PUNJABMAILUSA.COM

ਟਰੰਪ ਦਾ ਅਮਰੀਕੀ ਮੀਡੀਆ ‘ਤੇ ਵਾਰ, ਪੱਤਰਕਾਰਾਂ ਨੂੰ ਦੱਸਿਆ ਦੇਸ਼ਧ੍ਰੋਹੀ

 Breaking News

ਟਰੰਪ ਦਾ ਅਮਰੀਕੀ ਮੀਡੀਆ ‘ਤੇ ਵਾਰ, ਪੱਤਰਕਾਰਾਂ ਨੂੰ ਦੱਸਿਆ ਦੇਸ਼ਧ੍ਰੋਹੀ

ਟਰੰਪ ਦਾ ਅਮਰੀਕੀ ਮੀਡੀਆ ‘ਤੇ ਵਾਰ, ਪੱਤਰਕਾਰਾਂ ਨੂੰ ਦੱਸਿਆ ਦੇਸ਼ਧ੍ਰੋਹੀ
July 30
21:36 2018

ਵਾਸ਼ਿੰਗਟਨ, 30 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਦੇ ਪੱਤਰਕਾਰਾਂ ਨੂੰ ਦੇਸ਼ਧ੍ਰੋਹੀ ਦੱਸਦਿਆਂ ਉਨ੍ਹਾਂ ‘ਤੇ ਖ਼ਬਰਾਂ ਜ਼ਰੀਏ ਲੋਕਾਂ ਦੀ ਜ਼ਿੰਦਗੀ ਖਤਰੇ ‘ਚ ਪਾਉਣ ਦੇ ਦੋਸ਼ ਲਾਏ ਗਏ। ਦੂਜੇ ਪਾਸੇ ਸੰਪਾਦਕਾਂ ਨੇ ਵੀ ਟਰੰਪ ਦੇ ਪ੍ਰੈੱਸ ਵਿਰੋਧੀ ਬਿਆਨਾਂ ਨੂੰ ਖਤਰਨਾਕ ਕਰਾਰ ਦਿੱਤਾ।
ਟਰੰਪ ਨੇ ਟਵੀਟ ਕਰਕੇ ਕਿਹਾ ਜਦੋਂ ‘ਟਰੰਪ ਡਿਰੈਜਮੈਂਟ ਸਿੰਡ੍ਰੋਮ’ ਤੋਂ ਪੀੜਤ ਮੀਡੀਆ ਸਾਡੀ ਸਰਕਾਰ ਦੀ ਗੁਪਤ ਗੱਲਬਾਤ ਦਾ ਖੁਲਾਸਾ ਕਰਦਾ ਹੈ ਤਾਂ ਅਸਲ ‘ਚ ਉਹ ਨਾ ਸਿਰਫ ਪੱਤਰਕਾਰਾਂ ਸਗੋਂ ਕਈ ਲੋਕਾਂ ਦੀ ਜਾਨ ਖਤਰੇ ‘ਚ ਪਾਉਂਦਾ ਹੈ। ਉਨ੍ਹਾਂ ਮੀਡੀਆ ‘ਤੇ ਗਲਤ ਖ਼ਬਰਾਂ ਛਾਪਣ ਦਾ ਦੋਸ਼ ਲਾਉਂਦਿਆਂ ਕਿਹਾ ਪ੍ਰੈੱਸ ਦੀ ਆਜ਼ਾਦੀ ਸਟੀਕ ਖ਼ਬਰਾਂ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਨਾਲ ਆਉਂਦੀ ਹੈ। ਉਨ੍ਹਾਂ ਕਿਹਾ ਮੇਰੇ ਪ੍ਰਸ਼ਾਸਨ ਦੀ 90 ਫੀਸਦੀ ਮੀਡੀਆ ਕਵਰੇਜ ਨਾਕਾਰਤਮਕ ਹੈ ਜਦਕਿ ਅਸੀਂ ਜ਼ਬਰਦਸਤ ਸਾਕਾਰਾਤਮਕ ਨਤੀਜੇ ਹਾਸਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਕਿ ਮੀਡੀਆ ‘ਚ ਵਿਸ਼ਵਾਸ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਹੈ। ਟਰੰਪ ਨੇ ਦੋਸ਼ ਲਾਇਆ ਕਿ ਅਸਫਲ ਨਿਊਯਾਰਕ ਟਾਈਮਜ਼ ਤੇ ਅਮੇਜ਼ਨ ਵਾਸ਼ਿੰਗਟਨ ਪੋਸਟ ਬੇਹੱਦ ਸਾਕਾਰਤਾਮਕ ਉਪਲਬਧੀਆਂ ‘ਤੇ ਵੀ ਘਟੀਆ ਖ਼ਬਰਾਂ ਲਿਖਦੇ ਹਨ। ਇਸ ਤੋਂ ਪਹਿਲਾਂ ਟਰੰਪ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਨਿਊਯਾਰਕ ਟਾਈਮਜ਼ ‘ਚ ਛਪੀ ਏਜੀ ਸਲਜਬਰਜਰ ਨਾਲ ਵਾਈਟ ਹਾਊਸ ‘ਚ ਬੇਹਦ ਦਿਲਚਸਪ ਮੁਲਾਕਾਤ ਕੀਤੀ।
ਮੀਡੀਆ ਦਾ ਟਰੰਪ ਨੂੰ ਪਲਟਵਾਰ
ਦੂਜੇ ਪਾਸੇ ਨਿਊਯਾਰਕ ਟਾਇਮਜ਼ ਦੇ ਪਬਲਿਸ਼ਰ ਨੇ ਕਿਹਾ ਕਿ ਉਨ੍ਹਾਂ ਵਾਈਟ ਹਾਊਸ ‘ਚ ਮੁਲਾਕਾਤ ਦੌਰਾਨ ਟਰੰਪ ਨੂੰ ਅਗਾਹ ਕੀਤਾ ਸੀ ਕਿ ਨਿਊਜ਼ ਮੀਡੀਆ ਤੇ ਉਨ੍ਹਾਂ ਦੇ ਵਧਦੇ ਹਮਲੇ ਸਾਡੇ ਦੇਸ਼ ਲਈ ਖਤਰਨਾਕ ਹਨ ਤੇ ਇਸ ਨਾਲ ਹਿੰਸਾ ਵਧੇਗੀ। ਸਲਜਬਰਜਰ ਮੁਤਾਬਕ ਬੈਠਕ ‘ਚ ਟਾਇਮਜ਼ ਦੇ ਐਡੀਟੋਰੀਅਲ ਪੇਜ ਦੇ ਸੰਪਾਦਕ ਜੇਮਸ ਬੈਨੇਟ ਵੀ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਵਾਈਟ ਹਾਊਸ ਦੇ ਸੱਦੇ ‘ਤੇ ਇਹ ਗੁਪਤ ਬੈਠਕ ਸੀ ਪਰ ਟਰੰਪ ਨੇ ਇਸ ਬਾਰੇ ਟਵੀਟ ਕਰਕੇ ਜਨਤਕ ਕਰ ਦਿੱਤਾ। ਸਲਜਬਰਜਰ ਨੇ ਕਿਹਾ ਮੁਲਾਕਾਤ ਕਰਨ ਦਾ ਮੇਰਾ ਮੁੱਖ ਉਦੇਸ਼ ਰਾਸ਼ਟਰਪਤੀ ਦੇ ਪ੍ਰੈਸ ਵਿਰੋਧੀ ਬਿਆਨਾਂ ਪ੍ਰਤੀ ਚਿੰਤਾ ਜਤਾਉਣਾ ਸੀ। ਉਨ੍ਹਾਂ ਟਰੰਪ ਨੂੰ ਕਿਹਾ ਕਿ ਉਨ੍ਹਾਂ ਦੀ ਭਾਸ਼ਾ ਨਾ ਕੇਵਲ ਵਿਤਕਰੇ ਭਰੀ ਸਗੋਂ ਖਤਰਨਾਕ ਵੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article