ਟਰੰਪ ਅਮਰੀਕੀ ਇਤਿਹਾਸ ’ਚ ਸਭ ਤੋਂ ਅਯੋਗ ਰਾਸ਼ਟਰਪਤੀ: ਜੋਅ ਬਾਇਡਨ

74
Share

ਵਾਸ਼ਿੰਗਟਨ, 9 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਡੋਨਾਲਡ ਟਰੰਪ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਅਯੋਗ ਰਾਸ਼ਟਰਪਤੀ ਹਨ। ਟਰੰਪ ਖ਼ਿਲਾਫ਼ ਮਹਾਦੋਸ਼ ਲਾਉਣ ਜਾਂ ਉਨ੍ਹਾਂ ਦੇ ਕਾਰਜਕਾਲ ਦੇ ਬਾਕੀ 12 ਦਿਨਾਂ ਤੋਂ ਪਹਿਲਾਂ ਉਨ੍ਹਾਂ ਨੂੰ ਹਟਾਉਣ ਬਾਰੇ ਬਾਇਡਨ ਨੇ ਕਿਹਾ ਕਿ 20 ਜਨਵਰੀ ਨੂੰ ਉਨ੍ਹਾਂ ਅਹੁਦਾ ਸੰਭਾਲਣਾ ਹੈ ਤੇ ਟਰੰਪ ਨੂੰ ਹਟਾਉਣ ਦਾ ਇਹੀ ਸਭ ਤੋਂ ਤੇਜ਼ ਤਰੀਕਾ ਹੈ। ਉਨ੍ਹਾਂ ਕਿਹਾ, ‘‘ਮੈਂ ਸਾਲ ਤੋਂ ਵੀ ਵੱਧ ਸਮੇਂ ਤੋਂ ਇਹ ਕਹਿੰਦਾ ਆ ਰਿਹਾ ਹਾਂ ਕਿ ਟਰੰਪ ਅਹੁਦੇ ’ਤੇ ਬੈਠਣ ਦੇ ਕਾਬਿਲ ਨਹੀਂ। ਉਹ ਅਮਰੀਕੀ ਇਤਿਹਾਸ ਦਾ ਸਭ ਤੋਂ ਅਯੋਗ ਰਾਸ਼ਟਰਪਤੀ ਹੈ। ਹੁਣ ਉਸ ਨੂੰ ਹਟਾਉਣ ’ਤੇ ਵਿਚਾਰ ਕਰਨ ਦਾ ਮੇਰੇ ਹਿਸਾਬ ਨਾਲ ਕੋਈ ਮਤਲਬ ਨਹੀਂ ਹੈ।’

Share