PUNJABMAILUSA.COM

ਟਰੰਪ ਤੇ ਮੋਦੀ ਦੀ ਵ੍ਹਾਈਟ ਹਾਊਸ ਮਿਲਣੀ ‘ਚ ਅਹਿਮ ਵਿਚਾਰਾਂ ਤੇ ਫੈਸਲੇ

ਟਰੰਪ ਤੇ ਮੋਦੀ ਦੀ ਵ੍ਹਾਈਟ ਹਾਊਸ ਮਿਲਣੀ ‘ਚ ਅਹਿਮ ਵਿਚਾਰਾਂ ਤੇ ਫੈਸਲੇ

ਟਰੰਪ ਤੇ ਮੋਦੀ ਦੀ ਵ੍ਹਾਈਟ ਹਾਊਸ ਮਿਲਣੀ ‘ਚ ਅਹਿਮ ਵਿਚਾਰਾਂ ਤੇ ਫੈਸਲੇ
June 28
10:07 2017

ਵਾਸ਼ਿੰਗਟਨ ਡੀ.ਸੀ., 28 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਦੇ ਮੁੱਦੇ ਕਈ ਤਰ੍ਹਾਂ ਦੀਆਂ ਕਿਆਸਆਰੀਆਂ ਨੂੰ ਉਸ ਸਮੇਂ ਠੱਲ੍ਹ ਪਾ ਗਏ, ਜਦੋਂ ਟਰੰਪ ਤੇ ਮੋਦੀ ਨੇ ਅਹਿਮ ਫੈਸਲਿਆਂ ਦੇ ਨਾਲ-ਨਾਲ ਗੰਭੀਰ ਮਸਲਿਆਂ ‘ਤੇ ਵਿਚਾਰਾਂ ਕੀਤੀਆਂ, ਜਿਸ ਨਾਲ ਦੋਵੇਂ ਮੁਲਕ ਭਵਿੱਖ ‘ਚ ਸੁਪਰ ਸ਼ਕਤੀ ਵਜੋਂ ਸੰਸਾਰ ਸਾਹਮਣੇ ਆਪਣੇ ਆਪ ਨੂੰ ਪ੍ਰਗਟਾ ਸਕਣ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਆਪਣੀ ਪਤਨੀ ਮੈਲਾਨੀਆ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਵਾਈਟ ਹਾਊਸ ‘ਚ ਕੀਤਾ। ਜਿੱਥੇ ਦੋਵਾਂ ਨੇਤਾਵਾਂ ਨੇ ਇਸਲਾਮਿਕ ਅੱਤਵਾਦ ਨੂੰ ਠੱਲ੍ਹ ਪਾਉਣ ਲਈ ਇਕਜੁੱਟ ਹੋ ਕੇ ਨਿਪਟਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਅੱਤਵਾਦ ਵਧੇਗਾ, ਉੱਥੇ-ਉੱਥੇ ਕਾਰਵਾਈ ਵਿਉਂਤਬੰਦੀ ਢੰਗ ਨਾਲ ਕਰਕੇ ਇਸ ਨੂੰ ਨੱਥ ਪਾਈ ਜਾਵੇਗੀ। ਉਨ੍ਹਾਂ ਨੌਕਰੀਆਂ ਦੇ ਨਿਵੇਸ਼ ਅਤੇ ਵਪਾਰ ਨੂੰ ਬੜ੍ਹਾਵਾ ਦੇਣ ਸਬੰਧੀ ਵੱਖ-ਵੱਖ ਖੇਤਰਾਂ ‘ਚ ਨਿਵੇਸ਼ ਕਰਨ ਸਬੰਧੀ ਡਿਫੈਂਸ, ਡਰੋਨ ਅਤੇ ਕਾਮਰਸ ਸਬੰਧੀ ਵਿਸ਼ੇਸ਼ ਵਿਚਾਰਾਂ ਨੂੰ ਨੇਪਰੇ ਚਾੜ੍ਹਨ ਲਈ ਕੁਝ ਕਾਰਵਾਈ ਕੀਤੀ ਗਈ। ਡਿਜ਼ੀਟਲ ਇੰਡੀਆ ਨੂੰ ਹੋਰ ਮਜ਼ਬੂਤ ਕਰਨ ਲਈ ਅਮਰੀਕਾ ਦਾ ਸਹਿਯੋਗ ਲੈਣ ਅਤੇ ਸਾਈਬਰ ਸਕਿਓਰਿਟੀ ਦਾ ਖੇਤਰ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ ਗਿਆ, ਜਿਸ ਵਿਚ ਅਮਰੀਕਾ ਦੀ ਮਦਦ ਲੈਣ ਸਬੰਧੀ ਮੋਦੀ ਦੀ ਪਹਿਲਕਦਮੀ ਨੂੰ ਟਰੰਪ ਨੇ ਪ੍ਰਵਾਨ ਕੀਤਾ ਹੈ। ਮੋਦੀ ਵਲੋਂ ਮੇਕ ਇੰਡੀਆ, ਵਿਕਸਿਤ ਇੰਡੀਆ ਦੇ ਮਨੋਰਥ ਨੂੰ ਅਮਰੀਕਾ ਪੈਟਰਨ ‘ਤੇ ਜੋੜਨ ਤੇ ਮਜ਼ਬੂਤ ਕਰਨ ਨੂੰ ਅੱਗੇ ਤੋਰਿਆ ਗਿਆ। ਸਮਾਜਿਕ ਰਿਸ਼ਤਿਆਂ ਪ੍ਰਤੀ ਮੋਦੀ ਨੇ ਟਰੰਪ ਨੀਤੀ ਨੂੰ ਭਾਰਤ ਵਾਂਗ ਸੱਚੇ ਸੁੱਚੇ ਨਿਸ਼ਚੈ ਨਾਲ ਵਿਚਰਨ ਨੂੰ ਪਹਿਲਕਦਮੀ ਕੀਤੀ ਹੈ, ਜਿੱਥੇ ਦੋਹਾਂ ਨੇ ਮਜ਼ਬੂਤ ਅਤੇ ਸੱਚੀ ਦੋਸਤੀ ਦਾ ਪ੍ਰਗਟਾਵਾ ਕੀਤਾ।
ਪ੍ਰਮਾਣੂ ਰਿਐਕਟਰ ਦੇ ਸਮਝੌਤੇ ਦੀ ਕੋਸ਼ਿਸ਼ ਨੂੰ ਜਾਰੀ ਰੱਖਿਆ ਗਿਆ। ਭਾਵੇਂ ਪਲੇਠੀ ਮੀਟਿੰਗ ਵਿਚ ਕੋਈ ਸੰਧੀ ਲਿਖਤੀ ਨਹੀਂ ਕੀਤੀ, ਪਰ ਅਹਿਮ ਮੁੱਦਿਆਂ ਨੂੰ ਅੰਤਿਮ ਰੂਪ ਦੇਣ ਲਈ ਦੋਹਾਂ ਨੇਤਾਵਾਂ ਨੇ ਸਹਿਮਤੀ ਪ੍ਰਗਟਾਈ ਹੈ। ਮੋਦੀ ਵਲੋਂ ਟਰੰਪ ਪਰਿਵਾਰ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ, ਜਿਸ ਲਈ ਟਰੰਪ ਦੀ ਬੇਟੀ ਇਵਾਂਕਾ ਨੇ ਪਹਿਲਾਂ ਆਉਣ ਦੀ ਸਹਿਮਤੀ ਪ੍ਰਗਟਾਈ ਪਰ ਟਰੰਪ ਤੇ ਮੈਲਾਨੀਆ ਵਲੋਂ ਭਾਰਤ ਵਿਚ ਸਾਰਕ ਸੰਮੇਲਨ ਸਮੇਂ ਅਮਰੀਕਾ ਦੇ ਵਫਦ ਦੀ ਅਗਵਾਈ ਕਰਨ ਦਾ ਐਲਾਨ ਕੀਤਾ। ਸਮੁੱਚੇ ਤੌਰ ‘ਤੇ ਇਹ ਅਹਿਮ ਮਿਲਣੀ ਨੂੰ ਸੰਸਾਰ ਪੱਧਰ ‘ਤੇ ਖਾਸ ਦੱਸਿਆ ਜਾ ਰਿਹਾ ਹੈ, ਜਿਸ ਦੇ ਨਤੀਜੇ ਭਵਿੱਖ ‘ਚ ਅਹਿਮ ਹੋਣਗੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

Read Full Article
    ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

Read Full Article
    ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

Read Full Article
    ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

Read Full Article
    ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

Read Full Article
    ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

Read Full Article
    ਸਿੱਖ ਕਾਕਸ ਦੇ ਯਤਨਾਂ ਨਾਲ ਪੰਜਾਬੀ ਕੈਦੀਆਂ ਨੂੰ ਰਾਹਤ ਮਿਲਣ ਲੱਗੀ

ਸਿੱਖ ਕਾਕਸ ਦੇ ਯਤਨਾਂ ਨਾਲ ਪੰਜਾਬੀ ਕੈਦੀਆਂ ਨੂੰ ਰਾਹਤ ਮਿਲਣ ਲੱਗੀ

Read Full Article
    ਅਮਰੀਕਾ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਸਿੱਖ ਭਾਈਚਾਰੇ ਵੱਲੋਂ ਕੀਤੀ ਗਈ ਸ਼ਮੂਲੀਅਤ

ਅਮਰੀਕਾ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਸਿੱਖ ਭਾਈਚਾਰੇ ਵੱਲੋਂ ਕੀਤੀ ਗਈ ਸ਼ਮੂਲੀਅਤ

Read Full Article
    APCA ਵੱਲੋਂ ਆਪਣਾ ਸਾਲਾਨਾ ਬਾਇਰ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਆਪਣਾ ਸਾਲਾਨਾ ਬਾਇਰ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਕੈਲੀਫੋਰਨੀਆ ‘ਚ 2017 ਦੌਰਾਨ ਹੇਟ ਕ੍ਰਾਈਮ ‘ਚ ਹੋਇਆ ਵਾਧਾ

ਕੈਲੀਫੋਰਨੀਆ ‘ਚ 2017 ਦੌਰਾਨ ਹੇਟ ਕ੍ਰਾਈਮ ‘ਚ ਹੋਇਆ ਵਾਧਾ

Read Full Article
    ਕੁਸ਼ਤੀ ਨੂੰ ਬੜਾਵਾ ਦੇਣ ਵਾਸਤੇ ਫੇਅਰਫੀਲਡਜ਼ ‘ਚ ਅਹਿਮ ਮੀਟਿੰਗ

ਕੁਸ਼ਤੀ ਨੂੰ ਬੜਾਵਾ ਦੇਣ ਵਾਸਤੇ ਫੇਅਰਫੀਲਡਜ਼ ‘ਚ ਅਹਿਮ ਮੀਟਿੰਗ

Read Full Article
    ਇੰਡੋ ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ

ਇੰਡੋ ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ

Read Full Article
    ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਵਿਖੇ ਪੁਰਾਤਨ ਹੱਥ ਲਿਖਤਾਂ ‘ਤੇ ਵਿਸ਼ੇਸ਼ ਸੈਮੀਨਾਰ

ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਵਿਖੇ ਪੁਰਾਤਨ ਹੱਥ ਲਿਖਤਾਂ ‘ਤੇ ਵਿਸ਼ੇਸ਼ ਸੈਮੀਨਾਰ

Read Full Article