ਜੋਅ ਬਾਇਡਨ ਦੇ ਲਈ ਸਮਰਥਨ ਅਤੇ ਫੰਡਿੰਗ ‘ਚ ਆਇਆ ਉਛਾਲ

254
Share

-72 ਪ੍ਰਤੀਸ਼ਤ ਤੋਂ ਜ਼ਿਆਦਾ ਪ੍ਰਵਾਸੀ ਭਾਰਤੀ ਬਾਇਡਨ ਦੇ ਲਈ ਕਰਨਗੇ ਵੋਟ : ਸਰਵੇ
ਵਾਸ਼ਿੰਗਟਨ, 14 ਅਕਤੂਬਰ (ਪੰਜਾਬ ਮੇਲ)- ਕਮਲਾ ਹੈਰਿਸ ਨੂੰ ਅਪਣਾ ਡਿਪਟੀ ਚੁਣਨ ਤੋਂ ਬਾਅਦ ਡੈਮੋਕਰੇਟ ਉਮੀਦਵਾਰ ਜੋਅ ਬਾਇਡਨ ਦੇ ਲਈ ਸਮਰਥਨ ਅਤੇ ਫੰਡਿੰਗ ਵਿਚ ਉਛਾਲ ਆਇਆ ਹੈ। ਹਾਲੀਆ ਸਰਵੇ ਮੁਤਾਬਕ 72 ਪ੍ਰਤੀਸ਼ਤ ਤੋਂ ਜ਼ਿਆਦਾ ਪ੍ਰਵਾਸੀ ਭਾਰਤੀ ਬਾਇਡਨ ਦੇ ਲਈ ਵੋਟ ਕਰਨਗੇ। ਇਸ ਵੱਡੇ ਸਮਰਥਨ ਦਾ ਨਜ਼ਾਰਾ ਤਦ ਦੇਖਣ ਮਿਲਿਆ, ਜਦ ਭਾਰਤੀਆਂ ਨੇ ਬਾਇਡਨ ਦੇ ਲਈ ਇੱਕ ਹੀ ਰਾਤ ‘ਚ ਵਰਚੁਅਲ ਈਵੈਂਟ ਦੇ ਜ਼ਰੀਏ 35 ਮਿਲੀਅਨ ਡਾਲਰ ਜੁਟਾ ਲਏ। ਇਹ ਇੱਕ ਰਾਤ ‘ਚ ਜੁਟਾਇਆ ਗਿਆ ਸਭ ਤੋਂ ਵੱਡਾ ਚੁਣਾਵੀ ਚੰਦਾ ਸੀ। ਇਸ ਵਿਚ ਵੱਡੇ ਦਾਨਦਾਤਿਆਂ ਨੇ ਹੀ 20 ਮਿਲੀਅਨ ਡਾਲਰ ਦੇ ਚੈੱਕ ਬਾਇਡਨ ਤੇ ਹੈਰਿਸ ਕੈਂਪੇਨ ਦੇ ਲਈ ਦਿੱਤੇ।
ਇਸ ਵਾਰ ਅਮਰੀਕਾ ਦੀ ਰਾਸ਼ਟਰਪਤੀ ਚੋਣ ਕਈ ਮਾਮਲਿਆਂ ‘ਚ ਅਨੋਖੀ ਹੈ। ਬੇਸ਼ੱਕ ਹੀ ਅਮਰੀਕੀ ਆਬਾਦੀ ਵਿਚ ਭਾਰਤੀਆਂ ਦੀ ਹਿੱਸੇਦਾਰੀ ਇੱਕ ਫ਼ੀਸਦੀ ਹੈ, ਲੇਕਿਨ ਉਨ੍ਹਾਂ ਦਾ ਸਿਆਸੀ ਅਤੇ ਵਿੱਤੀ ਦਬਦਬਾ ਕਿਤੇ ਜ਼ਿਆਦਾ ਹੈ। ਬੀਤੇ ਸਾਲ ਰਾਸ਼ਟਰਪਤੀ ਚੋਣਾਂ ਦੇ ਲਈ ਕੈਂਪੇਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਭਾਰਤੀ, ਰਾਸ਼ਟਰਪਤੀ ਉਮੀਦਵਾਰਾਂ ਦੇ ਲਈ 43 ਕਰੋੜ ਦੀ ਫੰਡਿੰਗ ਕਰ ਚੁੱਕੇ ਹਨ। ਇਨ੍ਹਾਂ ਵਿਚੋਂ ਰਾਸ਼ਰਪਤੀ ਟਰੰਪ ਨੂੰ ਕੈਂਪੇਨ ਦੇ ਲਈ 7.32 ਕਰੋੜ ਰੁਪਏ ਮਿਲੇ ਹਨ। ਜਦਕਿ 2016 ‘ਚ ਭਾਰਤੀਆਂ ਨੇ ਟਰੰਪ ਦੇ ਲਈ 29 ਕਰੋੜ ਰੁਪਏ ਦੀ ਫੰਡਿੰਗ ਕੀਤੀ ਸੀ। ਇਨ੍ਹਾਂ ਹਾਉਡੀ ਮੋਦੀ ਈਵੈਂਟ ਕਰਾਉਣ ਵਾਲੇ ਕਾਰੋਬਾਰੀ ਸ਼ਲਭ ਕੁਮਾਰ ਨੇ ਸਭ ਤੋਂ ਜ਼ਿਆਦਾ 10 ਕਰੋੜ ਰੁਪਏ ਦਿੱਤੇ ਸੀ।


Share