ਟਰੰਪ ‘ਤੇ ਸੱਤਾ ਨੂੰ ਸੌਖੇ ਤਰ੍ਹਾਂ ਤਬਦੀਲੀ ਯਕੀਨੀ ਕਰਨ ਲਈ ਵੱਧ ਰਿਹੈ ਦਬਾਅ

75
Share

ਵਿਲਮਿੰਗਟਨ, 10 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਜਨਵਰੀ ‘ਚ ਨਵੇਂ ਪ੍ਰਸ਼ਾਸਨ ਦੇ ਕਾਰਜਕਾਲ ਸੰਭਾਲਣ ‘ਤੇ ਸੱਤਾ ਨੂੰ ਸੌਖੇ ਤਰ੍ਹਾਂ ਤਬਦੀਲੀ ਯਕੀਨੀ ਕਰਨ ਲਈ ਦੇਸ਼ ਦੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਟੀਮ ਨਾਲ ਸਹਿਯੋਗ ਕਰਨ ਦਾ ਦਬਾਅ ਵੱਧ ਰਿਹਾ ਹੈ।
‘ਜਰਨਲ ਸਰਵਿਸਜ਼ ਐਡਮਿਨਿਸਟ੍ਰੇਸ਼ਨ’ (ਜੀ.ਐੱਸ.ਏ.) ‘ਤੇ ਬਾਇਡਨ ਨੂੰ ਚੁਣੇ ਗਏ ਰਾਸ਼ਟਰਪਤੀ ਦੇ ਰੂਪ ਨਾਲ ਰਸਮੀ ਤੌਰ ‘ਤੇ ਮਾਨਤਾ ਦੇਣ ਦੀ ਜ਼ਿੰਮੇਵਾਰੀ ਹੈ। ਉੱਥੇ ਹੀ, ਟਰੰਪ ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਲਈ ਕਈ ਪ੍ਰਮੁੱਖ ਸੂਬਿਆਂ ‘ਚ ਵੋਟਾਂ ਦੀ ਦੁਬਾਰਾ ਗਿਣਤੀ ਨੂੰ ਲੈ ਕੇ ਰੈਲੀਆਂ ਕੱਢਣ ਦੀ ਯੋਜਨਾ ਬਣਾ ਰਹੇ ਹਨ। ਉਧਰ, ਰਿਪਬਲੀਕਨ ਪਾਰਟੀ ਦੇ ਮੁੱਖ ਸੈਨੇਟਰਾਂ ਵਿਚੋਂ ਇਕ ਸੈਨੇਟਰ ਲਿੰਡਸੇ ਗ੍ਰਾਹਮ ਅਤੇ ਸੈਨੇਟਰ ਟੇਡ ਕਰੂਜ਼ ਨੇ ਵੀ ਕੁਝ ਵੋਟਾਂ ਦੀ ਗਿਣਤੀ ਪ੍ਰਣਾਲੀਆਂ ‘ਤੇ ਸਵਾਲ ਚੁੱਕੇ ਹਨ।
ਉਧਰ ਚੀਨ ਨੇ ਸੋਮਵਾਰ ਨੂੰ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਚ ਜੇਤੂ ਦੇ ਤੌਰ ‘ਤੇ ਜੋਅ ਬਾਇਡਨ ਨੂੰ ਵਧਾਈ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਚੋਣਾਂ ਦਾ ਨਤੀਜਾ ਦੇਸ਼ ਦੇ ਕਾਨੂੰਨਾਂ ਅਤੇ ਪ੍ਰਕਿਰਿਆਵਾਂ ਨਾਲ ਨਿਰਧਾਰਿਤ ਹੋਣਾ ਚਾਹੀਦਾ ਹੈ।


Share