ਟਰੰਪ ਐੱਚ1-ਬੀ ਵੀਜ਼ਾ ਸਮੇਤ ਹੋਰ ਰੁਜ਼ਗਾਰ ਵੀਜ਼ੇ ਮੁਅੱਤਲ ਕਰਨ ‘ਤੇ ਕਰ ਰਹੇ ਵਿਚਾਰ

582
Share

ਵਾਸ਼ਿੰਗਟਨ, 12 ਜੂਨ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਐੱਚ1-ਬੀ ਵੀਜ਼ਾ ਸਮੇਤ ਹੋਰ ਰੁਜ਼ਗਾਰ ਵੀਜ਼ੇ ਮੁਅੱਤਲ ਕਰਨ ‘ਤੇ ਵਿਚਾਰ ਕਰ ਰਹੇ ਹਨ। ਇਸ ਦਾ ਮੁੱਖ ਕਾਰਨ ਅਮਰੀਕਾ ਵਿੱਚ ਵੱਧ ਰਹੀ ਬੇਰੁਜ਼ਗਾਰੀ ਹੈ। ਭਾਰਤ ਐੱਚ1-ਬੀ ਵੀਜ਼ਾ ਦੀ ਮੁਅੱਤਲੀ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੋਵੇਗਾ, ਕਿਉਂਕਿ ਸੂਚਨਾ ਤਕਨਾਲੋਜੀ ਦੇ ਪੇਸ਼ੇਵਰ ਇਸ ਵੀਜ਼ੇ ਦੀ ਸਭ ਤੋਂ ਵੱਧ ਮੰਗ ਕਰਦੇ ਹਨ। ਵੀਰਵਾਰ ਨੂੰ ਦਿ ਵਾਲ ਸਟ੍ਰੀਟ ਜਰਨਲ ਵਿਚ ਪ੍ਰਕਾਸ਼ਤ ਰਿਪੋਰਟ ਦੇ ਅਨੁਸਾਰ ਅਮਰੀਕੀ ਸਰਕਾਰ ਅਗਲੇ ਵਿੱਤੀ ਸਾਲ ਵਿਚ ਇਸ ਨੂੰ ਮਨਜ਼ੂਰੀ ਦੇ ਸਕਦੀ ਹੈ। ਅਮਰੀਕਾ ਦਾ ਵਿੱਤੀ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ ਫਿਰ ਬਹੁਤ ਸਾਰੇ ਨਵੇਂ ਵੀਜ਼ੇ ਜਾਰੀ ਕੀਤੇ ਜਾਂਦੇ ਹਨ।


Share