ਟਰੰਪ ਦੇ ਚੀਨ ਨਾਲ ਰਿਸ਼ਤਿਆਂ ਨੂੰ ਲੈ ਕੇ ਨਵਾਂ ਖੁਲਾਸਾ

334
Share

ਵਾਸ਼ਿੰਗਟਨ, 22 ਅਕਤੂਬਰ (ਪੰਜਾਬ ਮੇਲ)- ਅਮਰੀਕੀ ਚੋਣਾਂ ਤੋਂ ਪਹਿਲਾਂ  ਹੋਣ ਵਾਲੀ ਆਖਰੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਠੀਕ ਪਹਿਲਾਂ ਰਾਸ਼ਟਰਪਤੀ ਟਰੰਪ ਦੇ ਚੀਨ ਨਾਲ ਰਿਸ਼ਤਿਆਂ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ।
ਕੋਰੋਨਾ ਵਾਇਰਸ ਅਤੇ ਡੈਮੋਕਰੇਟ ਵਿਰੋਧੀ ਨੂੰ ਲੈ ਕੇ ਚੀਨ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਟਰੰਪ ਦੇ ਟੈਕਸ ਦਸਤਾਵੇਜ਼ ਦੱਸਦੇ ਹਨ ਕਿ ਚੀਨ ਵਿਚ ਨਾ ਸਿਰਫ ਉਨ੍ਹਾਂ ਦੀ ਕਾਰੋਬਾਰੀ ਸਰਗਰਮੀਆਂ ਚਲ ਰਹੀਆਂ ਹਨ ਬਲਕਿ ਉਨ੍ਹਾਂ ਦਾ ਬੈਂਕ ਖਾਤਾ ਵੀ ਉਥੇ ਖੁਲ੍ਹਿਆ ਹੋਇਆ।
ਅਮਰੀਕੀ ਚੋਣਾਂ ਵਿਚ ਨਿਊਯਾਰਕ ਟਾਈਮ ਦੇ ਖੁਲਾਸੇ ਨੂੰ ਲੈ ਕੇ ਚੋਣਾਂ ਤੋਂ ਠੀਕ ਪਹਿਲਾਂ ਜ਼ਬਰਦਸਤ ਗਹਿਮਾ ਗਹਿਮੀ ਰਹਿਣ ਵਾਲੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਟਰੰਪ ਦਾ ਚੀਨੀ ਬੈਂਕ ਵਿਚ ਖੁਲ੍ਹਿਆ ਖਾਤਾ ਟਰੰਪ ਇੰਟਰਨੈਸ਼ਨਲ ਹੋਟਲਸ ਮੈਨੇਜਮੈਂਟ ਦੁਆਰਾ ਕੰਟਰੋਲ ਹੁੰਦਾ ਹੈ ਅਤੇ 2013 ਤੋਂ 2015 ਤੱਕ ਇਸ ਬੈਂਕ ਖਾਤੇ ਤੋਂ ਸਥਾਨਕ ਟੈਕਸਾਂ ਦਾ ਭੁਗਤਾਨ ਵੀ ਕੀਤਾ ਜਾਂਦਾ ਰਿਹਾ ਹੈ। ਟਰੰਪ ਦੇ ਵਕੀਲ ਅਤੇ ਬੁਲਾਰੇ ਐਲਨ ਗਾਰਟਨ ਨੇ ਮੰਨਿਆ , ਏਸ਼ਿਆ ਵਿਚ ਹੋਟਲ ਉਦਯੋਗ ਨਾਲ ਜੁੜੇ ਸੌਦਿਆਂ ਦੀ ਸੰਭਾਵਨਾ ਤਲਾਸ਼ਣ ਦੇ ਲਈ ਇਹ ਖਾਤਾ ਖੋਲ੍ਹਿਆ ਗਿਆ ਲੇਕਿਨ ਕੋਈ ਸੌਦਾ ਜਾਂ ਲੈਣ ਦੇਣ ਨਹੀਂ ਕੀਤਾ ਗਿਆ। ਜਦ ਕਿ ਦਸਤਾਵੇਜ਼ ਦੱਸਦੇ ਹਨ ਕਿ ਟਰੰਪ ਨੇ ਨਾ ਸਿਰਫ ਚੀਨ ਵਿਚ ਇੱਕ ਦਹਾਕੇ ਤੱਕ ਪਰਿਯੋਜਨਾਵਾਂ ਦਾ ਵਿਸਤਕਾਰ ਕੀਤਾ ਬਲਕਿ ਉਥੇ ਦਫ਼ਤਰ ਖੋਲ੍ਹੇ ਅਤੇ ਚੀਨ ਸਰਕਾਰ ਦੇ ਕੰਟਰੋਲ ਵਾਲੀ  ਇੱਕ ਕੰਪਨੀ ਦੇ ਨਾਲ ਸਾਂਝੇਦਾਰੀ ਵੀ ਕੀਤੀ।
ਚੀਨ ਦੇ ਖ਼ਿਲਾਫ਼ ਟਰੇਡ ਵਾਰ ਛੇੜ ਚੁੱਕੇ ਟਰੰਪ ਅਣੇ ਚੀਨੀ ਖਾਤੇ ਤੋਂ 1,88,561 ਡਾਲਰ ਦਾ ਸਥਾਨਕ ਕਰਾਂ ਵਿਚ ਭੁਗਤਾਨ ਵੀ ਕਰ ਚੁੱਕੇ ਹਨ। ਟਰੰਪ ਦੇ ਵਕੀਲ ਐਲਨ ਗਾਰਟਨ ਨੇ ਨਿਊਯਾਰਕ ਟਾਈਮਸ ਦੇ ਖੁਲਾਸੇ ‘ਤੇ ਸਫਾਈ ਦਿੱਤੀ ਕਿ ਟਰੰਪ ਇੰਟਰਨੈਸ਼ਨਲ ਹੋਟਲਸ ਮੈਨੇਜਮੈਂਟ ਨੇ ਅਮਰੀਕਾ ਸਥਿਤ ਇੱਕ ਚੀਨੀ ਬੈਂਕ ਵਿਚ ਕਰਾਂ ਦੇ ਆਸਾਨ ਭੁਗਤਾਨ ਭੁਗਤਾਨ ਦੇ ਲਈ ਅਪਣਾ ਖਾਤਾ ਖੋਲ੍ਹਿਆ। ਉਨ੍ਹਾਂ ਨੇ ਦਲੀਲ ਦਿੱਤੀ ਕਿ 2015 ਦੇ ਬਾਅਦ ਤੋਂ ਇਸ ਚੀਨੀ ਬੈਂਕ ਖਾਤੇ ਤੋਂ ਟਰੰਪ ਦੀ ਟੀਮ ਨੇ ਕੋਈ ਵਪਾਰਕ ਸਰਗਰਮੀਆਂ ਨਹੀਂ ਕੀਤੀਆਂ। ਹਾਲਾਂਕਿ, ਬੈਂਕ ਖਾਤਾ ਖੁਲ੍ਹਾ ਰਿਹਾ।


Share