ਜੋਅ ਬਾਇਡਨ ਵੱਲੋਂ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ’ਤੇ ਬਣਨ ਵਾਲੀ ਕੰਧ ਦੇ ਕੰਮ ’ਤੇ ਰੋਕ

97
Share

ਵਾਸ਼ਿੰਗਟਨ, 22 ਜਨਵਰੀ (ਪੰਜਾਬ ਮੇਲ)- ਜੋਅ ਬਾਇਡਨ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਾਇਡਨ ਪ੍ਰਸ਼ਾਸਨ ਨੇ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ’ਤੇ ਬਣਨ ਵਾਲੀ ਕੰਧ ਦੇ ਕੰਮ ’ਤੇ ਰੋਕ ਲੱਗਾ ਦਿੱਤੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇਕ ਆਈਕਾਨਿ-ਕ੍ਰਾਸ-ਬਾਰਡਰ ਪਾਰਕ ’ਚ ਕੰਧ ਬਣਾਉਣ ਦੇ ਕੰਮ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਤੋਂ ਪਹਿਲੇ ਨਿਰਮਾਣ ਕਾਰਜ ’ਚ ਲੱਗੇ ਲੋਕਾਂ ਨੇ ਇਸ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਸੀ।
ਜੋਅ ਬਾਇਡਨ ਨੇ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੇ ਪਹਿਲੇ 17 ਹੁਕਮਾਂ ’ਤੇ ਦਸਤਖਤ ਕੀਤੇ ਸਨ। ਬਾਇਡਨ ਨੇ ਬੁੱਧਵਾਰ ਨੂੰ ਇਕ ਹਫਤੇ ਦੇ ਅੰਦਰ ਕੰਧ ਦੇ ਨਿਰਮਾਣ ’ਤੇ ‘‘ਰੋਕ’’ ਲਾਉਣ ਦਾ ਹੁਕਮ ਦਿੱਤਾ। ਇਸ ਹੁਕਮ ਨਾਲ ਅਰਬਾਂ ਡਾਲਰ ਦਾ ਕੰਮ ਅਧੂਰਾ ਰਹਿ ਗਿਆ ਪਰ ਅਜੇ ਇਹ ਇਕਰਾਰਨਾਮੇ ਅਧੀਨ ਹੈ।
ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ 450 ਮੀਲ (720 ਕਿਲੋਮੀਟਰ) ਤੱਕ ਕੰਧ ਨਿਰਮਾਣ ਦੀ ਦਿਸ਼ਾ ’ਚ ਤੇਜ਼ੀ ਨਾਲ ਕੰਮ ਕੀਤਾ ਸੀ। ਰੱਖਿਆ ਵਿਭਾਗ ਨੇ ਇਸ ਕੰਧ ਦੇ ਨਿਰਮਾਣ ਦਾ ਕੰਮ ਆਰਮੀ ਕਾਪਰਸ ਆਫ ਇੰਜੀਨੀਅਰਸ ਨੂੰ ਸੌਂਪਿਆ ਸੀ। ਆਰਮੀ ਕਾਪਰਸ ਆਫ ਇੰਜੀਨੀਅਰਸ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਨਿਰਮਾਣ ਕਾਰਜ ’ਚ ਲੱਗੇ ਲੋਕਾਂ ਨੂੰ ਅਗਲੇ ਕੁਝ ਦਿਨਾਂ ਲਈ ਕੰਮ ਨੂੰ ਮੁਲਤਵੀ ਕਰਨ ਨੂੰ ਕਿਹਾ ਹੈ।

Share