ਟਰੇਸੀ ਵਿਖੇ ਸਿੱਖ ਭਾਈਚਾਰੇ ਵੱਲੋਂ ਅਡਾਪਟ ਕੀਤਾ ਗਿਆ ਹਾਈਵੇ

481
Share

ਟਰੇਸੀ,  21 ਅਕਤੂਬਰ (ਗੁਰਜਤਿੰਦਰ ਸਿੰਘ ਰੰਧਾਵਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਟਰੇਸੀ ਅਤੇ ਮਾਊਂਟੇਨ ਹਾਊਸ ਤੋਂ ਲੰਘਦੇ ਹਾਈਵੇ-205 ਨੂੰ ਸਿੱਖ ਭਾਈਚਾਰੇ ਵੱਲੋਂ ਅਡਾਪਟ ਕੀਤਾ ਗਿਆ ਹੈ। ਇਸ ਦੇ ਲਈ ਟਰੇਸੀ ਅਤੇ ਮਾਊਂਟੇਨ ਹਾਊਸ ਸ਼ਹਿਰਾਂ ਤੋਂ ਲੰਘਦੇ ਹਾਈਵੇ 205 ‘ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਦੋ ਸਾਈਨ ਬੋਰਡ ਲਗਾਏ ਗਏ ਹਨ, ਜਿਸ ਉੱਤੇ Sikhs of “racy ਅਤੇ Sikhs of Mountain 8ouse ਲਿਖਿਆ ਗਿਆ ਹੈ। ਇਸ ਦੇ ਨਾਲ-ਨਾਲ ਇਸ ਸਾਈਨ ਬੋਰਡ ‘ਤੇ ਅਮਰੀਕਨ ਝੰਡੇ ਨੂੰ ਇਕ ਦਸਤਾਰ ਦੇ ਰੂਪ ਵਿਚ ਦਿਖਾਇਆ ਗਿਆ ਹੈ। ਸਥਾਨਕ ਆਗੂਆਂ ਵੱਲੋਂ ਸਰਕਾਰੀ ਅਦਾਰਿਆਂ ਨਾਲ ਗੱਲਬਾਤ ਕਰਕੇ ਇਹ ਸਾਈਨ ਬੋਰਡ ਇਥੇ ਲਾਏ ਗਏ ਹਨ। ਇਸ ਨਾਲ ਸਿੱਖ ਕੌਮ ਦੀ ਅਮਰੀਕਾ ਵਿਚ ਸ਼ਨਾਖਤ ਹੋਣ ‘ਚ ਵੱਡੀ ਮਦਦ ਮਿਲੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਟਰੇਸੀ ਵਿਖੇ ਬਜ਼ੁਰਗ ਪਰਮਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਅਤੇ ਸੰਬੰਧਤ ਜੱਜ ਵੱਲੋਂ ਕੇਸ ਚੱਲਣ ਤੋਂ ਬਾਅਦ ਹਾਲ ਦੀ ਘੜੀ ਕਥਿਤ ਮੁਲਜ਼ਮ ਨੂੰ ਛੱਡ ਦਿੱਤਾ ਗਿਆ ਹੈ। ਹੁਣ ਫਿਰ ਪੁਲਿਸ ਵਿਭਾਗ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਦੁਬਾਰਾ ਕੇਸ ਖੋਲ੍ਹਿਆ ਹੈ।


Share