PUNJABMAILUSA.COM

ਜੰਮੂ ਕਸ਼ਮੀਰ ‘ਚ ਸੁਰੱਖਿਆ ਦਸਤਿਆਂ ਵੱਲੋਂ 2017 ‘ਚ 208 ਤੋਂ ਵੱਧ ਅੱਤਵਾਦੀ ਢੇਰ

ਜੰਮੂ ਕਸ਼ਮੀਰ ‘ਚ ਸੁਰੱਖਿਆ ਦਸਤਿਆਂ ਵੱਲੋਂ 2017 ‘ਚ 208 ਤੋਂ ਵੱਧ ਅੱਤਵਾਦੀ ਢੇਰ

ਜੰਮੂ ਕਸ਼ਮੀਰ ‘ਚ ਸੁਰੱਖਿਆ ਦਸਤਿਆਂ ਵੱਲੋਂ 2017 ‘ਚ 208 ਤੋਂ ਵੱਧ ਅੱਤਵਾਦੀ ਢੇਰ
December 31
08:38 2017

ਸ਼੍ਰੀਨਗਰ, 31 ਦਸੰਬਰ (ਪੰਜਾਬ ਮੇਲ)- ਜੰਮੂ ਕਸ਼ਮੀਰ ‘ਚ ਆਉਣ ਵਾਲਾ ਸਾਲ 2018 ਘੱਟ ਚੁਣੌਤੀਪੂਰਨ ਰਹੇਗਾ ਕਿਉਂਕਿ ਘਾਟੀ ‘ਚ ਹਾਲਾਤ ਤੇਜ਼ੀ ਨਾਲ ਆਮ ਬਣ ਰਹੇ ਹਨ। ਦੱਸਣਯੋਗ ਹੈ ਕਿ 7 ਸਾਲਾਂ ‘ਚ ਪਹਿਲੀ ਵਾਰ ਅੱਤਵਾਦੀ ਵਿਰੋਧੀ ਮੁਹਿੰਮਾਂ ‘ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ 208 ਨੂੰ ਵੀ ਪਾਰ ਕਰ ਗਈ ਹੈ। ਰਾਜ ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ। ਐਸ ਪੀ. ਵੈਦ ਨੇ ਇਸ ਬਾਰੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ, ਭਾਰਤੀ ਫੌਜ, ਸੀ.ਆਰ. ਪੀ. ਐੈੱਫ., ਸੀ. ਏ. ਪੀ. ਐੱਫ ਅਤੇ ਕਸ਼ਮੀਰ ਦੇ ਲੋਕਾਂ ਦੇ ਸਹਿਯੋਗ ਨਾਲ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਸਾਲ 2017 ‘ਚ ਮੁਹਿੰਮ ‘ਆਲ-ਆਊਟ’ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਘਾਟੀ ‘ਚ ਪੂਰੀ ਤਰ੍ਹਾਂ ਸ਼ਾਂਤੀ ਨਹੀਂ ਆ ਜਾਂਦੀ।
ਅਧਿਕਾਰਿਕ ਅੰਕੜਿਆਂ ਅਨੁਸਾਰ 2010 ਤੋਂ ਬਾਅਦ ਅੱਤਵਾਦੀਆਂ ਨੂੰ ਢੇਰ ਕੀਤੇ ਜਾਣ ਬਾਰੇ ਇਹ ਸਭ ਤੋਂ ਵੱਧ ਅੰਕੜੇ ਹਨ। ਸਾਲ 2010 ‘ਚ 270 ਅੱਤਵਾਦੀ ਮਾਰੇ ਗਏ ਸਨ। ਹਾਲਾਂਕਿ ਸਾਲ 2015 ਦੇ ਅੰਤ ‘ਚ ਇਹ ਗਿਣਤੀ ਘੱਟ ਕੇ 100 ਹੋ ਗਈ ਸੀ। ਸਾਲ 2016 ‘ਚ ਕੰਟਰੋਲ ਰੇਖਾ (ਐੈੱਲ. ਓ. ਸੀ.) ਅਤੇ ਅੰਦਰੂਨੀ ਇਲਾਕਿਆਂ ‘ਚ ਸੁਰੱਖਿਆ ਫੋਰਸਾਂ ਦੀ ਕਾਰਵਾਈ ‘ਚ 165 ਅੱਤਵਾਦੀ ਮਾਰੇ ਗਏ ਸਨ ਪਰ ਇਸ ਸਾਲ ਚਲਾਈ ਗਈ ਮੁਹਿੰਮ ਮੁਤਾਬਕ ਇਨ੍ਹਾਂ ਦਾ ਸਫਾਇਆ ਪੂਰੀ ਯੋਜਨਾ ਬਣਾ ਕੇ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਫਲਤਾ ਦਾ ਸਿਹਰਾ ਜਵਾਨਾਂ ਅਤੇ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਮੁਹਿੰਮ ਦੌਰਾਨ ਖਾਸ ਤੌਰ ‘ਤੇ ਆਪਣੀ ਜਾਨ ਕੁਰਬਾਨ ਕੀਤੀ।
ਪਾਕਿਸਤਾਨ ‘ਟੈਰਰ ਫੰਡਿੰਗ ਮਾਮਲਾ’
ਇਸ ਸਾਲ 2017 ਵਿਚ ਇਕ ਹੋਰ ਚਰਚਿਤ ‘ਟੈਰਰ ਫੰਡਿੰਗ ਮਾਮਲਾ’ ਸਾਹਮਣੇ ਆਇਆ, ਜਿਸ ‘ਚ ਹੁਰੀਅਤ ਦੇ 7 ਨੇਤਾ ਇਸ ਸਾਲ ਐਨ.ਆਈ.ਏ. ਦੇ ਨਿਸ਼ਾਨੇ ‘ਤੇ ਰਹੇ, ਪੁੱਛਗਿਛ ਦੌਰਾਨ ਕਈ ਵਾਰ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਗਈ। ਜੰਮੂ-ਕਸ਼ਮੀਰ ਵਿਚ ਚੰਗੇ ਰਸੂਖ ਵਾਲੇ ਇਨ੍ਹਾਂ 7 ਨੇਤਾਵਾਂ ‘ਤੇ ਦੋਸ਼ ਸੀ ਕਿ ਇਨ੍ਹਾਂ ਨੇ ਪਾਕਿਸਤਾਨ ਵੱਲੋਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਫੰਡ ਲਿਆ ਹੈ।
‘ਟੈਰਰ ਫੰਡਿੰਗ ਮਾਮਲਾ’ ਜੋ ਕਿ ਵੱਖਵਾਦੀਆਂ ਸੰਗਠਨਾਂ ਦੇ ਨੇਤਾਵਾਂ ਨੂੰ ਪਾਕਿਸਤਾਨ ਤੋਂ ਟੈਰਰ ਫੰਡਿੰਗ ਦੀ ਜਾਂਚ ਲਈ ਐੱਨ. ਆਈ. ਏ. (ਰਾਸ਼ਟਰੀ ਜਾਂਚ ਏਜੰਸੀ) ਨੇ ਹੁਰੀਅਤ ਦੇ 7 ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ‘ਚ ਫਾਰੂਖ ਅਹਿਮਦ ਡਾਰ ਉਰਫ ਬਿੱਟਾ ਕਰਾਟੇ, ਨਈਮ ਖ਼ਾਨ, ਸ਼ਾਹਿਦ-ਉਲ-ਇਸਲਾਮ, ਅਲਤਾਫ ਫੰਟੂਸ, ਮੇਹਰਾਜੁਦੀਨ, ਏਜਾਜ਼ ਅਕਬਰ ਅਤੇ ਪੀਰ ਸੈਫੁੱਲਾ ਸ਼ਾਮਲ ਹਨ। ਬਿੱਟਾ ਕਰਾਟੇ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਦੋਕਿ ਬਾਕੀ ਲੋਕਾਂ ਦੀ ਗ੍ਰਿਫਤਾਰੀ ਸ਼੍ਰੀਨਗਰ ਤੋਂ ਹੋਈ ਹੈ। ਸ਼੍ਰੀਨਗਰ ਤੋਂ ਹੁਣ ਅੱਗੇ ਦੀ ਜਾਂਚ ਅਤੇ ਪੁੱਛਗਿਛ ਲਈ ਦਿੱਲੀ ਲਿਜਾਇਆ ਗਿਆ। ਇਕ ਚੈੱਨਲ ਵਲੋਂ ਕੀਤੇ ਗਏ ਸਟਿੰਗ ਅਪਰੇਸ਼ਨ ‘ਚ ਹੁਰੀਅਤ ਨੇਤਾ ਨਈਮ ਖ਼ਾਨ ਕਥਿਤ ਤੌਰ ‘ਤੇ ਇਹ ਕਬੂਲ ਚੁੱਕੇ ਸਨ ਕਿ ਉਨ੍ਹਾਂ ਨੂੰ ਹਵਾਲੇ ਰਾਹੀਂ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਤੋਂ ਫੰਡਿੰਗ ਮਿਲ ਰਹੀ ਹੈ। ਇਸ ਖੁਲਾਸੇ ਤੋਂ ਬਾਅਦ ਐੈੱਨ. ਆਈ. ਏ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਪਾਕਿ ਫੰਡਿੰਗ ਖਿਲਾਫ ਈਮੇਲ ਸਮੇਤ ਮਿਲੇ ਪੱਕੇ ਸਬੂਤ
– ਮਈ ਮਹੀਨੇ ‘ਚ ਕਸ਼ਮੀਰ ‘ਚ ਜਾਰੀ ਹਿੰਸਾ ਦੇ ਪਿੱਛੇ ਖੁਫੀਆ ਏਜੰਸੀ ਦੇ ਹੱਥ ਹੋਣ ਦੇ ਪੁਖਤਾ ਸਬੂਤ ਮਿਲੇ ਸਨ। ਮਿਲੀ ਜਾਣਕਾਰੀ ‘ਚ ਸਰਗਰਮ ਅੱਤਵਾਦੀ ਅਤੇ ਵੱਖਵਾਦੀ ਧੜਿਆਂ ਨੂੰ ਮਿਲ ਰਹੀ ਵਿੱਤੀ ਸਹਾਇਤਾ ਦਾ ਪਾਕਿਸਤਾਨ ਤੋਂ ਈਮੇਲ ਰਾਹੀਂ ਵੇਰਵਾ ਭੇਜਿਆ ਜਾ ਰਿਹਾ ਹੈ। ਕਈ ਪੁਖਤਾ ਦਸਤਾਵੇਜ਼ਾਂ ਸਣੇ ਐੈੱਨ.ਆਈ.ਏ. ਦੇ ਹੱਥ ਲੱਗੇ ਈਮੇਲ ‘ਚ ਵੱਖਵਾਦੀ ਧੜਿਆਂ ਵੱਲੋਂ ਆਈ.ਐੈੱਸ.ਆਈ. ਨੂੰ ਇਲਾਕੇ ‘ਚ ਸੰਗਠਨ ਲਈ ਕੰਮ ਕਰਨ ਵਾਲੇ ਵਿਆਹੁਤਾ ਅਤੇ ਅਣਵਿਆਹੇ ਵਰਕਰਾਂ ਦੀ ਗਿਣਤੀ, ਫਰਾਰ ਅਤੇ ਜੇਲ ‘ਚ ਬੰਦ ਅੱਤਵਾਦੀਆਂ ਦੀ ਸੂਚੀ ਅਤੇ ਇਨ੍ਹਾਂ ਦੇ ਰਿਸ਼ਤੇਦਾਰਾਂ ਦਾ ਵੇਰਵਾ ਦਿੱਤਾ ਗਿਆ ਹੈ।
ਹੁਰੀਅਤ ਨੇਤਾਵਾਂ ਦੇ 22 ਟਿਕਾਣਿਆਂ ‘ਤੇ ਛਾਪੇਮਾਰੀ
– ਜੂਨ ਮਹੀਨੇ ਐੱਨ.ਆਈ.ਏ. ਨੇ ਕੁੱਲ 22 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵੱਖਵਾਦੀ ਨੇਤਾਵਾਂ ਦੇ ਕਸ਼ਮੀਰ ਦੇ 14 ਅਤੇ ਦਿੱਲੀ-ਹਰਿਆਣਾ ਸਥਿਤ 8 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ, ਜਿਥੋਂ 1.5 ਕਰੋੜ ਕੈਸ਼ ਕਈ ਦਸਤਾਵੇਜ਼ ਬਰਾਮਦ ਹੋਏ। ਇਸ ਤੋਂ ਇਲਾਵਾ ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਦੇ ਲੈਟਰਹੈਡ, ਪੈਨ ਡ੍ਰਾਈਵ ਅਤੇ ਲੈਪਟਾਪ ਮਿਲੇ ਸਨ।
– ਐੈੱਨ.ਆਈ.ਏ. ਨੇ ਨਈਮ ਖਾਨ, ਬਿੱਟਾ ਕਰਾਟੇ, ਜਾਵੇਦ ਗਾਜੀ ਦੇ ਠਿਕਾਣਿਆ ‘ਤੇ ਛਾਪੇ ਮਾਰੇ, ਹਵਾਲਾ ਮਾਮਲਾ ਅਤੇ ਅੱਤਵਾਦੀਆਂ ਨੂੰ ਹੋਣ ਵਾਲੇ ਫੰਡਿੰਗ ਮਾਮਲੇ ‘ਚ ਐੈੱਨ.ਆਈ.ਏ. ਦੀ ਟੀਮ ਵੱਲੋਂ ਚਾਦਨੀ ਚੌਂਕ ਬੱਲੀਮਾਰਾਨ ਸਮੇਤ 8 ਠਿਕਾਣਿਆਂ ਅਤੇ ਜੰਮੂ-ਕਸ਼ਮੀਰ ਦੇ 14 ਅੱਡਿਆਂ ‘ਤੇ ਛਾਪੇ ਮਾਰੇ ਗਏ। ਖਾਸ ਸੁਰਾਗ ਮਿਲੇ ਸਨ।
ਸ਼ੱਬੀਰ ਸ਼ਾਹ ‘ਤੇ ਈ.ਡੀ. ਨੇ ਕੱਸਿਆ ਸ਼ਿੰਕਜਾ
– ਜੁਲਾਈ ਮਹੀਨੇ ਮਨੀ ਲਾਂਡਰਿੰਗ ਮਾਮਲੇ ‘ਚ ਵੱਖਵਾਦੀ ਨੇਤਾ ਸ਼ੱਬੀਰ ਸ਼ਾਹ ਨੂੰ ਸੱਤ ਦਿਨ ਲਈ ਈ.ਡੀ.(ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਕਥਿਤ ਅੱਤਵਾਦੀ ਗਤੀਵਿਧੀਆਂ ਲਈ ਧਨ ਮੁਹੱਈਆ ਕਰਵਾਉਣ ਦੇ ਸੰਬੰਧ ‘ਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਨਾਲ ਮੁਹੰਮਦ ਵਾਨੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਉਸ ‘ਤੇ ਸ਼ੱਬੀਰ ਨੂੰ 2.25 ਕਰੋੜ ਰੁਪਏ ਦੇਣ ਦਾ ਦੋਸ਼ ਹੈ।
ਕਸ਼ਮੀਰ ‘ਚ ਘਟੀਆਂ ਪੱਥਰਬਾਜ਼ੀ ਦੀਆਂ ਘਟਨਾਵਾਂ
ਜੰਮੂ-ਕਸ਼ਮੀਰ ‘ਚ ਪਹਿਲਾਂ ਨਾਲੋ ਪੱਥਰਬਾਜ਼ੀ ਦੀਆਂ ਘਟਨਾਵਾਂ ‘ਚ ਕਾਫੀ ਕਮੀ ਆਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਕਿਹਾ ਕਿ ਜੰਮੂ-ਕਸ਼ਮੀਰ ਰਾਜ ‘ਚ ਸੁਰੱਖਿਆ ਫੋਰਸਾਂ ‘ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਸਾਲ 2016 ‘ਚ 2808 ਦਰਜ ਕੀਤੀਆਂ ਗਈਆਂ ਹਨ, ਨਾਲ ਹੀ ਨਵੰਬਰ ਤੱਕ ਇਹ ਗਿਣਤੀ 1198 ਸੀ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਹਾਲਾਤ ਬਿਹਤਰ ਹੋ ਰਹੇ ਹਨ। ਸੁਰੱਖਿਆ ਫੋਰਸਾਂ ਢੁਕਵੇਂ ਤਰੀਕੇ ਨਾਲ ਸਥਿਤੀ ਨੂੰ ਕੰਟਰੋਲ ‘ਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਾਲ ਰਾਜ ਸਰਕਾਰ ‘ਚ ਸੈਂਟਰਲ ਆਰਮਡ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਜੰਮੂ-ਕਸ਼ਮੀਰ ‘ਚ ਇਸ ਮਾਮਲੇ ਸੰਬੰਧੀ ਪੱਥਰਬਾਜ਼ਾਂ ਨੂੰ ਜੇਲ ਵਿਚ ਕੈਦ ਕਰਨ ਨਾਲ ਇਸ ਘਾਟੀ ‘ਚ ਸ਼ਾਂਤੀ ਕਾਇਮ ਹੋ ਗਈ ਹੈ। ਪਹਿਲਾਂ ਨਾਲੋਂ ਕਸ਼ਮੀਰ ‘ਚ ਹੁਣ ਦੇ ਹਾਲਾਤਾਂ ‘ਚ ਬਹੁਤ ਫਰਕ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

Read Full Article
    ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

Read Full Article
    ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

Read Full Article
    ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

Read Full Article
    ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

Read Full Article
    ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

Read Full Article
    ਸਿੱਖ ਕਾਕਸ ਦੇ ਯਤਨਾਂ ਨਾਲ ਪੰਜਾਬੀ ਕੈਦੀਆਂ ਨੂੰ ਰਾਹਤ ਮਿਲਣ ਲੱਗੀ

ਸਿੱਖ ਕਾਕਸ ਦੇ ਯਤਨਾਂ ਨਾਲ ਪੰਜਾਬੀ ਕੈਦੀਆਂ ਨੂੰ ਰਾਹਤ ਮਿਲਣ ਲੱਗੀ

Read Full Article
    ਅਮਰੀਕਾ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਸਿੱਖ ਭਾਈਚਾਰੇ ਵੱਲੋਂ ਕੀਤੀ ਗਈ ਸ਼ਮੂਲੀਅਤ

ਅਮਰੀਕਾ ਦੀ ਆਜ਼ਾਦੀ ਦੇ ਜਸ਼ਨਾਂ ਵਿਚ ਸਿੱਖ ਭਾਈਚਾਰੇ ਵੱਲੋਂ ਕੀਤੀ ਗਈ ਸ਼ਮੂਲੀਅਤ

Read Full Article
    APCA ਵੱਲੋਂ ਆਪਣਾ ਸਾਲਾਨਾ ਬਾਇਰ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਆਪਣਾ ਸਾਲਾਨਾ ਬਾਇਰ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਕੈਲੀਫੋਰਨੀਆ ‘ਚ 2017 ਦੌਰਾਨ ਹੇਟ ਕ੍ਰਾਈਮ ‘ਚ ਹੋਇਆ ਵਾਧਾ

ਕੈਲੀਫੋਰਨੀਆ ‘ਚ 2017 ਦੌਰਾਨ ਹੇਟ ਕ੍ਰਾਈਮ ‘ਚ ਹੋਇਆ ਵਾਧਾ

Read Full Article
    ਕੁਸ਼ਤੀ ਨੂੰ ਬੜਾਵਾ ਦੇਣ ਵਾਸਤੇ ਫੇਅਰਫੀਲਡਜ਼ ‘ਚ ਅਹਿਮ ਮੀਟਿੰਗ

ਕੁਸ਼ਤੀ ਨੂੰ ਬੜਾਵਾ ਦੇਣ ਵਾਸਤੇ ਫੇਅਰਫੀਲਡਜ਼ ‘ਚ ਅਹਿਮ ਮੀਟਿੰਗ

Read Full Article
    ਇੰਡੋ ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ

ਇੰਡੋ ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ

Read Full Article
    ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਵਿਖੇ ਪੁਰਾਤਨ ਹੱਥ ਲਿਖਤਾਂ ‘ਤੇ ਵਿਸ਼ੇਸ਼ ਸੈਮੀਨਾਰ

ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਵਿਖੇ ਪੁਰਾਤਨ ਹੱਥ ਲਿਖਤਾਂ ‘ਤੇ ਵਿਸ਼ੇਸ਼ ਸੈਮੀਨਾਰ

Read Full Article