ਜੋਅ ਬਾਇਡਨ ਅਗਲੇ ਹਫਤੇ ਕਰ ਸਕਦੇ ਨੇ ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਐਲਾਨ

48
Democratic presidential candidate, former Vice President Joe Biden speaks during a Democratic presidential primary debate Wednesday, Feb. 19, 2020, in Las Vegas, hosted by NBC News and MSNBC. (AP Photo/John Locher)
Share

ਵਾਸ਼ਿੰਗਟਨ, 22 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਪ੍ਰਸ਼ਾਸਨ ਦੇ ਅਹੁਦੇ ਭਰਨ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਐਲਾਨ ਅਗਲੇ ਹਫ਼ਤੇ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਉਹ ਇਹ ਫ਼ੈਸਲਾ ਵੀ ਕਰ ਚੁੱਕੇ ਹਨ ਕਿ ਖਜ਼ਾਨਾ ਵਿਭਾਗ ਦੀ ਅਗਵਾਈ ਕੌਣ ਕਰੇਗਾ। ਇਸ ਦੇ ਨਾਲ ਗ੍ਰਹਿ ਮੰਤਰੀ ਅਤੇ ਹੋਰ ਅਹੁਦਿਆਂ ਲਈ ਨਾਵਾਂ ਦਾ ਐਲਾਨ ਵੀ ‘ਥੈਂਕਸ-ਗਿਵਿੰਗ’ ਤੋਂ ਪਹਿਲਾਂ ਕਰ ਦਿੱਤਾ ਜਾਵੇਗਾ। ਕੈਬਨਿਟ ਦਾ ਐਲਾਨ ਵੱਖ-ਵੱਖ ਸਮੇਂ ‘ਤੇ ਕੀਤਾ ਜਾ ਸਕਦਾ ਹੈ, ਜਿਸ ਵਿਚ ਆਰਥਿਕਤਾ, ਕੌਮੀ ਸੁਰੱਖਿਆ ਜਾਂ ਜਨਤਕ ਸਿਹਤ ਵਿਭਾਗਾਂ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।


Share