ਜੋਅ ਬਾਇਡਨ ਵੱਲੋਂ ਅਹਿਮ ਅਹੁਦਿਆਂ ਲਈ ਦੋ ਭਾਰਤੀ-ਅਮਰੀਕੀ ਡਾਕਟਰ ਨਾਮਜ਼ਦ

297
Share

ਵਾਸ਼ਿੰਗਟਨ, 15 ਜੁਲਾਈ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਇਕ ਪ੍ਰਸਿੱਧ ਭਾਰਤੀ-ਅਮਰੀਕੀ ਡਾਕਟਰ (ਫਿਜ਼ੀਸ਼ੀਅਨ) ਅਤੇ ਇਕ ਸਰਜਨ ਨੂੰ ਆਪਣੇ ਪ੍ਰਸ਼ਾਸਨ ’ਚ ਅਹਿਮ ਅਹੁਦਿਆਂ ਲਈ ਨਾਮਜ਼ਦ ਕੀਤਾ ਗਿਆ ਹੈ। ਪੱਛਮੀ ਵਰਜੀਨੀਆ ਦੇ ਸਾਬਕਾ ਸਿਹਤ ਕਮਿਸ਼ਨਰ ਡਾ. ਰਾਹੁਲ ਗੁਪਤਾ ਨੂੰ ਕੌਮੀ ਡਰੱਗ ਕੰਟਰੋਲ ਨੀਤੀ ਦਫ਼ਤਰ ਦੇ ਅਗਲੇ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਭਾਰਤੀ-ਅਮਰੀਕੀ ਸਰਜਨ ਤੇ ਪ੍ਰਸਿੱਧ ਲੇਖਕ ਅਤੁਲ ਗਾਵੰਡੇ ਨੂੰ ਯੂ.ਐੱਸ. ਏਜੰਸੀ ਫਾਰ ਇੰਟਰਨੈਸ਼ਨਲ ਡਿਵੈੱਲਪਮੈਂਟ ਵਿਚ ਇਕ ਸੀਨੀਅਰ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਡਾ. ਰਾਹੁਲ ਗੁਪਤਾ ਵੈਸਟ ਵਰਜੀਨੀਆ ਦੇ ਸਿਹਤ ਕਮਿਸ਼ਨਰ ਦੇ ਰੂਪ ਵਿਚ ਦੋ ਗਵਰਨਰਾਂ ਅਧੀਨ ਕੰਮ ਕਰ ਚੁੱਕੇ ਹਨ।

Share