ਜੋਅ ਬਾਇਡਨ ਇੰਮੀਗਰੇਸ਼ਨ ਸਬੰਧੀ 3 ਕਾਰਜਕਾਰੀ ਹੁਕਮ ’ਤੇ ਕਰਨਗੇ ਦਸਤਖਤ

124
Share

ਵਾਸ਼ਿੰਗਟਨ, 3 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇੰਮੀਗਰੇਸ਼ਨ ਸਬੰਧੀ ਤਿੰਨ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਨਗੇ। ਇਨ੍ਹਾਂ ’ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਸਰਹੱਦਾਂ ’ਤੇ ਇੱਕ-ਦੂਜੇ ਨਾਲੋਂ ਵਿਛੜੇ ਪਰਿਵਾਰਾਂ ਨੂੰ ਮੁੜ ਤੋਂ ਮਿਲਾਉਣ ਲਈ ਇੱਕ ਟਾਸਕ ਫੋਰਸ ਗਠਿਤ ਕਰਨ ਸਬੰਧੀ ਹੁਕਮ ਵੀ ਸ਼ਾਮਲ ਹੋਵੇਗਾ।
ਵ੍ਹਾਈਟ ਹਾਊਸ ਅਨੁਸਾਰ ਪਿਛਲੇ ਟਰੰਪ ਪ੍ਰਸ਼ਾਸਨ ਨੇ ਸੈਂਕੜੇ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਸਨ, ਜੋ ਕਿ ਅਮਰੀਕਾ ਦੇ ਇਤਿਹਾਸ ਖ਼ਿਲਾਫ਼ ਅਤੇ ਸੰਭਾਵਨਾਵਾਂ ਭਰੇ ਇੱਕ ਦੇਸ਼ ਵਜੋਂ ਅਮਰੀਕਾ ਦੇ ਚਰਿੱਤਰ ਨੂੰ ਕਮਜ਼ੋਰ ਕਰਨ ਵਾਲੀਆਂ ਸਨ ਕਿਉਂਕਿ ਅਮਰੀਕਾ ਇੱਥੇ ਸੁਰੱਖਿਆ ਤੇ ਮੌਕਿਆਂ ਦੀ ਭਾਲ ’ਚ ਆਉਣ ਵਾਲੇ ਸਾਰੇ ਲੋਕਾਂ ਦਾ ਸਵਾਗਤ ਕਰਦਾ ਹੈ।


Share