ਟਰੰਪ ਦੀ ਨੂੰਹ ਨੇ ਦਿੱਤੀ ਤਲਾਕ ਦੀ ਅਰਜ਼ੀ

ਵਾਸ਼ਿੰਗਟਨ, 16 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੋਟੇ ਬੇਟੇ ਡੋਨਾਲਡ ਟਰੰਪ ਜੂਨੀਅਰ ਦੀ ਪਤਨੀ ਨੇ ਵਿਆਹ ਦੇ 14 ਸਾਲ ਬਾਅਦ ਤਲਾਕ ਦੀ ਅਰਜ਼ੀ ਲਗਾਈ ਹੈ। ਵੈਨੇਸਾ ਨੇ ਟਰੰਪ ਜੂਨੀਅਰ ਕੋਲੋਂ ਨਿਰਵਿਰੋਧ ਤਲਾਕ ਦੀ ਮੰਗ ਕੀਤੀ ਹੈ। ਅਜੇ ਤੱਕ ਇਸ ਬਾਰੇ ਵਿਚ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਕੋਈ ਬਿਆਨ ਨਹੀਂ ਦਿੱਤਾ ਹੈ। ਕੋਰਟ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਰਾਹੀਂ ਇਹ ਮਾਮਲਾ ਸਾਹਮਣੇ ਆਇਆ।
ਜਾਣਕਾਰੀ ਅਨੁਸਾਰ ਡੋਨਾਲਡ ਟਰੰਪ ਜੂਨੀਅਰ ਅਤੇ ਵੈਨੇਸਾ ਟਰੰਪ ਦਾ ਸਾਲ 2005 ਵਿਚ ਵਿਆਹ ਹੋਇਆ ਸੀ। ਦੋਵਾਂ ਦੇ ਪੰਜ ਬੱਚੇ ਹਨ। ਡੋਨਾਲਡ ਟਰੰਪ ਜੂਨੀਅਰ ਅਤੇ ਵੈਨੇਸਾ ਟਰੰਪ ਦੀ ਉਮਰ 40 ਸਾਲ ਹੈ। ਸਾਲ 2005 ਵਿਚ ਹੋਏ ਵੈਨੇਸਾ ਟਰੰਪ ਅਤੇ ਡੋਨਾਲਡ ਟਰੰਪ ਜੂਨੀਅਰ ਦੇ ਵਿਆਹ ਵਿਚ ਡੋਨਾਲਡ ਟਰੰਪ ਨਹੀਂ ਆਏ ਸਨ। ਉਸ ਸਮੇਂ ਇਨ੍ਹਾਂ ਦੋਵਾਂ ਦੇ ਵਿਆਹ ਦੀ ਨਿਊਯਾਰਕ ਮੀਡੀਆ ‘ਚ ਕਾਫੀ ਚਰਚਾ ਸੀ।
ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਭਾਰਤ ਦੌਰੇ ‘ਤੇ ਆਏ ਸੀ। ਇਸ ਦੌਰਾਨ ਉਨ੍ਹਾਂ ਨੇ ਪੁਣੇ ਵਿਚ ਅਪਣੇ ਪ੍ਰੋਜੈਕਟ ਨੂੰ ਲਾਂਚ ਕੀਤਾ ਸੀ। ਉਨ੍ਹਾਂ ਦੇ ਇੱਕ ਫਲੈਟ ਦੀ ਕੀਮਤ 15 ਕਰੋੜ ਰੁਪਏ ਤੋਂ ਸ਼ੁਰੂ ਹੋਵੇਗੀ। ਟਰੰਪ ਦੇ ਗਰੁੱਪ ਵਿਚ ਡੋਨਾਲਡ ਟਰੰਪ ਜੂਨੀਅਰ ਇੱਕ ਸੀਈਓ ਹਨ। ਟਰੰਪ ਗਰੁੱਪ ਨੂੰ ਤੁਰੰਤ ਟਿੱਪਣੀ ਦੇ ਲਈ ਈਮੇਲ ਦੇ ਜ਼ਰੀਏ ਅਪੀਲ ਕੀਤੀ ਗਈ ਲੇਕਿਨ ਕੋਈ ਜਵਾਬ ਨਹੀਂ ਮਿਲਿਆ। ਅਦਾਲਤ ਵਿਚ ਦਰਜ ਦਸਤਾਵੇਜ਼ ਵਿਚ ਦੋਵਾਂ ਦੇ ਵਕੀਲਾਂ ਦੇ ਨਾਂ ਸ਼ਾਮਲ ਨਹੀਂ ਸੀ।
ਇਨ੍ਹਾਂ ਦੇ ਵਿਆਹ ਦੀ ਨਿਊਯਾਰਕ ਮੀਡੀਆ ਵਿਚ ਕਾਫੀ ਚਰਚਾ ਸੀ। ਹਾਲਾਂਕਿ ਉਸ ਸਮੇਂ ਉਨ੍ਹਾਂ ਦੇ ਸਹੁਰੇ ਡੋਨਾਲਡ ਟਰੰਪ ਨੇ ਰਾਜਨੀਤੀ ਵਿਚ ਐਂਟਰ ਨਹੀਂ ਕੀਤਾ ਸੀ। ਉਨ੍ਹਾਂ ਦੀ ਮੰਗਣੀ ਦੇ ਸਮੇਂ ਅਜਿਹੀ ਖ਼ਬਰਾਂ ਚਰਚਾ ਵਿਚ ਰਹੀਆਂ ਕਿ ਕਿਸ ਤਰ੍ਹਾਂ ਟਰੰਪ ਜੂਨੀਅਰ ਨੇ ਨਿਊਜਰਸੀ ਵਿਚ ਇਕ ਹੀਰਾ ਕਾਰੋਬਾਰੀ ਵਲੋਂ ਮੁਫ਼ਤ ਦਿੱਤੀ ਗਈ ਹੀਰੇ ਦੀ ਅੰਗੂਠੀ ਸਵੀਕਾਰ ਕਰ ਲਈ ਅਤੇ ਇਸ ਦੇ ਬਦਲੇ ਵਿਚ ਟਰੰਪ ਨੇ ਉਨ੍ਹਾਂ ਦੀ ਦੁਕਾਨ ਦੇ ਬਾਹਰ ਅਪਣੇ ਵਿਆਹ ਦੇ ਇਜ਼ਹਾਰ ਸੀਨ ਟੀਵੀ ਕੈਮਰਿਆਂ ਅਤੇ ਪੱਤਰਕਾਰਾਂ ਦੇ ਸਾਹਮਣੇ ਦੋਹਰਾਇਆ ਸੀ।