ਜੈਕਬ ਬਲੇਕ ਨੂੰ ਗੋਲੀ ਮਾਰੇ ਜਾਣ ਖ਼ਿਲਾਫ਼ ਰੋਸ ਮੁਜ਼ਾਹਰੇ

78
Share

ਕੇਨੋਸ਼ਾ (ਅਮਰੀਕਾ), 2 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਵਿਸਕਾਨਸਿਨ ‘ਚ ਬੀਤੇ ਦਿਨੀਂ ਇੱਕ ਅਦਾਲਤ ਦੇ ਬਾਹਰ ਤਕਰੀਬਨ ਇੱਕ ਹਜ਼ਾਰ ਮੁਜ਼ਾਹਰਾਕਾਰੀ ਇਕੱਠੇ ਹੋ ਗਏ ਅਤੇ ਉਨ੍ਹਾਂ ‘ਇੱਕ ਵਿਅਕਤੀ, ਇੱਕ ਵੋਟ’ ਤੇ ‘ਇਨਸਾਫ਼ ਬਿਨਾਂ ਸ਼ਾਂਤੀ ਨਹੀਂ ਦੇ ਨਾਅਰੇ ਮਾਰੇ। ਪੁਲਿਸ ਦੇ ਇਕ ਅਧਿਕਾਰੀ ਨੇ ਇੱਕ ਹਫ਼ਤਾ ਪਹਿਲਾਂ ਜੈਕਬ ਬਲੇਕ ਨਾਂ ਦੇ ਸਿਆਅਫਾਮ ਵਿਅਕਤੀ ਨੂੰ ਪਿੱਠ ‘ਤੇ ਗੋਲੀ ਮਾਰ ਦਿੱਤੀ ਸੀ, ਜਿਸ ਕਾਰਨ ਉਹ ਅਪਾਹਜ ਹੋ ਗਿਆ ਸੀ। ਪ੍ਰਦਰਸ਼ਨਕਾਰੀ ਕੇਨੋਸ਼ਾ ਸਥਿਤ ਅਦਾਲਤ ਵੱਲ ਵਧਦੇ ਹੋਏ ‘ਸੱਤ ਗੋਲੀਆਂ, ਸੱਤ ਦਿਨ’ ਦੇ ਨਾਅਰੇ ਵੀ ਮਾਰ ਰਹੇ ਸੀ। ਜ਼ਿਕਰਯੋਗ ਹੈ ਕਿ ਬਲੇਕ ਨੂੰ ਬੀਤੇ ਹਫਤਾ ਸੱਤ ਗੋਲੀਆਂ ਮਾਰੀਆਂ ਗਈਆਂ ਸਨ।


Share