PUNJABMAILUSA.COM

ਜੰਮੂ-ਕਸ਼ਮੀਰ ‘ਚ ਸੀਆਰਪੀਐਫ ਨੇ ਚਾਰ ਅੱਤਵਾਦੀ ਕੀਤੇ ਢੇਰ

ਜੰਮੂ-ਕਸ਼ਮੀਰ ‘ਚ ਸੀਆਰਪੀਐਫ ਨੇ ਚਾਰ ਅੱਤਵਾਦੀ ਕੀਤੇ ਢੇਰ

ਜੰਮੂ-ਕਸ਼ਮੀਰ ‘ਚ ਸੀਆਰਪੀਐਫ ਨੇ ਚਾਰ ਅੱਤਵਾਦੀ ਕੀਤੇ ਢੇਰ
June 05
21:27 2017


ਉੜੀ ਵਰਗਾ ਹਮਲਾ ਕਰਨਾ ਚਾਹੁੰਦੇ ਸੀ ਅੱਤਵਾਦੀ
ਜੰਮੂ-ਕਸ਼ਮੀਰ, 5 ਜੂਨ (ਪੰਜਾਬ ਮੇਲ)- ਸੋਮਵਾਰ ਤੜਕੇ ਅੱਤਵਾਦੀਆਂ ਨੇ ਬਾਂਦੀਪੁਰਾ ਦੇ ਸੁੰਬਲ ਇਲਾਕੇ ‘ਚ ਸੀਆਰਪੀਐਫ ਦੀ 45ਵੀਂ ਬਟਾਲੀਅਨ ਦੇ ਕੈਂਪ ‘ਚ ਦਾਖ਼ਲ ਹੋਣ ਲਈ ਹਮਲਾ ਕੀਤਾ। ਅੱਤਵਾਦੀਆਂ ਨੇ ਪਹਿਲਾਂ ਗਰਨੇਡ ਨਾਲ ਹਮਲਾ ਕੀਤਾ, ਮੁੜ ਭਾਰੀ ਗੋਲੀਬਾਰੀ ਕੀਤੀ। ਪਰ ਅੱਤਵਾਦੀਆਂ ਨੇ ਇਸ ਹਮਲੇ ਨੂੰ ਸੀਆਰਪੀਐਫ ਦੇ ਜਵਾਨਾਂ ਨੇ ਅਸਫ਼ਲ ਕਰ ਦਿੱਤਾ ਤੇ ਹਮਲੇ ‘ਚ ਸ਼ਾਮਲ ਚਾਰੋ ਅੱਤਵਾਦੀ ਮਾਰੇ ਗਏ। ਇਸ ‘ਚ ਦੋ ਵਿਦੇਸ਼ੀ ਅਤੇ ਦੋ ਸਥਾਨਕ ਅੱਤਵਾਦੀ ਦੱਸੇ ਜਾ ਰਹੇ ਹਨ। ਸੁਰੱਖਿਆ ਬਲਾਂ ਵੱਲੋਂ 4 ਅੱਤਵਾਦੀ ਨੂੰ ਢੇਰ ਕੀਤੇ ਜਾਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਦਿਆ ਕਿਹਾ ਕਿ ਪੁਲਿਸ ਤੇ ਸੀ.ਆਰ.ਪੀ.ਐੱਫ ਦੇ ਸਾਂਝੇ ਅਭਿਆਨ ਅਤੇ ਜਵਾਨਾਂ ਦੀ ਮੁਸਤੈਦੀ ਦੇ ਚੱਲਦਿਆਂ ਅੱਤਵਾਦੀ ਹਮਲਾ ਅਸਫਲ ਹੋਇਆ ਹੈ। ਇਹ ਮੁਕਾਬਲਾ ਲਗਭਗ ਇਕ ਘੰਟੇ ਤੱਕ ਚੱਲਿਆ। ਬਾਅਦ ‘ਚ ਸੀਆਰਪੀਐਫ ਦੀ ਮਦਦ ਲਈ ਜੰਮੂ ਕਸ਼ਮੀਰ ਪੁਲਿਸ ਵੀ ਆਈ। ਮਾਰੇ ਗਏ ਅੱਤਵਾਦੀਆਂ ਕੋਲੋਂ ਚਾਰ ਏਕੇ-47 ਅਤੇ ਦਰਜਨ ਤੋਂ ਵੱਧ ਗਰਨੇਡ ਤੋਂ ਇਲਾਵਾ ਵੱਡੀ ਗਿਣਤੀ ‘ਚ ਗੋਲਾ ਬਾਰੂਦ ਮਿਲਿਆ। ਹਮਲੇ ‘ਚ ਸੀਆਰਪੀਐਫ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ।
ਇਹ ਅੱਤਵਾਦੀ ਉੜੀ ਵਾਂਗ ਹੀ ਸੰਬਲ ‘ਚ ਵੀ ਸੀਆਰਪੀਐਫ ਕੈਂਪ ਨੂੰ ਵੀ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ। ਭਾਰੀ ਗੋਲਾ-ਬਾਰੂਦ ਨਾਲ ਲੈੱਸ ਅੱਤਵਾਦੀਆਂ ਨੇ ਕੈਂਪ ‘ਚ ਅੱਗ ਲਾ ਕੇ ਜਵਾਨਾਂ ਨੂੰ ਸਾੜਨ ਦੀ ਯੋਜਨਾ ਬਣਾਈ ਸੀ। ਪਰ ਚੌਕਸ ਚੀਤਾ ਬਟਾਲੀਅਨ ਨਾਲ ਅੱਤਵਾਦੀਆਂ ਨੂੰ ਭਿੜਨਾ ਮਹਿੰਗਾ ਪਿਆ ਤੇ ਉਨ•ਾਂ ਦੀ ਸਾਜ਼ਿਸ਼ ਅਸਫ਼ਲ ਹੋ ਗਈ। ਸੀਆਰਪੀਐਫ ਦੇ ਡੀਜੀ ਰਾਜੀਵ ਰਾਏ ਨੇ ਵੀ ਖ8ੁਦ ਮੰਨਿਆ ਹੈ ਕਿ ਜੇ ਇਹ ਹਮਲਾ ਅਸਫ਼ਲ ਨਹੀਂ ਹੁੰਦਾ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ। ਸੀਆਰਪੀਐਫ ਸੂਤਰਾਂ ਮੁਤਾਬਿਕ ਅੱਤਵਾਦੀਆਂ ਨੇ ਬਿਲਕੁਲ ਉੜੀ ਹਮਲੇ ਦੀ ਤਰਜ ‘ਤੇ ਇਸ ਹਮਲੇ ਦੀ ਵੀ ਯੋਜਨਾ ਬਣਾਈ ਸੀ । ਕੈਂਪ ‘ਚ ਅੱਗ ਲਾਉਣ ਲਈ ਅੱਤਵਾਦੀ ਆਪਣੇ ਨਾਲ ਪੈਟਰੋਲ ਬੰਬ ਲੈ ਕੇ ਆਏ ਸੀ। ਪਿਛਲੇ ਸਾਲ 18 ਸਤੰਬਰ ਨੂੰ ਅੱਤਵਾਦੀਆਂ ਨੇ ਉੜੀ ‘ਚ ਫੌਜ ਦੇ ਕੈਂਪ ‘ਤੇ ਹਮਲਾ ਕੀਤਾ ਸੀ। ਇਸ ਹਮਲੇ ‘ਚ 19 ਜਵਾਨ ਸ਼ਹੀਦ ਹੋ ਗਏ ਸੀ। ਇਨ•ਾਂ ‘ਚੋਂ 14 ਜਵਾਨਾਂ ਦੀ ਮੌਤ ਸੜਨ ਨਾਲ ਹੋਈ ਸੀ। ਅੱਤਵਾਦੀਆਂ ਨੇ ਕੈਂਪ ‘ਚ ਦਾਖ਼ਲ ਹੋ ਕੇ ਅਸਲਾਖ਼ਾਨੇ ਨੂੰ ਅੱਗ ਲਾ ਦਿੱਤੀ ਸੀ। ਸੰਬਲ ‘ਚ ਵੀ ਅੱਤਵਾਦੀਆਂ ਦੇ ਇਰਾਕੇ ਕੁੱਝ ਇਸੇ ਤਰ•ਾਂ ਦੇ ਹੀ ਸੀ।

About Author

Punjab Mail USA

Punjab Mail USA

Related Articles

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article