PUNJABMAILUSA.COM

ਜੰਗਲ ਰਾਜ ਦੀ ਇੱਕ ਹੋਰ ਝਲਕ

ਜੰਗਲ ਰਾਜ ਦੀ ਇੱਕ ਹੋਰ ਝਲਕ

ਜੰਗਲ ਰਾਜ ਦੀ ਇੱਕ ਹੋਰ ਝਲਕ
November 19
05:40 2015

map
ਚੰਡੀਗੜ੍ਹ, 18 ਨਵੰਬਰ (ਪੰਜਾਬ ਮੇਲ) – ਹੁਣ ਝੋਨੇ ਦੀਆਂ ਟਰਾਲੀਆਂ ਵੀ ਅਗਵਾ ਹੋਣ ਲੱਗੀਆਂ ਅੱਜਕਲ ਅਕਸਰ ਹੀ ਲੋਕ ਕਹਿੰਦੇ ਹਨ ਕਿ ਪੰਜਾਬ ਵਿੱਚ ਰੇਤੇ ਬੱਜਰੀ ਦੀ ਟਰਾਲੀ ਤਾਂ ਬਿਨਾ ਸਰਕਾਰੀ ਮਨਜ਼ੂਰੀ ਤੋਂ ਇੱਕ ਕਿਲੋਮੀਟਰ ਵੀ ਨਹੀਂ ਜਾ ਸਕਦੀ ਪਰ ਨਸ਼ੇ ਦੀਆਂ ਖੇਪਾਂ, ਸਿਆਸੀ ਸਰਪ੍ਰਸਤੀ ਹੇਠ ਕਿਤੇ ਵੀ ਪਹੁੰਚਾਈਆਂ ਜਾ ਸਕਦੀਆਂ ਹਨ. ਇਸੇ ਹੀ ਤਰਾਂ ਹੁਣ ਕਿਸਾਨਾਂ ਦੀਆਂ ਜਿਣਸ ਵਾਲੀਆਂ ਟਰਾਲੀਆਂ ਵੀ ਖੇਤ ਤੋਂ ਅਨਾਜ ਮੰਡੀ ਨੂੰ ਜਾਂਦੀਆਂ ਹੋਈਆਂ ਰਸਤੇ ਵਿੱਚ ਹੀ ਅਗਵਾ ਹੋਣ ਲੱਗ ਪਈਆਂ ਹਨ ਅਤੇ ਪੁਲਿਸ ਅਗਵਾਕਾਰਾਂ ਨੂੰ ਹੱਥ ਪਾਉਣ ਨੂੰ ਵੀ ਤਿਆਰ ਨਹੀਂ. ਅਜਿਹੀ ਹੀ ਇੱਕ ਘਟਨਾ ਵਿੱਚ ਇੱਕ ਸਿਆਸੀ ਸ਼ਹਿ ਪ੍ਰਾਪਤ ਇੱਕ ਆੜ੍ਹਤੀਏ ਨੇ ਇੱਕ ਕਿਸਾਨ ਦੇ ਖੇਤੋਂ ਚੱਲੀਆਂ ਬਾਸਮਤੀ ਦੀਆਂ ਟਰਾਲੀਆਂ ਨੂੰ ਰਸਤੇ ਵਿਚੋਂ ਹੀ ਅਗਵਾ ਕਰ ਲਿਆ ਅਤੇ ਆਪਣੇ ਪਿੜ ਉੱਤੇ ਲੈ ਗਿਆ. ਘੁਬਾਇਆ ਵਾਸੀ ਕਿਸਾਨ ਅਹਿਲਕਾਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਕੋਟੂ ਫੰਗੀਆਂ ( ਨੇੜੇ ਜਲਾਲਾਬਾਦ ) ਦੇ ਕਿਸਾਨ ਸੁਖਪਾਲ ਸਿੰਘ ਪੁੱਤਰ ਸੰਪੂਰਨ ਸਿੰਘ ਦੀ 15 ਕਿੱਲੇ ਜ਼ਮੀਨ ਠੇਕੇ ਉੱਤੇ ਵਾਹ ਰਿਹਾ ਹੈ ਜਿਸ ਵਿਚੋਂ 7 ਕਿੱਲਿਆਂ ਵਿੱਚ ਉਸਨੇ ਬਾਸਮਤੀ 1121 ਦੀ ਕਾਸ਼ਤ ਕੀਤੀ ਹੋਈ ਸੀ. ਜਦੋਂ ਉਸਨੇ ਆਪਣੇ ਖੇਤ ਕੰਬਾਈਨ ਲਗਾ ਕੇ ਬਾਸਮਤੀ ਦੀਆਂ ਟਰਾਲੀਆਂ ਜਲਾਲਾਬਾਦ ਸ਼ਹਿਰ ਦੀ ਅਨਾਜ ਮੰਡੀ ਵੱਲ ਤੋਰੀਆਂ ਤਾਂ ਇੱਕ ਟਰਾਲੀ ਤਾਂ ਮੰਡੀ ਪਹੁੰਚ ਗਈ ਪਰ ਅਗਲੀਆਂ ਦੋ ਟਰਾਲੀਆਂ ਰਸਤੇ ਵਿਚੋਂ ਹੀ ਗਾਇਬ ਹੋ ਗਈਆਂ. ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਟਰਾਲੀਆਂ ਨੂੰ ਜਲਾਲਾਬਾਦ ਦੀ ਇੱਕ ਫਰਮ ( ਹਰਬੰਸ ਸਿੰਘ ਪ੍ਰੀਤਮ ਸਿੰਘ ਆੜ੍ਹਤੀ ਫਰਮ) ਵੱਲੋਂ ਅਗਵਾ ਕਰ ਲਿਆ ਗਿਆ ਹੈ ਅਤੇ ਉਹ ਉਸ ਜਿਣਸ ਨੂੰ ਆਪਣੇ ਪਿੜ ਵਿੱਚ ਲੈ ਗਏ ਹਨ. ਦੁਖੀ ਮਨ ਨਾਲ ਕਿਸਾਨ ਅਹਿਲਕਾਰ ਸਿੰਘ ਨੇ ਦੱਸਿਆ ਕਿ ਉਸਦਾ ਤਾਂ ਉਸ ਫਰਮ ਨਾਲ ਕਿਸੇ ਤਰਾਂ ਦਾ ਕੋਈ ਲੈਣ ਦੇਣ ਵੀ ਨਹੀਂ ਹੈ. ਕਿਸਾਨ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਇਸ ਸੰਬੰਧੀ 6 ਨਵੰਬਰ ਨੂੰ ਡੀ.ਐੱਸ.ਪੀ. ਸ੍ਰੀ ਜਸਵਿੰਦਰ ਸਿੰਘ ਗਿੱਲ ਨੂੰ ਮਿਲੇ ਤਾਂ ਉਹਨਾਂ ਨੇ ਨੇ ਵੀ ਫੋਕੀ ਹਮਦਰਦੀ ਤੋਂ ਸਿਵਾ ਕੋਈ ਸਹਾਇਤਾ ਨਾ ਕੀਤੀ ਕਿਉਂਕਿ ਉਕਤ ਆੜ੍ਹਤੀ ਫਰਮ ਦੀ ਦਹਿਸ਼ਤ ਹੀ ਏਨੀ ਜ਼ਿਆਦਾ ਫੈਲੀ ਹੋਈ ਹੈ. ਭਰੇ ਮਨ ਨਾਲ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇੱਕ ਤਾਂ ਇਸ ਵਾਰ ਬਾਸਮਤੀ ਦੀ ਘੱਟ ਕੀਮਤ ਕਾਰਨ ਫਸਲ ਦਾ ਠੇਕਾ ਵੀ ਪੂਰਾ ਹੋਣ ਦੀ ਉਮੀਦ ਨਹੀਂ ਹੈ ਪਰ ਉੱਪਰੋਂ ਕਿਸਾਨਾਂ ਦੀ ਜਿਣਸ ਵੀ ਰਸਤੇ ਵਿੱਚ ਹੀ ਅਗਵਾ ਹੋਣ ਲੱਗ ਪਵੇ ਅਤੇ ਪੁਲਿਸ ਵੀ ਕੋਈ ਸਹਾਇਤਾ ਨਾ ਕਰੇ ਤਾਂ ਕਿਸਾਨ ਕੋਲ ਆਤਮ ਹੱਤਿਆ ਤੋਂ ਇਲਾਵਾ ਹੋਰ ਰਸਤਾ ਵੀ ਕੀ ਬਚਦਾ ਹੈ. ਉਹਨਾਂ ਨੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ, ਜੋ ਕਿ ਇਸ ਹਲਕੇ ਦੇ ਵਿਧਾਇਕ ਵੀ ਹਨ, ਨੂੰ ਗੁਹਾਰ ਲਗਾਈ ਕਿ ਉਹਨਾਂ ਦੀ ਪੁੱਤਾਂ ਵਾਂਗੂੰ ਪਾਲੀ ਹੋਈ ਫਸਲ ਨੂੰ ਗੁੰਡਿਆਂ ਦੇ ਹੱਥੋਂ ਛੁਡਵਾਇਆ ਜਾਵੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article