ਜੱਸੀ ਜਸਰਾਜ ਖਿਲਾਫ ਸ. ਭਗਤ ਸਿੰਘ ‘ਤੇ ਮਾੜੀ ਟਿੱਪਣੀ ਕਰਨ ‘ਤੇ ਐੱਫ.ਆਈ.ਆਰ. ਦਰਜ

289
Share

ਜਲੰਧਰ, 14 ਅਕਤੂਬਰ (ਪੰਜਾਬ ਮੇਲ)- ਪੰਜਾਬੀ ਗਾਇਕ ਤੇ ਰਾਜਨੀਤਿਕ ਜੱਸੀ ਜਸਰਾਜ ਹੁਣ ਵਿਵਾਦਾਂ ‘ਚ ਘਿਰ ਗਏ ਹਨ। ਇਹ ਵਿਵਾਦ ਜੱਸੀ ਜਸਰਾਜ ਦੇ ਸੋਸ਼ਲ ਮੀਡੀਆ ‘ਤੇ ਕੀਤੇ ਗਏ ਇਕ ਲਾਈਵ ਨੂੰ ਹੋਇਆ ਹੈ। ਜਿਸ ‘ਚ ਲਾਈਵ ਦੌਰਾਨ ਜੱਸੀ ਜੱਸਰਾਜ ਨੇ ‘ਭਗਤ ਸਿੰਘ ਮੁਰਦਾਬਾਦ’ ਦੇ ਨਾਅਰੇ ਲਗਾਏ ਸਨ। ਵਿਅੰਗਆਤਮਕ ਤਰੀਕੇ ਨਾਲ ਲਗਾਏ ਇਹ ਨਾਅਰੇ ਜੱਸੀ ਜਸਰਾਜ ਲਈ ਮੁਸੀਬਤ ਬਣ ਗਏ ਹਨ। ਜਿਸ ਦੇ ਚੱਲਦਿਆਂ ਜੱਸੀ ਜੱਸਰਾਜ ‘ਤੇ ਐੱਫ.ਆਈ.ਆਰ. ਦਰਜ ਹੋ ਗਈ ਹੈ।
ਸ਼ਹੀਦ ਭਗਤ ਸਿੰਘ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਕਾਰਣ ਜੱਸੀ ਜੱਸਰਾਜ ਖਿਲਾਫ ਦੇਰ ਰਾਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਇਕ ਮਾਮਲਾ ਅਮਰ ਸ਼ਹੀਦ ਸੁਖਦੇਵ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵੱਲੋਂ ਦਰਜ ਕਰਵਾਇਆ ਗਿਆ ਹੈ। ਦਰਜ ਕਰਵਾਈ ਗਈ ਸ਼ਿਕਾਇਤ ‘ਚ ਲਿਖਿਆ ਗਿਆ ਹੈ ਕਿ ਜੱਸੀ ਜਸਰਾਜ ਵੱਲੋਂ ਸ਼ਹੀਦ ਭਗਤ ਸਿੰਘ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਕੇ ਆਜ਼ਾਦੀ ਘੁਲਾਟੀਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।


Share