PUNJABMAILUSA.COM

ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

 Breaking News

ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ
October 19
09:37 2019

ਵਾਸ਼ਿੰਗਟਨ, 19 ਅਕਤੂਬਰ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਦਾ ਸਾਥ ਛੱਡਣ ਵਾਲੇ ਸਿਖਰਲੇ ਅਧਿਕਾਰੀਆਂ ਦੀ ਸੂਚੀ ਵਿਚ ਊਰਜਾ ਮੰਤਰੀ ਰਿਕ ਪੇਰੀ ਦਾ ਵੀ ਨਾਂ ਜੁੜ ਗਿਆ ਹੈ। ਉਨ੍ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਸਤੀਫ਼ਾ ਦੇਣ ਜਾ ਰਹੇ ਹਨ। ਪੇਰੀ ਦਾ ਨਾਂ ਯੂਕਰੇਨ ਸਕੈਂਡਲ ਵਿਚ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਨੇ ਪੇਰੀ ਤੋਂ ਦਸਤਾਵੇਜ਼ ਮੰਗੇ ਹਨ। ਟਰੰਪ ਦਾ ਦੋਸ਼ ਹੈ ਕਿ ਉਨ੍ਹਾਂ ਬੀਤੀ 25 ਜੁਲਾਈ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜੈਲੇਂਸਕੀ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ ਅਤੇ ਰਾਸ਼ਟਰਪਤੀ ਚੋਣਾਂ ਵਿਚ ਆਪਣੇ ਸੰਭਾਵਤ ਡੈਮੋਕ੍ਰੇਟ ਵਿਰੋਧੀ ਜੋ ਬਿਡੇਨ ਨੂੰ ਬਦਨਾਮ ਕਰਨ ਲਈ ਉਨ੍ਹਾਂ ‘ਤੇ ਦਬਾਅ ਬਣਾਇਆ ਸੀ। ਇਸੇ ਮਾਮਲੇ ਨੂੰ ਲੈ ਕੇ ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਲਈ ਜਾਂਚ ਚੱਲ ਰਹੀ ਹੈ। ਟਰੰਪ ਨੇ ਟੈਕਸਾਸ ‘ਚ ਦੱਸਿਆ ਕਿ ਪੇਰੀ ਸਾਲ ਦੇ ਆਖ਼ਰ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਪੇਰੀ ਦੇ ਅਸਤੀਫ਼ੇ ਦੀਆਂ ਅਟਕਲਾਂ ਪਿਛਲੇ ਕਈ ਹਫ਼ਤੇ ਤੋਂ ਲਗਾਈਆਂ ਜਾ ਰਹੀਆਂ ਸਨ। ਇਹ ਖ਼ਬਰ ਆਈ ਸੀ ਕਿ ਬਿਡੇਨ ਦੇ ਬੇਟੇ ਹੰਟਰ ਖ਼ਿਲਾਫ਼ ਜਾਂਚ ਸ਼ੁਰੂ ਕਰਵਾਉਣ ਲਈ ਯੂਕਰੇਨੀ ਅਧਿਕਾਰੀਆਂ ‘ਤੇ ਦਬਾਅ ਬਣਾਉਣ ਵਿਚ ਉਨ੍ਹਾਂ ਵੀ ਭੂਮਿਕਾ ਨਿਭਾਈ ਸੀ। ਪੇਰੀ ਨੇ ਬੀਤੇ ਬੁੱਧਵਾਰ ਨੂੰ ਵਾਲ ਸਟਰੀਟ ਜਰਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਟਰੰਪ ਦੇ ਨਿਰਦੇਸ਼ ‘ਤੇ ਯੂਕਰੇਨ ਸਬੰਧੀ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਦੇ ਨਿੱਜੀ ਵਕੀਲ ਰੂਡੀ ਗਿਊਲਿਯਾਨੀ ਦੇ ਸੰਪਰਕ ਵਿਚ ਸਨ। ਪੇਰੀ (69) ਨੇ ਮਾਰਚ, 2017 ਵਿਚ ਊਰਜਾ ਮੰਤਰੀ ਦਾ ਅਹੁਦਾ ਸੰਭਾਲਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵੱਲੋਂ  ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

ਅਮਰੀਕਾ ਵੱਲੋਂ ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

Read Full Article
    ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

Read Full Article
    ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

Read Full Article
    ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

Read Full Article
    ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

Read Full Article
    ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

Read Full Article
    ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

Read Full Article
    ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

Read Full Article
    ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

Read Full Article
    ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Read Full Article
    ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article
    ‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

Read Full Article
    ਅਮਰੀਕਾ ‘ਚ ਟਰੱਕਿੰਗ ਕਾਰੋਬਾਰ ਹੋਇਆ ਮੰਦੀ ਦਾ ਸ਼ਿਕਾਰ

ਅਮਰੀਕਾ ‘ਚ ਟਰੱਕਿੰਗ ਕਾਰੋਬਾਰ ਹੋਇਆ ਮੰਦੀ ਦਾ ਸ਼ਿਕਾਰ

Read Full Article