਨਾਂ ਲਿਆ ਵਾਪਸ!

Read Full Article
    ਮਹਾਦੋਸ਼ ਜਾਂਚ ਦੀ ਸ਼ੁਰੂਆਤੀ ਰਿਪੋਰਟ ‘ਚ ਟਰੰਪ ਦੋਸ਼ੀ ਕਰਾਰ!

ਮਹਾਦੋਸ਼ ਜਾਂਚ ਦੀ ਸ਼ੁਰੂਆਤੀ ਰਿਪੋਰਟ ‘ਚ ਟਰੰਪ ਦੋਸ਼ੀ ਕਰਾਰ!

Read Full Article
    ਅਮਰੀਕੀ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੁਬਾਰਾ ਧੜਕਾਇਆ!

ਅਮਰੀਕੀ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੁਬਾਰਾ ਧੜਕਾਇਆ!

Read Full Article
    ਹਿੱਟ ਐਂਡ ਰਨ; ਅਮਰੀਕਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਹਿੱਟ ਐਂਡ ਰਨ; ਅਮਰੀਕਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

Read Full Article
    ਭਾਰਤੀ-ਅਮਰੀਕੀ ਵਿਦਿਆਰਥੀ ਦੇ ਹੱਤਿਆਰੇ ਨੇ ਪੁਲਿਸ ਸਾਹਮਣੇ ਕੀਤਾ ਆਤਮ ਸਮਰਪਣ

ਭਾਰਤੀ-ਅਮਰੀਕੀ ਵਿਦਿਆਰਥੀ ਦੇ ਹੱਤਿਆਰੇ ਨੇ ਪੁਲਿਸ ਸਾਹਮਣੇ ਕੀਤਾ ਆਤਮ ਸਮਰਪਣ

Read Full Article
    ਦੱਖਣੀ ਨੈਸ਼ਵਿਲੇ ‘ਚ ਸੜਕ ਦੁਰਘਟਨਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਦੱਖਣੀ ਨੈਸ਼ਵਿਲੇ ‘ਚ ਸੜਕ ਦੁਰਘਟਨਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

Read Full Article
    ਨਿਊ ਓਰਲਿੰਸ ਸ਼ਹਿਰ ‘ਚ ਹੋਈ ਗੋਲੀਬਾਰੀ ‘ਚ 11 ਲੋਕ ਜ਼ਖਮੀ

ਨਿਊ ਓਰਲਿੰਸ ਸ਼ਹਿਰ ‘ਚ ਹੋਈ ਗੋਲੀਬਾਰੀ ‘ਚ 11 ਲੋਕ ਜ਼ਖਮੀ

Read Full Article