ਟਰੰਪ ਦਾ ਸਭ ਤੋਂ ਵੱਡਾ ਪੁੱਤ ਆਇਆ ਕਰੋਨਾਵਾਇਰਸ ਦੀ ਲਪੇਟ ‘ਚ

73
Share

ਵਾਸ਼ਿੰਗਟਨ, 21 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਭ ਤੋਂ ਵੱਡਾ ਪੁੱਤ ਡੋਨਲਡ ਟਰੰਪ ਜੂਨੀਅਰ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਉਨ੍ਹਾਂ ਦੇ ਬੁਲਾਰੇ ਨੇ ਦੱਸਿਆ ਕਿ ਟਰੰਪ ਜੂਨੀਅਰ ਨੂੰ ਕਰੋਨਾ ਦੀ ਪੁਸ਼ਟੀ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਹੋਈ ਤੇ ਰਿਪੋਰਟ ਮਗਰੋਂ ਉਹ ਇਕਾਂਤਵਾਸ ਵਿਚ ਹੈ। ਟਰੰਪ ਜੂਨੀਅਰ ਤੋਂ ਪਹਿਲਾਂ ਉਨ੍ਹਾਂ ਦਾ ਛੋਟਾ ਭਰਾ ਬੈਰੋਨ, ਪਿਤਾ ਡੋਨਲਡ ਟਰੰਪ ਤੇ ਅਮਰੀਕੀ ਪ੍ਰਥਮ ਮਹਿਲਾ ਮੇਲਾਨੀਆ ਵੀ ਕਰੋਨਾ ਦੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ।


Share