ਝਾਰਖੰਡ ਹਾਈਕੋਰਟ ਨੇ ਦੁਮਕਾ ਖ਼ਜ਼ਾਨਾ ਮਾਮਲੇ ‘ਚ ਲਾਲੂ ਦੀ ਜ਼ਮਾਨਤ ਅਰਜ਼ੀ 27 ਨਵੰਬਰ ਤੱਕ ਅੱਗੇ ਪਾਈ

158
Share

ਰਾਂਚੀ, 7 ਨਵੰਬਰ (ਪੰਜਾਬ ਮੇਲ)- ਝਾਰਖੰਡ ਹਾਈ ਕੋਰਟ ਵੱਲੋਂ ਦੁਮਕਾ ਖ਼ਜ਼ਾਨੇ ਨਾਲ ਸਬੰਧਤ ਚਾਰਾ ਘੁਟਾਲਾ ਮਾਮਲੇ ਵਿੱਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ‘ਤੇ ਸੁਣਵਾਈ 27 ਨਵੰਬਰ ਤੱਕ ਅੱਗੇ ਪਾ ਦਿੱਤੀ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ ਲਿਖਤੀ ਜਵਾਬ ਦਾਇਰ ਕਰਨ ਲਈ ਕੁਝ ਸਮੇਂ ਦੀ ਮੰਗ ਕੀਤੀ ਸੀ ਜਿਸ ਕਾਰਨ ਇਹ ਸੁਣਵਾਈ ਟਾਲੀ ਗਈ ਹੈ। ਚਾਰਾ ਘੁਟਾਲੇ ਦੇ ਚਾਰ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਜੇਕਰ ਇਸ ਮਾਮਲੇ ‘ਚ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਜੇਲ੍ਹ ਵਿੱਚੋਂ ਬਾਹਰ ਆ ਜਾਣਗੇ। ਬਾਕੀ ਤਿੰਨ ਮਾਮਲਿਆਂ ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਲਾਲੂ ਪ੍ਰਸਾਦ ਯਾਦਵ ਦੇ ਵਕੀਲ ਕਪਿਲ ਸਿੱਬਲ ਨੇ ਅਦਾਲਤ ਦੀ ਵਰਚੁਅਲ ਕਾਰਵਾਈ ‘ਚ ਹਿੱਸਾ ਲੈਂਦਿਆਂ ਕਿਹਾ ਕਿ ਲਾਲੂ ਪ੍ਰਸਾਦ ਦਾ ਇਸ ਵੇਲੇ ਰਾਜੇਂਦਰ ਮੈਡੀਕਲ ਵਿਗਿਆਨ ਸੰਸਥਾ, ਰਾਂਚੀ ‘ਚ ਇਲਾਜ ਚੱਲ ਰਿਹਾ ਹੈ। ਉਹ ਇਸ ਮਾਮਲੇ ‘ਚ ਮਿਲੀ ਅੱਧੀ ਨਾਲੋਂ ਜ਼ਿਆਦਾ ਸਜ਼ਾ ਕੱਟ ਚੁੱਕੇ ਹਨ। ਇਸ ‘ਤੇ ਸੀਬੀਆਈ ਨੇ ਸਿੱਬਲ ਦੇ ਦਾਅਵੇ ‘ਤੇ ਇਤਰਾਜ਼ ਦਾਇਰ ਕਰਦਿਆਂ ਕਿਹਾ ਕਿ ਉਸ ਨੂੰ ਲਾਲੂ ਪ੍ਰਸਾਦ ਦੀ ਸਿਹਤ ਤੇ ਇਸ ਮਾਮਲੇ ‘ਚ ਕੈਦ ਸਬੰਧੀ ਲਿਖਤੀ ਜਵਾਬ ਦਾਇਰ ਕਰਨ ਲਈ ਕੁਝ ਸਮਾਂ ਚਾਹੀਦਾ ਹੈ।


Share