… ਜੱਦੋਂ ਪਤੀ ਜੂਏ ਵਿਚ ਹਾਰ ਗਿਆ ਅਪਣੀ ਪਤਨੀ

ਕੌਸ਼ਾਂਬੀ, 3 ਮਾਰਚ (ਪੰਜਾਬ ਮੇਲ)- ਉੱਤਰ-ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲੇ ਵਿੱਚ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ ਪਤੀ ਨੇ ਆਪਣੀ ਪਤਨੀ ਨੂੰ ਜੂਏ ਵਿੱਚ ਦਾਅ ਉੱਤੇ ਲਗਾ ਦਿੱਤਾ ਅਤੇ ਹਾਰ ਗਿਆ। ਇੰਨਾ ਹੀ ਨਹੀਂ ਪਤਨੀ ਨੂੰ ਜੂਏ ਵਿੱਚ ਹਾਰਨ ਪਿੱਛੋਂ ਉਹ ਉਸ ਨੂੰ ਜਿੱਤਣ ਵਾਲੇ ਦੇ ਹਵਾਲੇ ਕਰਨ ਲਈ ਵੀ ਤਿਆਰ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਪਿਪਰੀ ਇਲਾਕੇ ਦੀ ਲੜਕੀ ਦਾ ਵਿਆਹ 3 ਸਾਲ ਪਹਿਲਾਂ ਪੁਰਾਮੁਫਤੀ ਖੇਤਰ ਦੇ ਇਕ ਲੜਕੇ ਨਾਲ ਹੋਇਆ ਸੀ। ਲੜਕਾ ਮਜਦੂਰ ਹੈ। ਉਹ ਵਿਆਹਾਂ ਵਿੱਚ ਡੀ ਜੇ ਵਜਾਉਣ ਦਾ ਕੰਮ ਕਰਦਾ ਹੈ। ਉਹ ਜੂਆ ਖੇਡਣ ਦਾ ਆਦੀ ਹੈ। 8 ਦਿਨ ਪਹਿਲਾਂ ਉਸ ਨੇ ਜੂਏ ਵਿੱਚ ਆਪਣੀ ਪਤਨੀ ਨੂੰ ਦਾਅ ਉੱਤੇ ਲਾ ਦਿੱਤਾ ਅਤੇ ਹਾਰ ਗਿਆ। ਇਸ ਤੋਂ ਬਾਅਦ ਉਹ ਪਤਨੀ ਨੂੰ ਜਿੱਤਣ ਵਾਲੇ ਨੌਜਵਾਨ ਦੇ ਹਵਾਲੇ ਕਰਨ ਲਈ ਤਿਆਰ ਹੋ ਗਿਆ। ਇਸ ਦੇ ਲਈ ਉਹ ਆਪਣੀ ਪਤਨੀ ਉੱਤੇ ਦਬਾਅ ਵੀ ਪਾਉਣ ਲੱਗਾ, ਜਿਸ ਨੂੰ ਜਾਣ ਕੇ ਪਤਨੀ ਦੁਖੀ ਹੋ ਗਈ। ਉਹ ਪਤੀ ਦੀ ਇਸ ਕਰਤੂਤ ਨੂੰ ਜਾਣ ਕੇ ਘਬਰਾਈ ਪਤਨੀ ਨੇ ਇਸ ਗੱਲ ਦੀ ਜਾਣਕਾਰੀ ਆਪਣੀ ਸੱਸ ਨੂੰ ਦਿੱਤੀ। ਇਥੇ ਨੂੰਹ ਵਲੋਂ ਪਤੀ ਦੀ ਘਟੀਆ ਕਰਤੂਤ ਨੂੰ ਜਾਣ ਸੱਸ ਨੇ ਆਪਣੇ ਬੇਟੇ ਨੂੰ ਛੱਡ ਨੂੰਹ ਦਾ ਸਾਥ ਦੇ ਕੇ ਮਾਂ ਦਾ ਫਰਜ਼ ਨਿਭਾਇਆ। ਬੇਟੇ ਦੀ ਘਿਨਾਉਣੀ ਹਰਕਤ ਨੂੰ ਜਾਣ ਸੱਸ ਨੇ ਆਪਣੀ ਨੂੰਹ ਨੂੰ ਪੇਕੇ ਭੇਜ ਦਿੱਤਾ। ਪਤੀ ਸਹੁਰੇ ਜਾ ਕੇ ਪਤਨੀ ਨੂੰ ਘਰ ਆਉਣ ਲਈ ਪਰੇਸ਼ਾਨ ਕਰਨ ਲੱਗਾ। ਪਤੀ ਦੇ ਵਾਰ-ਵਾਰ ਤੰਗ ਕਰਨ ਉੱਤੇ ਵਿਆਹੁਤਾ ਨੇ ਘਟਨਾ ਦੀ ਖਬਰ ਪੁਲਸ ਨੂੰ ਦਿੱਤੀ। ਪੁਲਸ ਨੇ ਪਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
There are no comments at the moment, do you want to add one?
Write a comment