PUNJABMAILUSA.COM

ਟਰੰਪ ਖਿਲਾਫ 15 ਅਮਰੀਕੀ ਸੂਬਿਆਂ ਨੇ ਦਾਇਰ ਕੀਤਾ ਮੁਕੱਦਮਾ

 Breaking News

ਟਰੰਪ ਖਿਲਾਫ 15 ਅਮਰੀਕੀ ਸੂਬਿਆਂ ਨੇ ਦਾਇਰ ਕੀਤਾ ਮੁਕੱਦਮਾ

ਟਰੰਪ ਖਿਲਾਫ 15 ਅਮਰੀਕੀ ਸੂਬਿਆਂ ਨੇ ਦਾਇਰ ਕੀਤਾ ਮੁਕੱਦਮਾ
September 13
10:33 2017

ਟਰੰਪ ਵੱਲੋਂ ‘ਡੀ.ਏ.ਸੀ.ਏ.’ ਪ੍ਰੋਗਰਾਮ ਨੂੰ ਖਤਮ ਕਰਨ ਦਾ ਕੀਤਾ ਗਿਆ ਹੈ ਫ਼ੈਸਲਾ
ਨਿਊਯਾਰਕ, 13 ਸਤੰਬਰ (ਪੰਜਾਬ ਮੇਲ)- ਨੌਜਵਾਨ ਇਮੀਗਰਾਂਟਾਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਫ਼ੈਸਲੇ ਖ਼ਿਲਾਫ਼ ਮੁਲਕ ਦੇ 15 ਸੂਬਿਆਂ ਅਤੇ ਕੋਲੰਬੀਆ ਜ਼ਿਲ੍ਹੇ ਨੇ ਮੁਕੱਦਮਾ ਦਾਇਰ ਕੀਤਾ ਹੈ। ਨਿਊਯਾਰਕ ਸੂਬੇ ਦੇ ਅਟਾਰਨੀ ਜਨਰਲ ਨੇ ਇਨ੍ਹਾਂ ਪ੍ਰਵਾਸੀਆਂ ਨੂੰ ‘ਅਮਰੀਕਾ ਲਈ ਬਹੁਤ ਵਧੀਆ’ ਕਰਾਰ ਦਿੱਤਾ ਹੈ।
ਟਰੰਪ ਨੇ ਅਮਰੀਕਾ ਵਿਚ ਬੱਚਿਆਂ ਵਜੋਂ ਗ਼ੈਰਕਾਨੂੰਨੀ ਢੰਗ ਨਾਲ ਲਿਆਂਦੇ ਗਏ ਜਾਂ ਆਪਣੇ ਮਾਪਿਆਂ ਨਾਲ ਪੁੱਜੇ ਪ੍ਰਵਾਸੀਆਂ ਨੂੰ ਕਾਰਵਾਈ ਤੋਂ ਛੋਟ ਦਿੰਦੇ ਪ੍ਰੋਗਰਾਮ ‘ਡੀ.ਏ.ਸੀ.ਏ.’ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਬਰੂਕਲਿਨ ਦੀ ਫੈਡਰਲ ਅਦਾਲਤ ਵਿਚ ਦਾਇਰ ਮੁਕੱਦਮੇ ‘ਚ ਇਸ ਗ਼ੈਰਕਾਨੂੰਨੀ ਫ਼ੈਸਲੇ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਟਰੰਪ ਦੇ ‘ਪਹਿਲੇ ਐਲਾਨਾਂ ਦਾ ਸਿੱਟਾ ਹੈ… ਤਾਂ ਕਿ ਮੈਕਸੀਕਨ ਪਿਛੋਕੜ ਵਾਲੇ ਲੋਕਾਂ ਨੂੰ ਸਜ਼ਾ ਦਿੱਤੀ ਜਾ ਸਕੇ।” ਇਹ ਮੁਕੱਦਮਾ ਦਾਇਰ ਕਰਨ ਵਾਲੇ ਸਾਰੇ ਸੂਬੇ ਡੈਮੋਕ੍ਰੈਟਿਕ ਪਾਰਟੀ ਦੀ ਹਕੂਮਤ ਵਾਲੇ ਹਨ, ਜਿਥੇ ਅਜਿਹੇ ਪ੍ਰਵਾਸੀਆਂ ਦੀ ਗਿਣਤੀ ਹਜ਼ਾਰਾਂ ਤੋਂ ਲੱਖਾਂ ਤੱਕ ਵਿਚ ਹੈ। ਨਿਊਯਾਰਕ ਦੇ ਅਟਾਰਨੀ ਜਨਰਲ ਐਰਿਕ ਟੀ. ਸ਼ਨਾਈਡਰਮੈਨ ਨੇ ਫ਼ੈਸਲੇ ਨੂੰ ‘ਜ਼ਾਲਮਾਨਾ, ਕਾਹਲੀ ਵਿਚ ਲਿਆ ਤੇ ਗ਼ੈਰਇਨਸਾਨੀ’ ਅਤੇ ਲਾਤੀਨੀ ਤੇ ਮੈਕਸੀਕਨ ਲੋਕਾਂ ਖ਼ਿਲਾਫ਼ ਟਰੰਪ ਦੀ ਨਿੱਜੀ ਕਿੜਬਾਜ਼ੀ ਦਾ ਸਿੱਟਾ ਕਰਾਰ ਦਿੱਤਾ ਹੈ। ਇਨ੍ਹਾਂ ਸੂਬਿਆਂ ਵਿਚ ਨਿਊਯਾਰਕ ਤੋਂ ਇਲਾਵਾ ਮੈਸਾਚਿਊਸੈਟਸ, ਵਾਸ਼ਿੰਗਟਨ, ਕਨੈਕਟੀਕਟ, ਡੈਲਾਵੇਅਰ, ਕੋਲੰਬੀਆ ਜ਼ਿਲ੍ਹਾ, ਹਵਾਈ, ਇਲੀਨੋਇਸ, ਨਿਊ ਮੈਕਸਿਕੋ, ਉਤਰੀ ਕੈਰੋਲੀਨਾ, ਆਇਓਵਾ, ਓਰੇਗਨ, ਪੈਨਸਿਲਵੇਨੀਆ, ਰੋਡ ਆਈਲੈਂਡ, ਵਰਮੌਂਟ ਤੇ ਵਰਜੀਨੀਆ ਸ਼ਾਮਲ ਹਨ।

About Author

Punjab Mail USA

Punjab Mail USA

Related Articles

ads

Latest Category Posts

    ਰਾਕੇਟ ਬਣਾਉਣ ਵਾਲਾ ਸ਼ਖਸ ਖੁਦ ਨੂੰ  1 ਹਜ਼ਾਰ 800 ਫੁੱਟ ਦੀ ਉਚਾਈ ‘ਤੇ ਲਾਂਚ ਕਰਨ ਦੀ ਤਿਆਰੀ ‘ਚ

ਰਾਕੇਟ ਬਣਾਉਣ ਵਾਲਾ ਸ਼ਖਸ ਖੁਦ ਨੂੰ 1 ਹਜ਼ਾਰ 800 ਫੁੱਟ ਦੀ ਉਚਾਈ ‘ਤੇ ਲਾਂਚ ਕਰਨ ਦੀ ਤਿਆਰੀ ‘ਚ

Read Full Article
    ਏ.ਜੀ.ਪੀ.ਸੀ ਪੰਜਾਬ ਪੁਲਿਸ ਰਾਹੀਂ ਫੜੇ ਗਏ ਨਿਰਦੋਸ਼ ਵਿਦੇਸ਼ੀ ਸਿੱਖਾਂ ਦੇ ਹੱਕ ਵਿਚ ਨਿਤਰੀ

ਏ.ਜੀ.ਪੀ.ਸੀ ਪੰਜਾਬ ਪੁਲਿਸ ਰਾਹੀਂ ਫੜੇ ਗਏ ਨਿਰਦੋਸ਼ ਵਿਦੇਸ਼ੀ ਸਿੱਖਾਂ ਦੇ ਹੱਕ ਵਿਚ ਨਿਤਰੀ

Read Full Article
    ਏੇ.ਜੀ.ਪੀ.ਸੀ. ਵੱਲੋਂ ਸੁਖਦੇਵ ਸਿੰਘ ਭੋਰ ਵੱਲੋਂ ਬਣਾਈ ਗਈ ਨਵੀ ਪਾਰਟੀ “ਪੰਥਕ ਫ਼ਰੰਟ” ਦਾ ਸਵਾਗਤ

ਏੇ.ਜੀ.ਪੀ.ਸੀ. ਵੱਲੋਂ ਸੁਖਦੇਵ ਸਿੰਘ ਭੋਰ ਵੱਲੋਂ ਬਣਾਈ ਗਈ ਨਵੀ ਪਾਰਟੀ “ਪੰਥਕ ਫ਼ਰੰਟ” ਦਾ ਸਵਾਗਤ

Read Full Article
    ਏੇ.ਜੀ.ਪੀ.ਸੀ.ਨੇ ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਏੇ.ਜੀ.ਪੀ.ਸੀ.ਨੇ ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

Read Full Article
    ਫਰਿਜ਼ਨੋ ‘ਚ ਹੋਵੇਗਾ ਫਗਵਾੜਾ ਦੇ ਧਰਮਪ੍ਰੀਤ ਦਾ ਸਸਕਾਰ

ਫਰਿਜ਼ਨੋ ‘ਚ ਹੋਵੇਗਾ ਫਗਵਾੜਾ ਦੇ ਧਰਮਪ੍ਰੀਤ ਦਾ ਸਸਕਾਰ

Read Full Article
    ਨਿਊਯਾਰਕ ‘ਚ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

ਨਿਊਯਾਰਕ ‘ਚ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

Read Full Article
    ਜਗਤਾਰ ਸਿੰਘ ਜੌਹਲ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਜਸਪ੍ਰੀਤ ਸਿੰਘ ਅਟਾਰਨੀ

ਜਗਤਾਰ ਸਿੰਘ ਜੌਹਲ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਜਸਪ੍ਰੀਤ ਸਿੰਘ ਅਟਾਰਨੀ

Read Full Article
    ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਮੰਗੀ ਯਾਤਰਾ ਪਾਬੰਦੀ ਲਾਗੂ ਕਰਨ ਦੀ ਪ੍ਰਵਾਨਗੀ

ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਮੰਗੀ ਯਾਤਰਾ ਪਾਬੰਦੀ ਲਾਗੂ ਕਰਨ ਦੀ ਪ੍ਰਵਾਨਗੀ

Read Full Article
    ਅਮਰੀਕਾ ਨੇ ਨਾਗਰਿਕਾਂ ਨੂੰ ਕ੍ਰਿਸਮਿਸ ਤੇ ਨਵੇਂ ਸਾਲ ‘ਤੇ ਚੌਕਸ ਰਹਿਣ ਦੀ ਦਿੱਤੀ ਸਲਾਹ

ਅਮਰੀਕਾ ਨੇ ਨਾਗਰਿਕਾਂ ਨੂੰ ਕ੍ਰਿਸਮਿਸ ਤੇ ਨਵੇਂ ਸਾਲ ‘ਤੇ ਚੌਕਸ ਰਹਿਣ ਦੀ ਦਿੱਤੀ ਸਲਾਹ

Read Full Article
    ਵਰਜੀਨੀਆ ‘ਚ ਸਕੂਲੀ ਅਧਿਆਪਕ ਨੇ ਖਿੱਚਿਆ ਮੁਸਲਿਮ ਵਿਦਿਆਰਥਣ ਦਾ ਹਿਜਾਬ

ਵਰਜੀਨੀਆ ‘ਚ ਸਕੂਲੀ ਅਧਿਆਪਕ ਨੇ ਖਿੱਚਿਆ ਮੁਸਲਿਮ ਵਿਦਿਆਰਥਣ ਦਾ ਹਿਜਾਬ

Read Full Article