PUNJABMAILUSA.COM

ਜੱਗੀ ਕੇਸ ਬਾਰੇ ਨੁਕਤਾਚੀਨੀ ਕਰਨ ਵਾਲਿਆਂ ਤੋਂ ਤੰਗ ਆਏ ਬ੍ਰਿਟੇਨ ਦੇ ਪਾਰਲੀਮੈਂਟ ਮੈਂਬਰ ਤਨਮਨਜੀਤ ਢੇਸੀ

ਜੱਗੀ ਕੇਸ ਬਾਰੇ ਨੁਕਤਾਚੀਨੀ ਕਰਨ ਵਾਲਿਆਂ ਤੋਂ ਤੰਗ ਆਏ ਬ੍ਰਿਟੇਨ ਦੇ ਪਾਰਲੀਮੈਂਟ ਮੈਂਬਰ ਤਨਮਨਜੀਤ ਢੇਸੀ

ਜੱਗੀ ਕੇਸ ਬਾਰੇ ਨੁਕਤਾਚੀਨੀ ਕਰਨ ਵਾਲਿਆਂ ਤੋਂ  ਤੰਗ ਆਏ ਬ੍ਰਿਟੇਨ ਦੇ ਪਾਰਲੀਮੈਂਟ ਮੈਂਬਰ ਤਨਮਨਜੀਤ ਢੇਸੀ
November 20
14:50 2017

ਲੰਡਨ, 20 ਨਵੰਬਰ (ਪੰਜਾਬ ਮੇਲ)- ਬ੍ਰਿਟੇਨ ਦੇ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਹੁਣ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਕੇਸ ਬਾਰੇ ਵਿਵਾਦਾਂ ਵਿੱਚ ਹਨ। ਫੇਸਬੁੱਕ ਉੱਤੇ ਆਪਣੀ ਗੱਲ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ ਉਹ ਸਿਰਫ ਸਿੱਖਾਂ ਦੇ ਪਾਰਲੀਮੈਂਟ ਮੈਂਬਰ ਨਹੀਂ, ਉਨ੍ਹਾਂ ਨੂੰ ਹੋਰਨਾਂ ਬਾਰੇ ਵੀ ਸੋਚਣਾ ਪੈਂਦਾ ਹੈ।
ਫੇਸਬੁੱਕ ਉੱਤੇ ਤਨਮਨਜੀਤ ਸਿੰਘ ਢੇਸੀ ਨੇ ਲਿਖਿਆ ਹੈ ਕਿ ਉਨ੍ਹਾਂ ਲੋਕਾਂ ਦੀਆਂ ਗੱਲਾਂ ਸੁਣੇ ਬਿਨਾਂ ਪਾਰਲੀਮੈਂਟ ਮੈਂਬਰ ਵਜੋਂ ਕੰਮ ਕਰਨਾ ਬੜਾ ਮੁਸ਼ਕਲ ਹੈ, ਜੋ ਇਹ ਸੋਚਦੇ ਹਨ ਕਿ ਮੈਂ ਸਿਰਫ ਆਪਣੀ ਕੌਮ ਦੀਆਂ ਗੱਲਾਂ ਕਰਦਾ ਹਾਂ ਭਾਵੇਂ ਉਹ ਖਾੜਕੂ ਹੋਣ ਜਾਂ ਕੋਈ ਹੋਰ, ਮੇਰੀ ਹੀ ਕੌਮ ਦੇ ਲੋਕ ਮੇਰੀਆਂ ਕੋਸ਼ਿਸ਼ਾਂ ਨੂੰ ਕਾਫੀ ਨਹੀਂ ਮੰਨਦੇ। ਢੇਸੀ ਨੇ ਲਿਖਿਆ ਹੈ ਕਿ ਜਦੋਂ ਲੋਕ ਸਾਨੂੰ ਗਾਲ੍ਹਾਂ ਕੱਢਦੇ ਹਨ ਤਾਂ ਉਹ ਅਸਲ ਵਿੱਚ ਆਪਣੇ ਹੀ ਕੰਮ ਦਾ ਨੁਕਸਾਨ ਕਰਦੇ ਹਨ। ਮੈਂ ਉਹੀ ਕੰਮ ਕਰਾਂਗਾ, ਹੋ ਮੈਂ ਠੀਕ ਸਮਝਦਾ ਹਾਂ, ਬਜਾਏ ਇਸ ਦੇ ਕਿ ਕੋਈ ਮੈਨੂੰ ਆਪਣੀ ਸੋਚ ਮੁਤਾਬਕ ਚਲਾਵੇ। ਉਨ੍ਹਾਂ ਅੱਗੇ ਲਿਖਿਆ ਹੈ ਕਿ ਕੁਝ ਲੋਕ ਇਕ ਮੁੱਦੇ ਨੂੰ ਲੈ ਕੇ ਸਾਨੂੰ ਗਾਲ੍ਹਾਂ ਦਿੰਦੇ ਹਨ। ਇਕ ਪਾਰਲੀਮੈਂਟ ਮੈਂਬਰ ਹੋਣ ਦੇ ਨਾਤੇ ਸਾਡੇ ਕੋਲ ਇਕੋ ਵਕਤ ਕਈ ਅਜਿਹੇ ਮੁੱਦੇ ਹੁੰਦੇ ਹਨ, ਜਿਨ੍ਹਾਂ ਬਾਰੇ ਅਸੀਂ ਸੋਚ ਰਹੇ ਹੁੰਦੇ ਹਾਂ, ਜਿਵੇਂ ਬੇਸਹਾਰਾ ਲੋਕ, ਗਰੀਬੀ ਨੂੰ ਦੂਰ ਕਰਨਾ, ਬੱਚਿਆਂ ਦਾ ਮੋਟਾਪਾ, ਚੌਗਿਰਦਾ, ਆਰਥਿਕ ਤਰੱਕੀ, ਮਜ਼ਦੂਰਾਂ ਦੇ ਹੱਕ, ਭੇਦਭਾਵ, ਜਾਤਵਾਦ, ਸੈਕਸ ਦੇ ਮੁੱਦੇ, ਕ੍ਰਿਸ਼ਚੀਅਨ, ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੇ ਮੁੱਦੇ, ਇਨਫ੍ਰਾਸਟਰੱਕਚਰ ਦੇ ਮੁੱਦੇ। ਇਹ ਸਭ ਚੀਜ਼ਾਂ ਪ੍ਰਭਾਵਿਤ ਕਰਦੀਆਂ ਹਨ। ਅਸਲ ਵਿੱਚ ਇਹ ਮੁੱਦੇ ਕਈ ਸਾਲਾਂ ਤਕ ਸਾਡੇ ਪਾਰਲੀਮੈਂਟ ਖੇਤਰ ਨੂੰ ਵੀ ਪ੍ਰਭਾਵਿਤ ਕਰਦੇ ਹਨ। ਮੈਂ ਤੁਹਾਨੂੰ ਆਪਣੀ ਕੌਮ ਦੀ ਉਦਾਹਰਣ ਦਿੰਦਾ ਹਾਂ। ਜੋ ਲੋਕ ਚਾਹੁੰਦੇ ਹਨ ਕਿ ਪਾਰਲੀਮੈਂਟਰੀ ਨਿਯਮਾਂ ਨੂੰ ਜਾਣੇ ਮੈਂ ਸਕਾਟਲੈਂਡ ਦੇ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਦਾ ਮੁੱਦਾ ਉਠਾਵਾਂ, ਉਨ੍ਹਾਂ ਨੂੰ ਦੱਸ ਦੇਵਾਂ ਕਿ ਇਹ ਵੱਡਾ ਮਸਲਾ ਹੈ, ਜਗਤਾਰ ਸਿੰਘ ਜੌਹਲ ਦੇ ਇਲਾਕੇ ਦੇ ਇਕ ਸਥਾਨਕ ਐੱਮ ਪੀ ਨੇ ਪਹਿਲਾਂ ਹੀ ਬੁੱਧਵਾਰ ਨੂੰ ਬਹੁਤ ਵਧੀਆ ਢੰਗ ਨਾਲ ਇਕ ਜ਼ਰੂਰੀ ਸਵਾਲ ਤੇ ਮੁੱਦਾ ਉਠਾਇਆ ਹੈ। ਸਿਰਫ ਉਸ ਦਾ ਆਪਣਾ ਪਾਰਲੀਮੈਂਟ ਮੈਂਬਰ ਹੀ ਸਭ ਤੋਂ ਪਹਿਲਾਂ ਪਾਰਲੀਮੈਂਟ ਵਿਚ ਸਵਾਲ ਕਰ ਸਕਦਾ ਹੈ, ਉਹ ਵੀ ਸਪੀਕਰ ਨੂੰ ਬੇਨਤੀ ਕਰਨ ਪਿੱਛੋਂ। ਮੈਂ ਫਿਰ ਵੀ ਲਗਾਤਾਰ ਇਸ ਦਾ ਸਮਰਥਨ ਕਰਦਾ ਹਾਂ, ਕਿਉਂਕਿ ਮੈਂ ਜਗਤਾਰ ਸਿੰਘ ਦਾ ਭਲਾ ਚਾਹੁਣ ਵਾਲਾ ਹਾਂ ਤੇ ਚਾਹੁੰਦਾ ਹਾਂ ਕਿ ਨਿਰਪੱਖ ਢੰਗ ਨਾਲ ਉਸ ਦੀ ਕਾਨੂੰਨੀ ਸਹਾਇਤਾ ਹੋਵੇ। ਜਦੋਂ ਤੋਂ ਇਹ ਮੁੱਦਾ ਸਾਹਮਣੇ ਆਇਆ ਹੈ, ਮੇਰਾ ਸਟਾਫ ਅਤੇ ਮੈਂ ਵੀਕੈਂਡ ਉੱਤੇ ਵੀ ਇਸ ਬਾਰੇ ਲੋਕਾਂ ਨਾਲ ਸਲਾਹ ਕਰਦੇ ਅਤੇ ਉਸ ਨੂੰ ਮੀਡੀਆ ਵਿੱਚ ਸਮਾਜਿਕ ਮੁੱਦੇ ਵਜੋਂ ਉਠਾਉਂਦੇ ਹਾਂ। ਵਿਦੇਸ਼ ਸਕੱਤਰ ਤੇ ਹਾਈ ਕਮਿਸ਼ਨ ਨੂੰ ਐਕਸ਼ਨ ਲੈਣ ਲਈ ਅਪੀਲ ਕਰਦੇ ਹਾਂ। ਇਨ੍ਹਾਂ ਸਭ ਜ਼ੋਰਦਾਰ ਕੋਸ਼ਿਸ਼ਾਂ ਦੇ ਬਾਵਜੂਦ ਐਤਵਾਰ ਨੂੰ ਜਦੋਂ ਬਾਕੀ ਲੋਕ ਆਪਣੇ ਪਰਿਵਾਰਾਂ ਨਾਲ ਸਨ, ਅਸੀਂ ਆਨਲਾਈਨ ਲੋਕਾਂ ਤੋਂ ਗਾਲ੍ਹਾਂ ਖਾ ਰਹੇ ਸੀ ਕਿ ਸਿੱਖ ਐੱਮ ਪੀ ਕੁਝ ਨਹੀਂ ਕਰ ਰਿਹਾ। ਲੋਕਾਂ ਦਾ ਕਹਿਣਾ ਸੀ ਕਿ ਪਾਰਲੀਮੈਂਟ ਮੈਂਬਰ ਦਾ ਕੰਮ ਪ੍ਰਧਾਨ ਮੰਤਰੀ ਤੋਂ ਕੰਮ ਬਾਰੇ ਹੀ ਸਵਾਲ ਪੁੱਛਣਾ ਹੈ। ਸੰਯੋਗ ਨਾਲ ਮੇਰਾ ਪਹਿਲਾ ਸਵਾਲ, ਜਿਸ ਨੂੰ ਪੁੱਛਣ ਦਾ ਮੈਂ ਮਹੀਨਿਆਂ ਤੋਂ ਯਤਨ ਕਰ ਰਿਹਾ ਸੀ, ਵੱਡੇ ਲੋਕਲ ਇਨਫ੍ਰਾਸਟਰੱਕਚਰ ਦਾ ਪ੍ਰਾਜੈਕਟ ਸੀ। ਇਸ ਸਵਾਲ ਨੂੰ ਮੇਰੇ ਸਾਹਮਣੇ ਮੇਰੇ ਹੀ ਇਲਾਕੇ ਦੇ ਲੋਕਾਂ ਵਲੋਂ ਬਹੁਤ ਵਾਰ ਪੇਸ਼ ਕੀਤਾ ਗਿਆ, ਕਿਉਂਕਿ ਇਸ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੁੰਦੇ ਹਨ। ਅਸਲ ਵਿਚ ਹੀਥਰੋ ਨੂੰ ਜਾਣ ਵਾਲਾ ਵੈਸਟਰਨ ਰੇਲ ਲਿੰਕ, ਇਹ 800 ਮਿਲੀਅਨ ਪੌਂਡ ਦੀ ਆਰਥਿਕ ਡੀਲ ਸੀ, ਜਿਸ ਨਾਲ 42 ਹਜ਼ਾਰ ਨਵੇਂ ਰੋਜ਼ਗਾਰ ਪੈਦਾ ਹੋਣਗੇ ਅਤੇ ਇਸ ਨਾਲ ਵਾਤਾਵਰਣ ਵਿੱਚੋਂ ਕਾਰਬਨ ਡਾਈਆਕਸਾਈਡ ਦੀ ਇੰਨੀ ਬੱਚਤ ਹੋਵੇਗੀ, ਜਿੰਨੀ ਲੱਗਭਗ 30 ਮਿਲੀਅਨ ਮੀਲ ਰੋਡ ਉੱਤੇ ਇਕ ਸਾਲ ਵਿੱਚ ਪੈਦਾ ਹੁੰਦੀ ਹੈ।
ਇਹ ਗੱਲ ਸੱਚ ਹੈ ਕਿ ਤੁਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ, ਚਾਹੇ ਜਿੰਨੀ ਮਰਜ਼ੀ ਮਿਹਨਤ ਕਰ ਲਓ। ਮੈਂ ਬਹੁਤ ਥੋੜ੍ਹੇ ਸਮੇਂ ਵਿਚ ਬਹੁਤ ਸਾਰੇ ਸਿੱਖ ਮਸਲਿਆਂ ਉੱਤੇ ਕੰਮ ਕੀਤਾ ਤੇ ਮੈਂ ਇਨ੍ਹਾਂ ਮਸਲਿਆਂ ਉੱਤੇ ਆਪਣੇ ਢੰਗ ਨਾਲ ਕੰਮ ਕਰਦਾ ਰਹਾਂਗਾ। ਇਨ੍ਹਾਂ ਹਾਲੀਆ ਗਾਲ੍ਹਾਂ ਦੇ ਸਬੰਧ ਵਿਚ ਜ਼ੋਰ ਦੇ ਕੇ ਮੈਸੇਜ ਦੇਣਾ ਚਾਹਾਂਗਾ ਕਿ ਪਿਛਲੇ 10 ਸਾਲਾਂ ਤੋਂ ਮੈਂ ਲੋਕਾਂ ਦੀ ਸੇਵਾ ਵਿਚ ਹਾਂ ਅਤੇ ਮੈਂ ਸਿਰਫ ਸਿੱਖਾਂ ਦਾ ਐੱਮ ਪੀ ਨਹੀਂ ਕਿ ਸਿਰਫ ਸਿੱਖਾਂ ਦੇ ਮਸਲੇ ਉਠਾਵਾਂ। ਅਜਿਹੀਆਂ ਨਾਂਹ-ਪੱਖੀ ਗੱਲਾਂ ਮੈਨੂੰ ਸਰਬੱਤ ਦਾ ਭਲਾ ਕਰਨ ਤੋਂ ਰੋਕ ਨਹੀਂ ਸਕਦੀਆਂ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article