ਟਰੰਪ ਦੀਆਂ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਤੋਂ ਦੋ-ਤਿਹਾਈ ਅਮਰੀਕੀ ਅਸੰਤੁਸ਼ਟ

105
Share

ਵਾਸ਼ਿੰਗਟਨ, 2 ਅਗਸਤ (ਪੰਜਾਬ ਮੇਲ)- ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨਾਲ ਨਜਿੱਠਣ ਦੀਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੋਸ਼ਿਸ਼ਾਂ ਤੋਂ ਦੇਸ਼ ਦੀ ਦੋ-ਤਿਹਾਈ ਆਬਾਦੀ ਅਸੰਤੁਸ਼ਟ ਹੈ। ਸਿਰਫ਼ 34 ਫ਼ੀਸਦੀ ਅਮਰੀਕੀ ਨਾਗਰਿਕ ਇਸ ਦੀ ਰੋਕਥਾਮ ਲਈ ਸ਼੍ਰੀ ਟਰੰਪ ਦੀਆਂ ਕੋਸ਼ਿਸ਼ਾਂ ਤੋਂ ਸੰਤੁਸ਼ਟ ਹਨ। ਏ.ਬੀ.ਸੀ. ਨਿਊਜ਼/ਆਈ.ਪੀ.ਐੱਸ.ਓ.ਐੱਸ. ਪੋਲ ਵੱਲੋਂ ਜ਼ਾਰੀ ਇਕ ਸਰਵੇਖਣ ਅਨੁਸਾਰ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਰਾਸ਼ਟਰ ਵਿਆਪੀ ਪ੍ਰਦਰਸ਼ਨਾਂ ਸਮੇਤ ਹਾਲੀਆ ਸੰਕਟਾਂ ਨਾਲ ਨਠਿੱਜਣ ਨੂੰ ਲੈ ਕੇ ਸ਼੍ਰੀ ਟਰੰਪ ਵੱਲੋਂ ਚੁੱਕੇ ਗਏ ਕਦਮਾਂ ਤੋਂ ਬਹੁਤ ਅਸੰਤੁਸ਼ਟ ਹੈ। ਸਰਵੇ ਵਿਚ ਸਿਰਫ਼ 36 ਫ਼ੀਸਦੀ ਲੋਕ ਦੇਸ਼ਵਿਆਪੀ ਪ੍ਰਦਰਸ਼ਨ ਨੂੰ ਕੰਟਰੋਲ ਕਰਣ ਲਈ ਸ਼੍ਰੀ ਟਰੰਪ ਵੱਲੋਂ ਚੁੱਕੇ ਗਏ ਕਦਮ ਤੋਂ ਸੰਤੁਸ਼ਟ ਵਿਖੇ। ਸਰਵੇ ਵਿਚ ਦੱਸਿਆ ਗਿਆ ਕਿ 52 ਫ਼ੀਸਦੀ ਅਮਰੀਕੀ ਨਾਗਰਿਕਾਂ ਦਾ ਮੰਨਣਾ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਣ ਲਈ ਪ੍ਰਦਰਸ਼ਨ ਵਾਲੇ ਸ਼ਹਿਰਾਂ ‘ਤੇ ਸੁਰੱਖਿਆ ਬਲਾਂ ਦੀ ਨਿਯੁਕਤੀ ਨਾਲ ਹਾਲਤ ਹੋਰ ਖ਼ਰਾਬ ਹੋਏ। ਏਬੀਸੀ ਨਿਊਜ਼/ਆਈ.ਪੀ.ਐੱਸ.ਓ.ਐੱਸ. ਨੇ 730 ਲੋਕਾਂ ‘ਤੇ ਇਹ ਸਰਵੇਖਣ ਕੀਤਾ ਹੈ।


Share